ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਕਿਹਾ ਕਿ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੂੰ ਲੱਗਿਆ ਕਿ ਘੱਟ ਦੌੜਾਂ ਬਣਾਈਆਂ ਹਨ ਪਰ ਗੇਂਦ ਸਪਿਨ ਹੋ ਰਹੀ ਸੀ, ਜਿਸ ਨਾਲ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਸੋਮਵਾਰ ਨੂੰ ਇੱਥੇ ਰਾਜਸਥਾਨ ਰਾਇਲਜ਼ ਨੂੰ 45 ਦੌੜਾਂ ਨਾਲ ਹਰਾਉਣ 'ਚ ਸਫਲ ਰਹੇ। ਰਾਇਲਜ਼ ਦੀ ਟੀਮ ਇਕ ਸਮੇਂ ਵਧੀਆ ਸਥਿਤੀ 'ਚ ਸੀ ਪਰ 10ਵੇਂ ਓਵਰ 'ਚ ਜੋਸ ਬਟਲਰ ਨੇ ਰਵਿੰਦਰ ਜਡੇਜਾ 'ਤੇ ਛੱਕਾ ਲਗਾਇਆ ਜਿਸ ਤੋਂ ਬਾਅਦ ਗੇਂਦ ਬਦਲਣੀ ਪਈ। ਗਿੱਲੀ ਗੇਂਦ ਦੀ ਜਗ੍ਹਾ ਸੁੱਕੀ ਗੇਂਦ ਆਉਂਦੇ ਹੀ ਸਪਿਨਰਾਂ ਨੇ ਰਾਇਲਜ਼ ਨੂੰ ਫਿਰਕੀ ਦੇ ਜਾਲ 'ਚ ਫਸਾ ਲਿਆ ਤੇ ਸੁਪਰ ਕਿੰਗਜ਼ ਦੀ ਟੀਮ ਦਾ ਪਲੜਾ ਭਾਰੀ ਕਰ ਦਿੱਤਾ।
ਇਹ ਖ਼ਬਰ ਪੜ੍ਹੋ- ਕੁਲਦੀਪ ਨੂੰ ਆਈ. ਪੀ. ਐੱਲ. ’ਚ ਦਮਦਾਰ ਪ੍ਰਦਰਸ਼ਨ ਦਾ ਭਰੋਸਾ
ਸੁਪਰ ਕਿੰਗਜ਼ ਦੇ 189 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਹੋਈ ਰਾਇਲਜ਼ ਦੀ ਟੀਮ ਮੋਈਨ ਅਲੀ (7 ਦੌੜਾਂ 'ਤੇ 3 ਵਿਕਟਾਂ ) ਤੇ ਜਡੇਜਾ (28 ਦੌੜਾਂ 'ਤੇ 2 ਵਿਕਟਾਂ ) ਸੈਮ ਕਿਊਰੇਨ (24 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 9 ਵਿਕਟਾਂ 'ਤੇ 143 ਦੌੜਾਂ ਹੀ ਬਣਾ ਸਕੀ। ਰਾਇਲਜ਼ ਵਲੋਂ ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ ਸਭ ਤੋਂ ਜ਼ਿਆਦਾ 49 ਦੌੜਾਂ ਬਣਾਈਆਂ। ਸੁਪਰ ਕਿੰਗਜ਼ ਦਾ ਕੋਈ ਬੱਲੇਬਾਜ਼ ਵਧੀਆ ਸ਼ੁਰੂਆਤ ਨੂੰ ਵੱਡੀ ਪਾਰੀ 'ਚ ਨਹੀਂ ਬਦਲ ਸਕਿਆ। ਫਾਫ ਡੂ ਪਲੇਸਿਸ 33 ਦੌੜਾਂ ਬਣਾ ਕੇ ਟੀਮ ਦੇ ਚੋਟੀ ਦੇ ਸਕੋਰਰ ਰਹੇ, ਜਦਕਿ ਅੰਬਾਤੀ ਰਾਇਡੂ (27) ਤੇ ਮੋਈਨ (26) ਵੀ ਵਧੀਆ ਸ਼ੁਰੂਆਤ ਦਾ ਫਾਇਦਾ ਨਹੀਂ ਉਠਾ ਸਕੇ।
ਇਹ ਖ਼ਬਰ ਪੜ੍ਹੋ- ਮੈਂ ਜਾਣਦਾ ਸੀ ਕਿ ਕੀ ਕਰਨਾ ਤੇ ਉਸੇ ਦਿਸ਼ਾ ’ਚ ਕੋਸ਼ਿਸ਼ ਕੀਤੀ : ਧਵਨ
ਧੋਨੀ ਨੇ ਮੈਚ ਤੋਂ ਬਾਅਦ ਕਿਹਾ ਕਿ ਗਿੱਲੀ ਗੇਂਦ ਵੀ ਸਪਿਨ ਹੋ ਰਹੀ ਸੀ। ਮੈਨੂੰ ਜੋਸ ਦੇ ਰਿਵਰਸ ਸਵੀਪ ਖੇਡਣ ਤੋਂ ਕੋਈ ਪ੍ਰੇਸ਼ਾਨੀ ਨਹੀਂ ਸੀ। ਜੇਕਰ ਗਿੱਲੀ ਗੇਂਦ ਟਰਨ ਹੋ ਰਹੀ ਸੀ ਤਾਂ ਸੰਭਾਵਨਾ ਜ਼ਿਆਦਾ ਸੀ ਕਿ ਸੁੱਕੀ ਗੇਂਦ ਵੀ ਸਪਿਨ ਹੋਵੇਗੀ। ਮੋਈਨ ਦਾ ਟੀਮ 'ਚ ਹੋਣਾ ਵਧੀਆ ਹੈ, ਉਹ ਗੇਂਦ ਨੂੰ ਵਧੀਆ ਸਪਿਨ ਕਰ ਰਹੇ ਸਨ। ਸਾਡੇ ਗੇਂਦਬਾਜ਼ਾਂ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ ਪਰ ਉਨ੍ਹਾਂ ਦੀ ਬੱਲੇਬਾਜ਼ੀ 'ਚ ਬਹੁਤ ਡੂੰਘਾਈ ਹੈ। ਸ਼ਾਇਦ ਆਖਰ 'ਚ ਅਸੀਂ 10 ਤੋਂ 15 ਦੌੜਾਂ ਜ਼ਿਆਦਾ ਦੇ ਦਿੱਤੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿ ਦੇ ਖਿਡਾਰੀ ਨੇ ਦਿੱਤਾ ਵੱਡਾ ਬਿਆਨ, ਫ੍ਰੀ ਹਿੱਟ ਨੂੰ ਦੱਸਿਆ ਸਭ ਤੋਂ ਘਟੀਆ ਨਿਯਮ
NEXT STORY