ਸਪੋਰਟਸ ਡੈਸਕ– ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) 2022 ਵਿਚ ਭਾਰਤ ਲਈ ਸਭ ਤੋਂ ਵੱਧ ਤਮਗੇ ਭਾਵੇਂ ਹੀ ਕੁਸ਼ਤੀ ਵਿਚ ਆਏ ਹੋਣ ਪਰ ਵੇਟਲਿਫਟਰਾਂ ਨੇ ਵੀ ਆਪਣੇ ਦਮਖਮ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਵੇਟਲਿਫਟਿੰਗ ਦੇਸ਼ ਵਿਚ ਤੇਜ਼ੀ ਨਾਲ ਵਧਦੀ ਖੇਡ ਬਣਦੀ ਜਾ ਰਹੀ ਹੈ। ਭਾਰਤ ਇਸ ਖੇਡ ਵਿਚ ਕਾਮਨਵੈਲਥ ਦੇ ਪਿਛਲੇ 5 ਸੈਸ਼ਨਾਂ ਵਿਚ ਕੁਲ 50 ਤਮਗੇ ਜਿੱਤ ਚੁੱਕਾ ਹੈ। ਭਾਰਤ ਨੂੰ 2006 ਵਿਚ 9, 2010 ਵਿਚ 8, 2014 ਵਿਚ 14, 2018 ਵਿਚ 9 ਤੇ 2022 ਵਿਚ 10 ਤਮਗੇ ਵੇਟਲਿਫਟਿੰਗ ਤੋਂ ਹੀ ਮਿਲੇ ਹਨ। ਜੇਕਰ ਓਵਰਆਲ ਟੈਲੀ ਦੇਖੀ ਜਾਵੇ ਤਾਂ ਵੇਟਲਿਫਟਿੰਗ ਦੇ ਨਾਂ ਕੁਲ 133 ਤਮਗੇ ਹੋ ਗਏ ਹਨ, ਜਿਹੜੇ ਕਿ ਸ਼ੂਟਿੰਗ (135) ਤੋਂ ਸਿਰਫ ਦੋ ਹੀ ਘੱਟ ਹਨ। ਇਸ ਤੋਂ ਇਲਾਵਾ ਸੋਨ ਤਮਗਾ ਹਾਸਲ ਕਰਨ ਵਾਲੇ ਪਹਿਲਵਾਨਾਂ ਦੀ ਗਿਣਤੀ ’ਚ ਵੀ ਵਾਧਾ ਹੋਇਆ ਹੈ। 2010 ਵਿਚ ਕੁਸ਼ਤੀ ਵਿਚ 10 ਸੋਨ ਤਮਗੇ ਮਿਲੇ ਸਨ। ਉੱਥੇ ਹੀ 2014 ਤੇ 2018 ਵਿਚ ਇਹ ਗਿਣਤੀ 5-5 ਤਕ ਆ ਗਈ ਸੀ। ਹੁਣ ਇਸ ਸਾਲ ਭਾਰਤੀ ਪਹਿਲਵਾਨਾਂ ਨੇ 6 ਸੋਨ ਤਮਗੇ ਜਿੱਤੇ ਹਨ। ਇਸ ਤੋਂ ਇਲਾਵਾ ਹਾਕੀ, ਜੂਡੋ ਤੇ ਲਾਅਨ ਬਾਲ ਵਿਚ ਭਾਰਤ ਬਿਹਤਰ ਹੋ ਰਿਹਾ ਹੈ ਜਦਕਿ ਮੁੱਕੇਬਾਜ਼ੀ ਵਿਚ ਪ੍ਰਦਰਸ਼ਨ ਖਰਾਬ ਹੋ ਰਿਹਾ ਹੈ।
ਇਹ ਵੀ ਪੜ੍ਹੋ : ਸਚਿਨ ਤੇਂਦੁਲਕਰ ਨੇ ਬੰਨ੍ਹੀ 'ਪਗੜੀ', ਵੀਡੀਓ ਸਾਂਝੀ ਕਰ ਦੱਸਿਆ ਕਿਸ ਦੇ ਵਿਆਹ ਦੀ ਚੱਲ ਰਹੀ ਤਿਆਰੀ
ਇਸ ਤਰ੍ਹਾਂ ਮਿਲੇ ਭਾਰਤ ਨੂੰ ਤਮਗੇ
ਖੇਡ ਸੋਨ ਚਾਂਦੀ ਕਾਂਸੀ ਕੁਲ
ਕੁਸ਼ਤੀ 6 1 5 12
ਟੇਬਲ ਟੈਨਿਸ 4 1 2 07
ਵੇਟਲਿਫਟਿੰਗ 3 3 4 10
ਮੁੱਕੇਬਾਜ਼ੀ 3 1 3 07
ਬੈਡਮਿੰਟਨ 3 1 2 06
ਐਥਲੈਟਿਕਸ 1 4 3 08
ਲਾਅਨ ਬਾਲ 1 1 0 02
ਪੈਰਾ ਪਾਵਰਲਿਫਟਿੰਗ 1 0 0 01
ਜੂਡੋ 0 2 1 03
ਹਾਕੀ 0 1 1 02
ਕ੍ਰਿਕਟ 0 1 0 01
ਸਕੁਐਸ਼ 0 0 2 02
ਕੁਲ 22 16 23 61
ਰਾਸ਼ਟਰਮੰਡਲ ਖੇਡਾਂ ਦੇ ਵੱਖੋ-ਵੱਖ ਸੈਸ਼ਨਾਂ ’ਚ ਭਾਰਤ ਵਲੋਂ ਹੁਣ ਤਕ ਪ੍ਰਾਪਤ ਤਮਗ਼ੇ
ਸੋਨ 203
ਚਾਂਦੀ 190
ਕਾਂਸੀ 171
ਕੁਲ 564
ਮਹਿਲਾਵਾਂ ਦੇ ਤਮਗਿਆਂ ਦੀ ਗਿਣਤੀ ਘੱਟ ਹੋਈ
ਪੁਰਸ਼ : ਸੋਨ 13, ਚਾਂਦੀ 9, ਕਾਂਸੀ 13 : ਕੁਲ 35
ਮਹਿਲਾਵਾਂ : ਸੋਨ 8, ਚਾਂਦੀ 6, ਕਾਂਸੀ 9 : ਕੁਲ 23
ਮਿਕਸਡ : ਸੋਨ 1, ਚਾਂਦੀ 1, ਕਾਂਸੀ 1 : ਕੁਲ 3
2018 ਰਾਸ਼ਟਰਮੰਡਲ ਖੇਡਾਂ ’ਚ ਜਿੱਥੇ ਪੁਰਸ਼ਾਂ ਨੂੰ 35 ਤਮਗੇ ਮਿਲੇ ਸਨ ਤਾਂ ਉੱਥੇ ਹੀ ਮਹਿਲਾਵਾਂ ਨੂੰ 23 ਤਮਗੇ ਮਿਲੇ ਸਨ। ਅਰਥਾਤ ਮਹਿਲਾਵਾਂ ਦੇ ਤਮਗਿਆਂ ਦੀ ਗਿਣਤੀ ਘੱਟ ਹੋਈ ਹੈ। ਇਸ ਦਾ ਇਕ ਵੱਡਾ ਕਾਰਨ ਇਸ ਵਾਰ ਖੇਡਾਂ ਵਿਚ ਸ਼ੂਟਿੰਗ ਪ੍ਰਤੀਯੋਗਿਤਾ ਦਾ ਨਾ ਹੋਣਾ ਵੀ ਰਿਹਾ। ਭਾਰਤ ਕੋਲ ਕਈ ਚੰਗੀਆਂ ਮਹਿਲਾ ਸ਼ੂਟਰ ਹਨ ਜਿਹੜੀਆਂ ਇਸ ਅੰਕੜੇ ਨੂੰ ਬਿਹਤਰ ਕਰ ਸਕਦੀਆਂ ਸਨ।
ਇਹ ਵੀ ਪੜ੍ਹੋ : ਨੀਰਜ ਨੇ ਪਾਕਿ ਖਿਡਾਰੀ ਅਰਸ਼ਦ ਨੂੰ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਣ 'ਤੇ ਦਿੱਤੀ ਵਧਾਈ
ਹਾਕੀ, ਜੂਡੋ ਤੇ ਲਾਅਨ ਬਾਲ ’ਚ ਵੀ ਬਿਹਤਰ ਰਹੇ
ਭਾਰਤੀ ਟੀਮ ਨੇ ਪਹਿਲੀ ਵਾਰ ਲਾਅਨ ਬਾਲ ਵਿਚ ਇਤਿਹਾਸ ਰਚਿਆ ਤੇ ਸੋਨ ਤਮਗਾ ਹਾਸਲ ਕੀਤਾ। ਇਸ ਪ੍ਰਤੀਯੋਗਿਤਾ ਵਿਚ ਇਕ ਚਾਂਦੀ ਤਮਗਾ ਵੀ ਮਿਲਿਆ। ਜੂਡੋ ਤੋਂ ਵੀ ਭਾਰਤ 2 ਚਾਂਦੀ ਤੇ 1 ਕਾਂਸੀ ਤਮਗਾ ਜਿੱਤਣ ਵਿਚ ਸਫਲ ਰਿਹਾ ਜਦਕਿ 2018 ਵਿਚ ਭਾਰਤੀ ਖਿਡਾਰੀ ਇਕ ਵੀ ਤਮਗਾ ਨਹੀਂ ਜਿੱਤ ਸਕੇ ਸਨ। ਹਾਕੀ ਦੀ ਗੱਲ ਕੀਤੀ ਜਾਵੇ ਤਾਂ 2018 ਰਾਸ਼ਟਰਮੰਡਲ ਖੇਡਾਂ ਦੌਰਾਨ ਦੋਵੇਂ ਟੀਮਾਂ ਤਮਗਾ ਜਿੱਤਣ ਵਿਚ ਅਸਫਲ ਰਹੀਆਂ ਸਨ ਪਰ ਇਸ ਵਾਰ ਪੁਰਸ਼ ਟੀਮ ਨੇ ਚਾਂਦੀ ਤੇ ਮਹਿਲਾ ਟੀਮ ਨੇ ਕਾਂਸੀ ਤਮਗਾ ਆਪਣੇ ਨਾਂ ਕੀਤਾ।
ਕੁਸ਼ਤੀ ਰਹੀ ਸਿਰਤਾਜ, ਫਿਰ ਤੋਂ 12 ਤਮਗੇ ਆਏ
ਬਾਕਸਿੰਗ ਵਿਚ ਪਿਛਲੀਆਂ ਖੇਡਾਂ ਵਿਚ 9 ਤਮਗੇ (3 ਸੋਨ, 3 ਚਾਂਦੀ ਤੇ 3 ਕਾਂਸੀ) ਆਏ ਸਨ ਪਰ ਇਸ ਵਾਰ 7 ਤਮਗੇ (3 ਸੋਨ, 1 ਚਾਂਦੀ, 3 ਕਾਂਸੀ) ਹੀ ਆਏ, ਉੱਥੇ ਹੀ ਬੈਡਮਿੰਟਨ ਵਿਚ ਪਿਛਲੀ ਵਾਰ 6 ਤਮਗੇ (2 ਸੋਨ, 3 ਚਾਂਦੀ, 1 ਕਾਂਸੀ) ਆਏ ਸਨ। ਇਸ ਵਾਰ ਵੀ 6 ਤਮਗੇ ਮਿਲੇ ਪਰ ਸੋਨ ਤਮਗਿਆਂ ਦੀ ਗਿਣਤੀ 3 ਹੋ ਗਈ।
ਵੇਟਲਿਫਟਿੰਗ 'ਚ ਭਾਰਤ ਦਾ ਪ੍ਰਦਰਸ਼ਨ
ਮੀਰਾਬਾਈ ਚਾਨੂ
(ਵੇਟਲਿਫਟਿੰਗ 67 ਕਿ. ਗ੍ਰਾ.)
ਰਾਸ਼ਟਰਮੰਡਲ ਖੇਡਾਂ (ਸੋਨ ਤਮਗ਼ਾ)
ਸਨੈਚ 88, ਕਲੀਨ ਐਂਡ ਜਰਕ 113 ਕਿ.ਗ੍ਰਾ.
ਜੇਰੇਮੀ ਲਾਲਰਿਨਨੁੰਗਾ
(ਵੇਟਲਿਫਟਿੰਗ 67 ਕਿ. ਗ੍ਰਾ.)
ਰਾਸ਼ਟਰਮੰਡਲ ਖੇਡਾਂ (ਸੋਨ ਤਮਗ਼ਾ)
ਸਨੈਚ 140, ਕਲੀਨ ਐਂਡ ਜਰਕ 160 ਕਿ.ਗ੍ਰਾ.
ਪਹਿਲੀ ਵਾਰ ਜਿੱਤੇ : ਸੌਰਭ ਘੋਸ਼ਾਲ, ਸਕੁਐਸ਼ ਸਿੰਗਲਜ਼ (ਸੋਨ), ਮੁਰਲੀ ਸ਼੍ਰੀਸ਼ੰਕਰ, ਲੌਂਗ ਜੰਪ (ਚਾਂਦੀ), ਲਾਅਨ ਬਾਲ ਟੀਮ ਈਵੈਂਟ (ਸੋਨ), ਸ਼ਰਤ-ਅਕੁਲਾ, ਟੇਬਲ ਟੈਨਿਸ (ਸੋਨ),ਅਵਿਨਾਸ਼ ਸਾਬਲੇ, 300 ਮੀਟਰ ਅੜਿੱਕਾ ਦੌੜ (ਸੋਨ)
ਇਹ ਵੀ ਪੜ੍ਹੋ : ICC ਮਹਿਲਾ ਰੈਕਿੰਗ : ਯੁਵਾ ਖਿਡਾਰੀ ਜੇਮਿਮਾ ਰੋਡ੍ਰਿਗੇਜ਼ ਦੀ ਚੋਟੀ ਦੇ 10 ਵਿੱਚ ਵਾਪਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਲਈ ਸਿਰਫ ਇਕ ਹੀ ਫਾਰਮੈੱਟ ’ਚ ਖੇਡਣ ਦੇ ਬਾਵਜੂਦ ਨਿਰਾਸ਼ਾ ਦੀ ਭਾਵਨਾ ਨਹੀਂ : ਧਵਨ
NEXT STORY