ਨਵੀਂਦਿੱਲੀ—ਅਮਰੀਕਾ ਦੀ ਮੇਜਰ ਲੀਗ ਸੋਕਰ (ਐੱਮ.ਐੱਲ.ਐੱਸ.) 'ਚ ਖੇਡਣ ਵਾਲੇ ਖਿਡਾਰੀਆਂ ਦੀ ਟੀਮ ਅਤੇ ਇਟਲੀ ਦੇ ਕਲੱਬ ਯੁਵੈਂਟਸ ਦੇ ਵਿਚਕਾਰ ਹੋਣ ਵਾਲੇ ਮੁਕਾਬਲੇ 'ਚ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨਹੀਂ ਖੇਡਣਗੇ। ਫੁੱਟਬਾਲ ਵਰਲਡ ਕੱਪ 'ਚ ਪੁਰਤਗਾਲ ਦੇ ਬਾਹਰ ਹੋਣ ਅਤੇ ਸਪੈਨਿਸ਼ ਕਲੱਬ ਰਿਆਲ ਮੈਡ੍ਰਿਡ ਤੋਂ ਯੂਵੈਂਟਸ 'ਚ ਆਉਣ ਤੋਂ ਬਾਅਦ ਤੋਂ ਰੋਨਾਲਡੋ ਨੇ ਇਕ ਵੀ ਮੈਚ ਨਹੀਂ ਖੇਡਿਆ ਹੈ।
ਅਮਰੀਕਾ ਦੇ ਪ੍ਰੀ-ਸੀਜ਼ਨ ਦੌਰੇ 'ਤੇ ਗਈ ਯੁਵੈਂਟਸ ਟੀਮ ਦੇ ਨਾਲ ਜਾਣ ਦੀ ਵਜ੍ਹਾ ਰੋਨਾਲਡੋ ਨੇ ਖੇਡ ਤੋਂ ਮਿੰਨੀ ਬ੍ਰੇਕ ਲਈ। ਬੁੱਧਵਾਰ ਰਾਤ ਖੇਡੇ ਜਾਣ ਵਾਲੇ ਇਸ ਮੈਚ 'ਚ ਯੁਵੈਂਟਸ ਦਾ ਸਾਹਮਣਾ ਐੱਮ.ਐੱਲ.ਐੱਲ ਆਲ ਸਟਾਰਸ ਟੀਮ ਨਾਲ ਹੋਵੇਗਾ। ਯੁਵੈਂਟਸ ਨੇ 10 ਜੁਲਾਈ ਨੂੰ ਰਿਆਲ ਮੇਡ੍ਰਿਡ ਤੋਂ ਕ੍ਰਿਸਟੀਆਨੋ ਨੂੰ 13.15 ਕਰੋੜ ਡਾਲਰ (9ਅਰਬ ਰੁਪਏ) 'ਚ ਖਰੀਦਿਆ ਸੀ। ਯੁਵੈਟਸ ਨੂੰ ਰੋਨਾਲਡੋ ਦੇ ਇਲਾਵਾ ਅਰਜਨਟੀਨਾ ਦੇ ਫਾਰਵਰਡ ਗੋਂਜਾਲੋ ਹਿਗੁਐੱਨ ਦੀ ਕਮੀ ਵੀ ਹੋਵੇਗੀ।
ਆਲ ਸਟਾਰ ਟੀਮ ਲਈ ਲਾਸ ਏਂਲਲਿਸ ਗੈਲੇਕਸੀ ਦੇ ਸਟਾਰ ਖਿਡਾਰੀ ਜ਼ਲਾਤਾਨ ਇਬ੍ਰਾਹਿਮੋਵਿਚ ਵੀ ਖੇਡਦੇ ਹੋਏ ਨਹੀਂ ਦਿਖਣਗੇ। ਇਸ 36 ਸਾਲਾਂ ਸਵੀਡਿਸ਼ ਖਿਡਾਰੀ ਨੇ ਐਤਵਾਰ ਨੂੰ ਐੱਮ.ਐੱਲ.ਐੱਸ. ਦੇ ਮੁਕਾਬਲੇ 'ਚ ਓਰਲੈਂਡੋ ਸਿਟੀ ਦੇ ਖਿਲਾਫ ਹੈਟਟ੍ਰਿਕ ਬਣਾਈ ਸੀ।
ਹਾਕੀ ਵਿਸ਼ਵ ਕੱਪ ਲਈ ਚਲਾਈ ਜਾਵੇਗੀ ਮੁਹਿੰਮ
NEXT STORY