ਨਵੀਂ ਦਿੱਲੀ : ਬੀ. ਸੀ. ਸੀ. ਆਈ. ਨੇ ਇੰਡੀਅਨ ਪ੍ਰੀਮੀਅਰ ਲੀਗ ਲੀਗ ਦੇ ਆਗਾਮੀ ਸੀਜ਼ਨ ਦੇ ਲਈ ਖਰਚੇ ਘੱਟ ਕਰਦਿਆਂ ਚੈਂਪੀਅਨ ਅਤੇ ਉਪ ਜੇਤੂ ਟੀਮ ਨੂੰ ਮਿਲਣ ਵਾਲੀ ਇਨਾਮੀ ਰਾਸ਼ੀ ਨੂੰ 2019 ਦੀ ਤੁਲਨਾ ਵਿਚ ਅੱਧਾ ਕਰਨ ਦਾ ਫੈਸਲਾ ਕੀਤਾ ਹੈ। ਸਾਰੀਆਂ ਆਈ. ਪੀ. ਐੱਲ. ਫ੍ਰੈਂਚਾਈਜ਼ੀਆਂ ਨੂੰ ਭੇਜੇ ਸਰਕੁਲਰ ਵਿਚ ਬੀ. ਸੀ. ਸੀ. ਆਈ. ਨੇ ਸਾਫ ਕੀਤਾ ਹੈ ਕਿ ਆਈ. ਪੀ. ਐੱਲ. ਚੈਂਪੀਅਨ ਨੂੰ 20 ਕਰੋੜ ਰੁਪਏ ਦੀ ਜਗ੍ਹਾ ਹੁਣ ਸਿਰਫ 10 ਕਰੋੜ ਰੁਪਏ ਮਿਲਣਗੇ।
ਹੁਣ ਇਸ ਤਰ੍ਹਾਂ ਮਿਲੇਗਾ ਇਨਾਮ
ਬੀ. ਸੀ. ਸੀ. ਆਈ. ਦੀ ਚਿੱਠੀ ਮੁਤਾਬਕ ਖਰਚਿਆਂ ਵਿਚ ਕਟੌਤੀ ਦੀ ਪ੍ਰਕਿਰਿਆ ਦੇ ਤਹਿਤ ਵਿੱਤੀ ਪੁਰਸਕਾਰਾਂ ਨੂੰ ਦੋਬਾਰਾ ਤੈਅ ਕੀਤਾ ਗਿਆ ਹੈ। ਚੈਂਪੀਅਨ ਟੀਮ ਨੂੰ 20 ਕਰੋੜ ਰੁਪਏ ਦੀ ਜਗ੍ਹਾ 10 ਕਰੋੜ ਰੁਪਏ ਮਿਲਣਗੇ। ਉਪ ਜੇਤੂ ਟੀਮ ਨੂੰ 12 ਕਰੋੜ 50 ਲੱਖ ਦੀ ਜਗ੍ਹਾ ਹੁਣ 6 ਕਰੋੜ 25 ਲੱਖ ਰੁਪਏ ਦਿੱਤੇ ਜਾਣਗੇ। ਕੁਆਲੀਫਾਇਰ ਵਿਚ ਹਾਰਨ ਵਾਲੀਆਂ ਟੀਮਾਂ ਨੂੰ ਹੁਣ 4 ਕਰੋੜ 37 ਲੱਖ 50 ਹਜ਼ਾਰ ਰੁਪਏ ਮਿਲਣਗੇ।
ਫ੍ਰੈਂਚਾਈਜ਼ੀਆਂ ਕੋਲ ਹਨ ਕਮਾਈ ਦੇ ਚੰਗੇ ਸਾਧਨ
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਹਰ ਫ੍ਰੈਂਚਾਈਜ਼ੀ ਚੰਗੇ ਹਾਲਾਤ ਵਿਚ ਹੈ। ਉਨ੍ਹਾਂ ਦੇ ਕੋਲ ਆਪਣੀ ਕਮਾਈ ਨੂੰ ਵਧਾਉਣ ਲਈ ਸਪਾਂਸਰਸ਼ਿਪ ਵਰਗੇ ਕਈ ਤਰੀਕੇ ਹਨ। ਇਹੀ ਕਾਰਨ ਹੈ ਕਿ ਇਨਾਮੀ ਰਾਸ਼ੀ ਨੂੰ ਲੈ ਕੇ ਇਹ ਵੱਡਾ ਫੈਸਲਾ ਕੀਤਾ ਗਿਆ। ਹਾਲਾਂਕਿ ਆਈ. ਪੀ. ਐੱਲ. ਮੈਚ ਦੀ ਮੇਜ਼ਬਾਨੀ ਕਰਨ ਵਾਲੇ ਸੂਬੇ ਨੂੰ ਇਕ ਕਰੋੜ ਰੁਪਏ ਮਿਲਣਗੇ, ਜਿਸ ਵਿਚ ਬੀ. ਸੀ. ਸੀ. ਆਈ. ਅਤੇ ਫ੍ਰੈਂਚਾਈਜ਼ੀ 50-50 ਲੱਖ ਰੁਪਏ ਦਾ ਯੋਗਦਾਨ ਦੇਣਗੇ। ਇਹ ਪਤਾ ਚੱਲਿਆ ਹੈ ਕਿ ਬੀ. ਸੀ. ਸੀ. ਆਈ. ਦੇ ਮਿਡਲ ਕਲਾਸ ਦੇ ਕਰਮਚਾਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਏਸ਼ੀਆਈ ਦੇਸ਼ਾਂ (ਸ਼੍ਰੀਲੰਕਾ, ਬੰਗਲਾਦੇਸ਼, ਯੂ. ਏ. ਈ.) ਦੀ ਯਾਤਰਾ ਦੇ ਲਈ ਹਵਾਈ ਜਹਾਜ਼ ਦਾ ਬਿਜ਼ਨਸ ਕਲਾਸ ਦੀ ਟਿਕਟ ਨਹੀਂ ਮਿਲੇਗੀ, ਜਿੱਥੇ ਉਡਾਣ ਦਾ ਸਮਾਂ 8 ਘੰਟੇ ਤੋਂ ਘੱਟ ਹੈ।
ਇਹ ਵੀ ਪਡ਼੍ਹੋ : ਸ਼ੇਫਾਲੀ ਵਰਮਾ ਨੇ ਰਚਿਆ ਇਤਿਹਾਸ, 16 ਸਾਲ ਦੀ ਉਮਰ ’ਚ ਬਣੀ ਦੁਨੀਆ ਦੀ ਨੰਬਰ ਇਕ ਬੱਲੇਬਾਜ਼
ਕ੍ਰਿਕਟ ਤਕ ਪਹੁੰਚਿਆ ਕੋਰੋਨਾ ਵਾਇਰਸ ਦਾ ਡਰ, ਇੰਗਲੈਂਡ ਨੇ ਕੀਤਾ ਹੈਰਾਨ ਕਰਨ ਵਾਲਾ ਫੈਸਲਾ
ਕਰੋਨਾ ਵਾਇਰਸ ਨਾਲ ਓਲੰਪਿਕ 'ਤੇ ਖਤਰਾ, ਸਾਲ ਦੇ ਅਖੀਰ 'ਚ ਹੋ ਸਕਦੈ ਆਯੋਜਨ
ਮਹਿਲਾ ਟੀ20 ਵਿਸ਼ਵ ਕੱਪ : ਭਾਰਤ ਦਾ ਮੁਕਾਬਲਾ ਇੰਗਲੈਂਡ ਨਾਲ
NEXT STORY