ਬੈਂਗਲੁਰੂ–ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੂਮਾ ਦਾ ਮੰਨਣਾ ਹੈ ਕਿ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਦੇ ਸੰਨਿਆਸ ਦੇ ਬਾਵਜੂਦ ਭਾਰਤ ਵਿਰੁੱਧ ਆਗਾਮੀ ਟੈਸਟ ਲੜੀ ਆਸਾਨ ਨਹੀਂ ਹੋਵੇਗੀ ਪਰ ਉਸ ਨੇ ਕਿਹਾ ਕਿ ਆਪਣੇ ਬਿਹਤਰੀਨ ਸਪਿੰਨ ਹਮਲੇ ਦੇ ਦਮ ’ਤੇ ਉਸਦੀ ਟੀਮ ਕੋਲ 25 ਸਾਲ ਬਾਅਦ ਭਾਰਤ ਵਿਚ ਲੜੀ ਜਿੱਤਣ ਦਾ ਸੁਨਹਿਰੀ ਮੌਕਾ ਹੈ। ਦੱਖਣੀ ਅਫਰੀਕਾ ਨੇ ਆਖਰੀ ਵਾਰ 1999-2000 ਵਿਚ ਸਵ. ਹੈਂਸੀ ਕ੍ਰੋਨਯੇ ਦੀ ਕਪਤਾਨੀ ਵਿਚ ਭਾਰਤ ਵਿਚ ਪਹਿਲੀ ਟੈਸਟ ਲੜੀ ਜਿੱਤੀ ਸੀ।
ਬਾਵੂਮਾ ਨੇ ਕਿਹਾ, ‘‘ਦੱਖਣੀ ਅਫਰੀਕਾ ਟੀਮ ਨੇ ਲੰਬੇ ਸਮੇਂ ਤੋਂ ਭਾਰਤ ਵਿਚ ਟੈਸਟ ਲੜੀ ਨਹੀਂ ਜਿੱਤੀ ਹੈ। ਇਸ ਵਾਰ ਸਾਡੇ ਕੋਲ ਸੁਨਹਿਰੀ ਮੌਕਾ ਹੈ। ਵਿਸ਼ਵ ਚੈਂਪੀਅਨ ਹੋਣ ਦੇ ਨਾਅਤੇ ਸਾਡੇ ਤੋਂ ਕਾਫੀ ਉਮੀਦਾਂ ਹਨ। ਭਾਰਤ ਵਿਚ ਖੇਡਣੇ ਹਮੇਸ਼ਾ ਮੁਸ਼ਕਿਲ ਹੁੰਦਾ ਹੈ । ਭਾਰਤ ਕੋਲ ਬਿਹਤਰੀਨ ਨੌਜਵਾਨ ਖਿਡਾਰੀ ਹਨ।’’
ਬਾਵੂਮਾ ਨੇ ਕਿਹਾ, ‘‘ਵਿਰਾਟ ਤੇ ਰੋਹਿਤ ਨੇ ਲੰਬੇ ਸਮੇਂ ਤੱਕ ਭਾਰਤ ਲਈ ਖੇਡਿਆ ਤੇ ਭਾਰਤ ਨੂੰ ਉੱਥੇ ਪਹੁੰਚਾਇਆ, ਜਿੱਥੇ ਟੀਮ ਅੱਜ ਹੈ। ਨੌਜਵਾਨ ਖਿਡਾਰੀ ਉਨ੍ਹਾਂ ਦੀ ਜਗ੍ਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਹਾਲਾਂਕਿ ਬਹੁਤ ਵੱਡੀ ਚੁਣੌਤੀ ਹੈ। ਜਿੱਥੇ ਤੱਕ ਸਾਡੀ ਗੱਲ ਹੈ ਤਾਂ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਹਾਂ ਤੇ ਸਾਨੂੰ ਇੱਥੇ ਮਿਲਣ ਵਾਲੀ ਚੁਣੌਤੀ ਦਾ ਅਹਿਸਾਸ ਹੈ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਾਂਗੇ।’’
WC ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ
NEXT STORY