ਬੈਂਗਲੁਰੂ— ਵਿਸ਼ਵ ਕੱਪ ਮੈਚ 'ਚ ਆਸਟ੍ਰੇਲੀਆ ਦੀ ਪਾਕਿਸਤਾਨ 'ਤੇ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਆਪਣੀ ਸਫਲਤਾ ਦਾ ਸਿਹਰਾ ਆਈ.ਪੀ.ਐੱਲ. ਨੂੰ ਦਿੱਤਾ, ਜਿਸ 'ਚ ਉਸ ਨੇ ਆਪਣੀ ਪਾਰੀ ਨੂੰ ਤੇਜ਼ ਕਰਨ ਦੇ ਹੁਨਰ 'ਚ ਮੁਹਾਰਤ ਹਾਸਲ ਕੀਤੀ। ਵਾਰਨਰ ਨੇ ਪਾਕਿਸਤਾਨ ਖਿਲਾਫ 124 ਗੇਂਦਾਂ 'ਚ 163 ਦੌੜਾਂ ਬਣਾਈਆਂ। ਉਸ ਨੇ ਆਪਣੇ ਸਲਾਮੀ ਜੋੜੀਦਾਰ ਮਿਸ਼ੇਲ ਮਾਰਸ਼ ਨਾਲ ਪਹਿਲੀ ਵਿਕਟ ਲਈ 259 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਦੀ ਬਦੌਲਤ ਆਸਟਰੇਲੀਆ ਨੇ ਇਹ ਮੈਚ 62 ਦੌੜਾਂ ਨਾਲ ਜਿੱਤ ਲਿਆ।
ਵਾਰਨਰ ਨੇ ਮੈਚ ਤੋਂ ਬਾਅਦ ਕਿਹਾ, 'ਮੈਂ ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ 'ਚ ਤੈਅ ਕਰ ਲਿਆ ਸੀ ਕਿ 50 ਓਵਰ ਬਹੁਤ ਲੰਬਾ ਸਮਾਂ ਹੁੰਦਾ ਹੈ। ਮੈਂ 35 ਓਵਰਾਂ ਤੱਕ ਕ੍ਰੀਜ਼ 'ਤੇ ਰਹਿਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਫਿਰ ਆਪਣੀ ਪਾਰੀ ਦੀ ਰਫਤਾਰ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹਾਂ। ਉਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਮੈਂ ਅਜਿਹਾ ਕਰਨਾ ਟੀ-20 ਕ੍ਰਿਕਟ ਤੋਂ ਸਿੱਖਿਆ ਹੈ, ਖਾਸ ਕਰਕੇ ਆਈ.ਪੀ.ਐੱਲ. ਤੋਂ ਜਦੋਂ ਮੈਂ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਿਆ ਤਾਂ ਮੈਂ ਬਹੁਤ ਕੁਝ ਸਿੱਖਿਆ।
ਇਹ ਵੀ ਪੜ੍ਹੋ : WC 23: ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਕੁਲਦੀਪ ਨੇ ਸਫਲਤਾ ਦਾ ਸਿਹਰਾ ਤੇਜ਼ ਗੇਂਦਬਾਜ਼ਾਂ ਨੂੰ ਦਿੱਤਾ
ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਆਪਣੀਆਂ ਪਹਿਲੀਆਂ 50 ਦੌੜਾਂ 41 ਗੇਂਦਾਂ 'ਤੇ, ਅਗਲੀਆਂ 50 ਦੌੜਾਂ 44 ਗੇਂਦਾਂ 'ਤੇ ਅਤੇ ਆਖਰੀ 63 ਦੌੜਾਂ ਸਿਰਫ਼ 39 ਗੇਂਦਾਂ 'ਤੇ ਬਣਾਈਆਂ। ਵਾਰਨਰ ਨੇ ਕਿਹਾ, 'ਟੈਸਟ ਕ੍ਰਿਕਟ ਖੇਡਦੇ ਹੋਏ ਤੁਸੀਂ ਆਪਣੀ ਪਾਰੀ ਦੀ ਰਫਤਾਰ ਨੂੰ ਆਸਾਨੀ ਨਾਲ ਬਦਲ ਸਕਦੇ ਹੋ। ਇਸ ਲਈ ਪਹਿਲੇ 10 ਓਵਰਾਂ 'ਚ ਜਦੋਂ ਦੋ ਨਵੀਆਂ ਗੇਂਦਾਂ ਹੋਣ ਤਾਂ ਤੁਹਾਨੂੰ ਉਨ੍ਹਾਂ ਦਾ ਸਨਮਾਨ ਕਰਨਾ ਹੋਵੇਗਾ। ਇੱਥੋਂ ਤੁਸੀਂ ਆਪਣੇ ਲਈ ਮੰਚ ਤਿਆਰ ਕਰਦੇ ਹੋ ਅਤੇ ਜੇਕਰ ਤੁਸੀਂ ਖੁਦ ਨੂੰ ਸਮਾਂ ਦਿੰਦੇ ਹੋ ਤਾਂ ਵੱਡੀ ਪਾਰੀ ਖੇਡ ਸਕਦੇ ਹੋ।
ਪਾਕਿਸਤਾਨ ਦੇ ਖਿਲਾਫ ਵਨਡੇ 'ਚ ਆਪਣਾ ਲਗਾਤਾਰ ਚੌਥਾ ਸੈਂਕੜਾ ਲਗਾਉਣ ਦੇ ਬਾਰੇ 'ਚ ਵਾਰਨਰ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਕਈ ਵਾਰ ਤੁਸੀਂ ਕਿਸੇ ਖਾਸ ਟੀਮ ਦੇ ਖਿਲਾਫ ਚੰਗਾ ਪ੍ਰਦਰਸ਼ਨ ਕਰਦੇ ਹੋ। ਕਈ ਵਾਰ ਤੁਸੀਂ ਚੰਗੀ ਗੇਂਦ ਨੂੰ ਬਿਹਤਰ ਖੇਡਦੇ ਹੋ। ਪਰ ਤੁਹਾਨੂੰ ਆਪਣੇ ਆਪ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ। ਮੈਂ ਅਸਲ ਵਿੱਚ ਅੰਕੜਿਆਂ ਵੱਲ ਧਿਆਨ ਨਹੀਂ ਦਿੰਦਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਆਸਟ੍ਰੇਲੀਆਈ ਤੈਰਾਕ ਕਾਇਲੀ ਮੈਕਕੇਨ ਨੇ 50 ਮੀਟਰ ਬੈਕਸਟ੍ਰੋਕ 'ਚ ਬਣਾਇਆ ਵਿਸ਼ਵ ਰਿਕਾਰਡ
NEXT STORY