ਲੰਡਨ— ਦੱਖਣੀ ਅਫਰੀਕਾ ਵਿਰੁੱਧ ਆਈ. ਸੀ. ਸੀ. ਵਿਸ਼ਵ ਕੱਪ ਵਿਚ ਵੱਡਾ ਉਲਟਫੇਰ ਕਰ ਕੇ ਸਾਰਿਆਂ ਨੂੰ ਹੈਰਾਨ ਕਰਨ ਵਾਲੀ ਬੰਗਲਾਦੇਸ਼ੀ ਟੀਮ ਬੁੱਧਵਾਰ ਨੂੰ ਨਿਊਜ਼ੀਲੈਂਡ ਸਾਹਮਣੇ ਚੁਣੌਤੀ ਪੇਸ਼ ਕਰਨ ਉਤਰੇਗੀ। ਨਿਊਜ਼ੀਲੈਂਡ ਨੇ ਵਿਸ਼ਵ ਕੱਪ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼੍ਰੀਲੰਕਾ ਵਿਰੁੱਧ 10 ਵਿਕਟਾਂ ਦੀ ਇਕਪਾਸੜ ਜਿੱਤ ਨਾਲ ਕੀਤੀ ਸੀ ਅਤੇ ਹੁਣ ਉਸ ਦੇ ਸਾਹਮਣੇ ਏਸ਼ੀਆ ਦੀ ਦੂਜੀ ਟੀਮ ਬੰਗਲਾਦੇਸ਼ ਹੈ, ਜਿਸ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਦੱਖਣੀ ਅਫਰੀਕਾ ਵਰਗੀ ਮਜ਼ਬੂਤ ਟੀਮ ਨੂੰ 21 ਦੌੜਾਂ ਨਾਲ ਹਰਾਇਆ ਸੀ। ਬੰਗਲਾਦੇਸ਼ੀ ਟੀਮ ਪਿਛਲੀ ਜਿੱਤ ਤੋਂ ਬਾਅਦ ਨਾ ਸਿਰਫ ਆਤਮ-ਵਿਸ਼ਵਾਸ ਨਾਲ ਲਬਰੇਜ਼ ਹੈ ਸਗੋਂ ਉਸ ਤੋਂ ਹੁਣ ਵੱਡੇ ਮੈਚਾਂ ਦੀਆਂ ਉਮੀਦਾਂ ਵੀ ਵਧ ਗਈਆਂ ਹਨ। ਸਾਲ 2007 ਵਿਸ਼ਵ ਕੱਪ ਵਿਚ ਵੀ ਇਹ ਏਸ਼ੀਆਈ ਟੀਮ ਇਸੇ ਤਰ੍ਹਾਂ ਦਾ ਉਲਟਫੇਰ ਕਰ ਚੁੱਕੀ ਹੈ ਅਤੇ ਛੁਪੀ ਰੁਸਤਮ ਮੰਨੀ ਜਾਂਦੀ ਹੈ, ਅਜਿਹੀ ਹਾਲਤ ਵਿਚ ਸਾਬਕਾ ਉਪ-ਜੇਤੂ ਨਿਊਜ਼ੀਲੈਂਡ ਲਈ ਚੌਕਸ ਰਹਿਣਾ ਬੇਹੱਦ ਜ਼ਰੂਰੀ ਹੈ। ਬੰਗਲਾਦੇਸ਼ 2017 ਚੈਂਪੀਅਨਸ ਟਰਾਫੀ ਵਿਚ ਵੀ ਨਿਊਜ਼ੀਲੈਂਡ ਨੂੰ 5 ਵਿਕਟਾਂ ਨਾਲ ਹਰਾ ਚੁੱਕੀ ਹੈ ਅਤੇ ਦੁਬਾਰਾ ਉਸ ਤੋਂ ਇਸ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਸਕਦੀ ਹੈ। ਹਾਲਾਂਕਿ ਕੀਵੀ ਟੀਮ ਵੀ ਚੰਗੀ ਫਾਰਮ ਵਿਚ ਹੈ, ਜਿਸ ਦੇ ਵਿਰੁੱਧ ਬੰਗਲਾਦੇਸ਼ ਨੂੰ ਸਖਤ ਚੁਣੌਤੀ ਝੱਲਣੀ ਪਵੇਗੀ।
IPKL : ਪੁਣੇ ਨੂੰ ਹਰਾ ਬੈਂਗਲੁਰੂ ਬਣਿਆ ਚੈਂਪੀਅਨ
NEXT STORY