ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਪਿਨਰ ਯੁਜਵੇਂਦਰ ਚਾਹਲ ਦੀ ਮੰਗੇਤਰ ਧਨਾਸ਼੍ਰੀ ਵਰਮਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਅਕਸਰ ਆਪਣੀ ਡਾਂਸ ਵੀਡੀਓਜ਼ ਸਾਂਝੀ ਕਰਣ ਵਾਲੀ ਧਨਾਸ਼੍ਰੀ ਨੇ ਆਪਣੀ ਇਕ ਹੋਰ ਨਵੀਂ ਵੀਡੀਓ ਇੰਸਟਾਗ੍ਰ੍ਰਾਮ 'ਤੇ ਸਾਂਝੀ ਕੀਤੀ ਹੈ, ਜਿਸ ਵਿਚ ਉਹ ਮਸ਼ਹੂਰ 'ਬਣ ਠਣ ਚਲੀ' ਗਾਣੇ 'ਤੇ ਡਾਂਸ ਕਰਦੀ ਨਜ਼ਰ ਆਈ। ਧਨਾਸ਼੍ਰੀ ਦੀ ਇਹ ਵੀਡੀਓ ਵੇਖ ਕੇ ਪ੍ਰਸ਼ੰਸਕ ਉਨ੍ਹਾਂ 'ਤੇ ਇਸ ਤਰ੍ਹਾਂ ਲੱਟੂ ਹੋ ਗਏ ਕਿ ਕੁਮੈਂਟਸ ਵਿਚ ਦਿਲ ਵਾਲੀ ਇਮੋਜੀ ਭੇਜਣ ਲੱਗੇ।
ਇਹ ਵੀ ਪੜ੍ਹੋ: BCCI ਦੇ ਸਾਬਕਾ ਪ੍ਰਧਾਨ ਦਾ ਵੱਡਾ ਬਿਆਨ, ਧੋਨੀ ਲਈ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਝ ਨਹੀਂ ਬਚਿਆ ਸੀ
ਧਨਾਸ਼੍ਰੀ ਨੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਵੀ ਇਸ ਗਾਣੇ 'ਤੇ ਡਾਂਸ ਸਿੱਖਣਾ ਚਾਹੁੰਦੇ ਹਨ ਤਾਂ ਉਹ ਰਜਿਸਟਰ ਕਰ ਸਕਦੇ ਹਨ। ਇਸ ਵੀਡੀਓ ਨੂੰ 2 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੇਖਿਆ ਹੈ ਅਤੇ ਧਨਾਸ਼੍ਰੀ ਦੇ ਕਈ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਇਸ ਡਾਂਸ ਪਰਫਾਰਮੈਂਸ ਲਈ ਕੁਮੈਂਟਸ ਵੀ ਕੀਤੇ।
ਇਹ ਵੀ ਪੜ੍ਹੋ: ਜਲਦ ਇਹ 4 ਸਰਕਾਰੀ ਬੈਂਕ ਹੋਣਗੇ ਪ੍ਰਾਈਵੇਟ, ਸਰਕਾਰ ਨੇ ਤੇਜ਼ ਕੀਤੀ ਹਿੱਸੇਦਾਰੀ ਵੇਚਣ ਦੀ ਪ੍ਰਕਿਰਿਆ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਧਨਾਸ਼੍ਰੀ ਪੰਜਾਬੀ ਗਾਣੇ 'ਦਾਰੂ ਬਦਨਾਮ ਕਰਦੀ' 'ਤੇ ਡਾਂਸ ਕਰਦੀ ਨਜ਼ਰ ਆਈ ਸੀ। ਚਾਹਲ ਅਤੇ ਧਨਾਸ਼੍ਰੀ ਨੇ 9 ਅਗਸਤ ਨੂੰ ਰੋਕੇ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਸੀ। ਧਨਾਸ਼੍ਰੀ ਵਰਮਾ ਡਾਕਟਰ, ਕੋਰਿਓਗ੍ਰਾਫਰ ਅਤੇ ਯੂਟਿਊਬਰ ਹੈ। ਇਸ ਦੇ ਨਾਲ ਹੀ ਉਹ ਮੁੰਬਈ ਵਿਚ ਇਕ ਡਾਂਸ ਅਕੈਡਮੀ ਵੀ ਚਲਾਉਂਦੀ ਹੈ।
ਇਹ ਵੀ ਪੜ੍ਹੋ: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਇਕ ਵਾਰ ਫਿਰ ਆਈ ਗਿਰਾਵਟ, ਜਾਣੋ ਨਵੇਂ ਭਾਅ
ਰੋਹਿਤ, ਵਿਨੇਸ਼, ਰਾਣੀ ਸਮੇਤ 5 ਖਿਡਾਰੀ ਖੇਲ ਰਤਨ ਅਤੇ 29 ਅਰਜੁਨ ਐਵਾਰਡ ਲਈ ਨਾਮਜ਼ਦ
NEXT STORY