ਆਟੋ ਡੈਸਕ- ਹੁੰਡਈ ਮੋਟਰ ਇੰਡੀਆ ਲਿਮਟਿਡ (ਐੱਚ. ਐੱਮ. ਆਈ. ਐੱਲ.) ਨੇ ਅੱਜ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਕਾਂਪੈਕਟ ਐੱਸ. ਯੂ. ਵੀ. ਆਲ-ਨਿਊ ਹੁੰਡਈ ਵੈਨਿਊ ਦੀ ਬੁਕਿੰਗ ਸ਼ੁਰੂ ਕਰਨ ਦਾ ਐਲਾਨ ਕੀਤਾ। ਬਿਹਤਰੀਨ ਸਟਾਈਲਿੰਗ ਤੋਂ ਲੈ ਕੇ ਟੈੱਕ-ਰਿਚ ਕੈਬਿਨ ਤੱਕ ਆਲ-ਨਿਊ ਹੁੰਡਈ ਵੈਨਿਊ ਨੂੰ ਅਜਿਹੇ ਗਾਹਕਾਂ ਨੂੰ ਧਿਆਨ ’ਚ ਰੱਖ ਕੇ ਤਿਆਰ ਕੀਤਾ ਗਿਆ ਹੈ ਜੋ ਆਪਣੀ ਡਰਾਈਵ ’ਚ ਜ਼ਿਆਦਾ ਸਟਾਈਲ, ਜ਼ਿਆਦਾ ਕੰਫਰਟ ਅਤੇ ਜ਼ਿਆਦਾ ਇਨੋਵੇਸ਼ਨ ਚਾਹੁੰਦੇ ਹਨ। ਗਾਹਕ 25,000 ਰੁਪਏ ਦੀ ਬੁਕਿੰਗ ਰਾਸ਼ੀ ਨਾਲ ਪੂਰੇ ਭਾਰਤ ’ਚ ਕਿਸੇ ਵੀ ਹੁੰਡਈ ਡੀਲਰਸ਼ਿਪ ’ਤੇ ਜਾ ਕੇ ਇਸ ਨੂੰ ਬੁੱਕ ਕਰ ਸਕਦੇ ਹਨ।
ਆਲ-ਨਿਊ ਹੁੰਡਈ ਵੈਨਿਊ ਨਾਲ ਅਤਿ-ਆਧੁਨਿਕ ਟੈਕਨੋਲਾਜੀ ਦੇ ਨਾਲ ਬੋਲਡ ਅਤੇ ਨਵੇਂ ਐਕਸਟੀਰੀਅਰ ਅਤੇ ਪ੍ਰੀਮੀਅਮ ਇੰਟੀਰੀਅਰ ਡਿਜ਼ਾਈਨ ਦਾ ਤਜਰਬਾ ਮਿਲੇਗਾ।
ਕਿਉਂ ਆਈ ਸੋਨੇ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ? ਜਾਣੋ 4 ਮੁੱਖ ਕਾਰਨ
NEXT STORY