ਸਪੋਰਟਸ ਡੈਸਕ- ਆਈਪੀਐੱਲ 2024 ਦਾ 61ਵਾਂ ਮੈਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਰਾਜਸਥਾਨ ਰਾਇਲਸ ਵਿਚਾਲੇ ਐੱਮਏ ਚਿਦੰਬਰਮ ਸਟੇਡੀਅਮ, ਚੇਨਈ 'ਚ ਖੇਡਿਆ ਜਾ ਰਿਹਾ ਹੈ। ਰਾਜਸਥਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ 20 ਓਵਰਾਂ 'ਚ 5 ਵਿਕਟਾਂ ਗੁਆ ਕੇ 141 ਦੌੜਾਂ ਬਣਾਈਆਂ ਤੇ ਚੇਨਈ ਨੂੰ ਜਿੱਤ ਲਈ 142 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੇ 18.2 ਓਵਰਾਂ 'ਚ 5 ਵਿਕਟਾਂ ਗੁਆ ਕੇ 145 ਦੌੜਾਂ ਬਣਾਈਆਂ ਤੇ 5 ਵਿਕਟਾਂ ਨਾਲ ਮੈਚ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਰਚਿਨ ਰਵਿੰਦਰਾ 27 ਦੌੜਾਂ ਬਣਾ ਅਸ਼ਵਿਨ ਵਲੋਂ ਆਊਟ ਹੋਇਆ।
ਇਹ ਵੀ ਪੜ੍ਹੋ : IPL 2024 : ਕੋਲਕਾਤਾ ਨੇ ਮੁੰਬਈ ਨੂੰ 18 ਦੌੜਾਂ ਨਾਲ ਹਰਾ ਕੇ ਸ਼ਾਨ ਨਾਲ ਬਣਾਈ ਪਲੇਆਫ਼ 'ਚ ਜਗ੍ਹਾ
ਚੇਨਈ ਨੂੰ ਦੂਜਾ ਝਟਕਾ ਡੇਰਿਲ ਮਿਸ਼ੇਲ ਦੇ ਆਊਟ ਹੋਣ ਨਾਲ ਲੱਗਾ। ਡੇਰਿਲ ਮਿਸ਼ੇਲ 22 ਦੌੜਾਂ ਬਣਾ ਚਾਹਲ ਵਲੋਂ ਆਊਟ ਹੋਏ। ਚੇਨਈ ਦੀ ਤੀਜੀ ਵਿਕਟ ਮੋਈਨ ਅਲੀ ਦੇ ਆਊਟ ਹੋਣ ਨਾਲ ਡਿੱਗੀ। ਮੋਈਨ 10 ਦੌੜਾਂ ਬਣਾ ਨਾਂਦਰੇ ਬਰਗਰ ਵਲੋਂ ਆਊਟ ਹੋਇਆ। ਚੇਨਈ ਦੀ ਚੌਥੀ ਵਿਕਟ ਸ਼ਿਵਮ ਦੂਬੇ ਦੇ ਆਊਟ ਹੋਣ ਨਾਲ ਡਿੱਗੀ। ਸ਼ਿਵਮ ਦੂਬੇ 18 ਦੌੜਾਂ ਬਣਾ ਅਸ਼ਵਿਨ ਵਲੋ ਆਊਟ ਹੋਇਆ। ਰਵਿੰਦਰ ਜਡੇਜਾ 5 ਦੌੜਾਂ ਬਣਾ ਆਊਟ ਹੋਏ। ਰੁਤੂਰਾਜ ਗਾਇਕਵਾੜ ਨੇ 42 ਦੌੜਾਂ ਤੇ ਸਮੀਰ ਰਿਜ਼ਵੀ ਨੇ 15 ਦੌੜਾਂ ਬਣਾਈਆਂ। ਰਾਜਸਥਾਨ ਲਈ ਰਵੀਚੰਦਰਨ ਅਸ਼ਵਿਨ ਨੇ 2, ਨੰਦਰੇ ਬਰਗਰ ਨੇ 1 ਤੇ ਯੁਜਵੇਂਦਰ ਚਾਹਲ ਨੇ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : CSK vs GT : ਪ੍ਰਸ਼ੰਸਕ ਦੇ ਮੈਦਾਨ 'ਤੇ ਆਉਂਦੇ ਹੀ ਭੱਜੇ ਧੋਨੀ, ਪੈਰਾਂ 'ਤੇ ਡਿੱਗਿਆ ਤਾਂ ਦਿੱਤਾ ਆਸ਼ੀਰਵਾਦ
ਦੋਵੇਂ ਟੀਮਾਂ ਦੀ ਪਲੇਇੰਗ 11
ਚੇਨਈ ਸੁਪਰ ਕਿੰਗਜ਼ : ਰਚਿਨ ਰਵਿੰਦਰਾ, ਰੁਤੁਰਾਜ ਗਾਇਕਵਾੜ (ਕਪਤਾਨ), ਡੇਰਿਲ ਮਿਸ਼ੇਲ, ਮੋਇਨ ਅਲੀ, ਸ਼ਿਵਮ ਦੁਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਸ਼ਾਰਦੁਲ ਠਾਕੁਰ, ਤੁਸ਼ਾਰ ਦੇਸ਼ਪਾਂਡੇ, ਸਿਮਰਜੀਤ ਸਿੰਘ, ਮਹੇਸ਼ ਥੀਕਸ਼ਾਨਾ
ਰਾਜਸਥਾਨ ਰਾਇਲਜ਼ : ਯਸ਼ਸਵੀ ਜਾਇਸਵਾਲ, ਜੋਸ ਬਟਲਰ, ਸੰਜੂ ਸੈਮਸਨ (ਵਿਕਟਕੀਪਰ/ਕਪਤਾਨ), ਰਿਆਨ ਪਰਾਗ, ਸ਼ੁਭਮ ਦੁਬੇ, ਧਰੁਵ ਜੁਰੇਲ, ਰਵੀਚੰਦਰਨ ਅਸ਼ਵਿਨ, ਟ੍ਰੇਂਟ ਬੋਲਟ, ਅਵੇਸ਼ ਖਾਨ, ਸੰਦੀਪ ਸ਼ਰਮਾ, ਯੁਜਵੇਂਦਰ ਚਾਹਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬੱਚਿਆਂ ਨੂੰ ਘਰ ਛੱਡ ਡਿਨਰ ਡੇਟ 'ਤੇ ਨਿਕਲੇ ਅਨੁਸ਼ਕਾ-ਵਿਰਾਟ, ਸੋਸ਼ਲ ਮੀਡੀਆ 'ਤੇ ਤਸਵੀਰਾਂ ਵਾਇਰਲ
NEXT STORY