ਸਪੋਰਟਸ ਡੈੱਕਸ— ਵਿਸ਼ਵ ਕੱਪ ਦੇ ਲੀਗ ਮੈਚ 'ਚ ਬੁੱਧਵਾਰ ਨੂੰ ਨਿਊਜ਼ੀਲੈਂਡ ਨੂੰ ਇੰਗਲੈਂਡ ਦੇ ਹੱਥੋ 119 ਦੌੜਾਂ ਨਾਲ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਸ਼ਵ ਕੱਪ 'ਚ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਇਹ ਨਿਊਜ਼ੀਲੈਂਡ ਦੀ ਲਗਾਤਾਰ ਤੀਜੀ ਹਾਰ ਹੈ। ਇਸ ਹਾਰ ਦੇ ਬਾਅਦ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੇ ਕਿਹਾ ਕਿ ਲਗਾਤਾਰ ਤਿੰਨ ਮੈਚ ਹਾਰਨਾ ਵਧੀਆ ਨਹੀਂ ਹੈ। ਸਾਡੇ ਕੋਲ ਸਿੱਧਾ ਰਸਤਾ ਸੀ ਪਰ ਇਹ ਆਸਾਨ ਨਹੀਂ ਸੀ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜੀ ਟੀਮਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਨੂੰ ਮੌਕਾ ਮਿਲਿਆ ਤਾਂ ਸੈਮੀਫਾਈਨਲ 'ਚ ਕੁਝ ਵੀ ਹੋ ਸਕਦਾ ਹੈ।

ਵਿਲੀਅਮਸਨ ਨੇ ਕਿਹਾ ਕਿ ਸਾਨੂੰ ਪਿਛਲੇ ਮੈਚਾਂ ਦੀ ਤੁਲਨਾ 'ਚ ਬਹੁਤ ਜ਼ਿਆਦਾ ਮੈਚ ਹੋਣੇ ਚਾਹੀਦੇ ਸੀ। ਇਹ ਮਹੱਤਵਪੂਰਨ ਹੈ ਕਿ ਸਾਨੂੰ ਆਪਣੀ ਗਲਤੀਆਂ ਤੋਂ ਸਿੱਖਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ। ਇੰਗਲੈਂਡ ਦੀ ਟੀਮ ਦੇ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਾਲਾਤ ਦੇ ਹਿਸਾਬ ਨਾਲ ਆਪਣੀ ਵਧੀਆ ਕ੍ਰਿਕਟ ਖੇਡੀ ਪਰ ਉਸਦੀ ਟੀਮ ਸ਼ਾਨਦਾਰ ਹੈ। ਹਾਲਾਤ ਦੇ ਹਿਸਾਬ ਨਾਲ ਤੈਅ ਨਹੀਂ ਹੁੰਦਾ ਪਰ 20 ਓਵਰ ਦੀ ਬੱਲੇਬਾਜ਼ੀ ਤੋਂ ਬਾਅਦ ਸਭ ਬਦਲ ਜਾਂਦਾ ਹੈ। ਵਿਲੀਅਮਸਨ ਨੇ ਕਿਹਾ ਕਿ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸ਼ੁਰੂ ਤੋਂ ਹੀ ਸਾਡੇ 'ਤੇ ਦਬਾਅ ਬਣਾਏ ਰੱਖਿਆ ਜਿਸ ਦੇ ਲਈ ਉਨ੍ਹਾਂ ਨੂੰ ਪੂਰਾ ਕ੍ਰੈਡਿਟ ਜਾਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਸੋਚ ਰਹੇ ਸੀ ਅਸੀਂ ਖੇਡ 'ਚ ਬਣੇ ਹੋਏ ਹਾਂ ਤੇ ਇਹ ਵਧੀਆ ਸੀ ਕਿ ਉਨ੍ਹਾਂ ਨੇ ਸਾਨੂੰ ਪਿੱਛੇ ਵੱਲ ਧੱਕ ਦਿੱਤਾ। ਸਾਨੂੰ ਸਾਂਝੇਦਾਰੀ ਦੀ ਜ਼ਰੂਰਤ ਸੀ ਤੇ ਅਸੀਂ ਖੇਡ ਨੂੰ ਠੀਕ ਦਿਸ਼ਾ 'ਚ ਨਹੀਂ ਲੈ ਕੇ ਜਾ ਸਕੇ। ਵਿਲੀਅਮਸਨ ਨੇ ਕਿਹਾ ਕਿ ਹੁਣ ਸਾਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਜੇਕਰ ਸਾਨੂੰ ਮੌਕਾ ਮਿਲਦਾ ਹੈ ਤਾਂ ਸੈਮੀਫਾਈਨਲ 'ਚ ਕੁਝ ਵੀ ਹੋ ਸਕਦਾ ਹੈ ਤੇ ਹੁਣ ਤਕ ਅਸੀਂ ਆਪਣੀ ਵਧੀਆ ਕ੍ਰਿਕਟ ਖੇਡੀ ਹੈ।

ਧੋਨੀ ਨੇ ਉਹੀ ਕੀਤਾ ਜੋ ਟੀਮ ਲਈ ਸਹੀ ਸੀ : ਤੇਂਦੁਲਕਰ
NEXT STORY