ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਚੇਨਈ ਸੁਪਰ ਕਿੰਗਜ਼ ਨੇ ਆਪਣੇ ਨਾਂ ਵੱਡਾ ਰਿਕਾਰਡ ਕਰ ਲਿਆ ਹੈ। ਚੇਨਈ ਸੁਪਰ ਕਿੰਗਜ਼ ਆਈ. ਪੀ. ਐੱਲ. ਵਿਚ 200 ਮੈਚ ਖੇਡਣ ਵਾਲੀ ਟੀਮ ਬਣ ਗਈ ਹੈ। ਚੇਨਈ ਆਈ. ਪੀ. ਐੱਲ. ਵਿਚ ਅਜਿਹਾ ਕਰਨ ਵਾਲੀ ਸਿਰਫ 6ਵੀਂ ਟੀਮ ਹੈ। ਆਈ. ਪੀ. ਐੱਲ. ਵਿਚ ਸਭ ਤੋਂ ਪਹਿਲੇ 200 ਮੈਚ ਖੇਡਣ ਦਾ ਰਿਕਾਰਡ ਮੁੰਬਈ ਇੰਡੀਅਨਜ਼ ਦੇ ਨਾਂ ਹੈ। ਮੁੰਬਈ ਨੇ ਹੁਣ ਤੱਕ ਆਈ. ਪੀ. ਐੱਲ. ਵਿਚ 221 ਮੈਚ ਖੇਡੇ ਹਨ ਅਤੇ ਪਹਿਲੇ ਸਥਾਨ 'ਤੇ ਬਣੀ ਹੋਈ ਹੈ।
ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਬੈਂਗਲੁਰੂ ਵਿਰੁੱਧ ਟਾਸ ਕਰਨ ਦੇ ਲਈ ਆਏ ਜਡੇਜਾ ਦੇ ਮੈਦਾਨ 'ਚ ਕਦਮ ਰੱਖਦੇ ਹੀ ਚੇਨਈ ਦੀ ਟੀਮ ਨੇ ਆਪਣੇ ਨਾਂ ਇਹ ਰਿਕਾਰਡ ਬਣਾ ਲਿਆ। ਚੇਨਈ ਤੋਂ ਪਹਿਲਾਂ ਆਈ. ਪੀ. ਐੱਲ. ਵਿਚ 200 ਮੈਚ ਮੁੰਬਈ ਇੰਡੀਅਨਜ਼, ਰਾਇਲ ਚੈਲੰਜਰਜ਼ ਬੈਂਗਲੁਰੂ, ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਕੈਪੀਟਲਸ ਤੇ ਪੰਜਾਬ ਕਿੰਗਜ਼ ਦੀਆਂ ਟੀਮਾਂ ਹੀ ਆਪਣੇ ਨਾਂ ਇਹ ਰਿਕਾਰਡ ਕਾਇਮ ਕਰ ਚੁੱਕੀਆਂ ਹਨ।
ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਮੈਚ ਖੇਡਣ ਵਾਲੀਆਂ ਟੀਮਾਂ
221 : ਮੁੰਬਈ ਇੰਡੀਅਨਜ਼
216 : ਰਾਇਲ ਚੈਲੰਜਰਜ਼ ਬੈਂਗਲੁਰੂ*
214 : ਕੋਲਕਾਤਾ ਨਾਈਟ ਰਾਈਡਰਜ਼
214 : ਦਿੱਲੀ ਕੈਪੀਟਲਸ
208 : ਪੰਜਾਬ ਕਿੰਗਜ਼
200 - ਚੇਨਈ ਸੁਪਰ ਕਿੰਗਜ਼
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਇਸ ਤੇਜ਼ ਗੇਂਦਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ
ਜ਼ਿਕਰਯੋਗ ਹੈ ਕਿ ਚੇਨਈ ਸੁਪਰ ਕਿੰਗਜ਼ ਦੀ ਇਸ ਸੀਜ਼ਨ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਹੈ। ਟੀਮ ਨੂੰ ਆਪਣੇ ਸ਼ੁਰੂਆਤੀ ਚਾਰੇ ਮੈਚ ਹਾਰਨੇ ਪਏ। ਲਗਾਤਾਰ ਚਾਰ ਮੈਚ ਹਾਰਨ ਦੇ ਕਾਰਨ ਟੀਮ ਦਾ ਆਤਮਵਿਸ਼ਵਾਸ ਡਿੱਗ ਗਿਆ ਹੈ। ਅੰਕ ਸੂਚੀ ਵਿਚ ਵੀ ਚੇਨਈ ਦੀ ਟੀਮ 10ਵੇਂ ਸਥਾਨ 'ਤੇ ਹੈ। ਬੈਂਗਲੁਰੂ ਦੇ ਵਿਰੁੱਧ ਚੇਨਈ ਦੀ ਟੀਮ ਆਪਣਾ ਪਹਿਲਾ ਮੈਚ ਜਿੱਤਣ ਦੀ ਕੋਸ਼ਿਸ਼ ਕਰੇਗੀ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਨਿਊਜ਼ੀਲੈਂਡ ਦੇ ਇਸ ਤੇਜ਼ ਗੇਂਦਬਾਜ਼ ਨੇ ਕੀਤਾ ਸੰਨਿਆਸ ਦਾ ਐਲਾਨ
NEXT STORY