ਸਪੋਰਟਸ ਡੈਸਕ : ਰਾਸ਼ਟਰਮੰਡਲ ਖੇਡਾਂ ’ਚ ਪਹਿਲਵਾਨ ਰਵੀ ਦਹੀਆ ਨੇ ਕੁਸ਼ਤੀ ਦੇ 57 ਕਿਲੋਗ੍ਰਾਮ ਵਰਗ ’ਚ ਇਕਤਰਫਾ ਜਿੱਤ ਦਰਜ ਕਰਦਿਆਂ ਭਾਰਤ ਲਈ ਸੋਨ ਤਮਗਾ ਜਿੱਤਿਆ। ਭਾਰਤ ਦੇ ਰਵੀ ਦਹੀਆ ਨੇ ਨਾਈਜੀਰੀਆ ਦੇ ਅਬੀਕੇਵੇਨਿਮੋ ਵੇਲਸਨ ਨੂੰ 10-0 ਨਾਲ ਹਰਾਇਆ। ਉਸ ਨੇ ਇਹ ਫਾਈਨਲ ਮੈਚ ਤਕਨੀਕੀ ਉੱਤਮਤਾ ਦੇ ਆਧਾਰ ’ਤੇ ਜਿੱਤਿਆ। ਟੋਕੀਓ ਓਲੰਪਿਕ ਦੇ ਸਿਲਵਰ ਮੈਡਲ ਜੇਤੂ ਰਵੀ ਦੇ ਸਾਹਮਣੇ ਗੋਲਡ ਦੇ ਰਾਹ ’ਚ ਕੋਈ ਵੀ ਪਹਿਲਵਾਨ ਟਿਕ ਨਹੀਂ ਸਕਿਆ। ਰਵੀ 2015 ’ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ ’ਚ ਸਿਲਵਰ ਜਿੱਤ ਕੇ ਚਰਚਾ ’ਚ ਆਏ ਸਨ।
ਇਹ ਖ਼ਬਰ ਵੀ ਪੜ੍ਹੋ :ਵੱਡੀ ਖ਼ਬਰ : NDA ਉਮੀਦਵਾਰ ਜਗਦੀਪ ਧਨਖੜ ਨੇ ਜਿੱਤੀ ਉਪ-ਰਾਸ਼ਟਰਪਤੀ ਦੀ ਚੋਣ
ਇਸ ਤਰ੍ਹਾਂ ਰਵੀ ਕੁਮਾਰ ਦਹੀਆ ਅੱਗੇ ਵਧਿਆ
ਰਾਊਂਡ 16 (ਬਾਈ) : 57 ਕਿਲੋ ਵਰਗ ’ਚ ਰਵੀ ਨੂੰ ਰਾਊਂਡ 16 ’ਚ ਬਾਈ ਮਿਲੀ।
ਕੁਆਰਟਰ ਫਾਈਨਲ (ਜਿੱਤ) : ਰਵੀ ਦਾ ਸਾਹਮਣਾ ਨਿਊਜ਼ੀਲੈਂਡ ਦੇ ਸੂਰਜ ਸਿੰਘ ਨਾਲ ਹੋਇਆ, ਜਿਸ ’ਚ ਉਸ ਨੇ 10-0 ਨਾਲ ਜਿੱਤ ਦਰਜ ਕੀਤੀ। ਕੀਵੀ ਪਹਿਲਵਾਨ ਰਵੀ ਦਾ ਮੁਕਾਬਲਾ ਨਹੀਂ ਕਰ ਸਕਿਆ।
ਸੈਮੀਫਾਈਨਲ (ਜਿੱਤ) : ਅਹਿਮ ਮੈਚ ’ਚ ਰਵੀ ਦਾ ਸਾਹਮਣਾ ਪਾਕਿਸਤਾਨ ਦੇ ਅਸਦ ਅਲੀ ਨਾਲ ਹੋਇਆ। ਤਕਨੀਕੀ ਉੱਤਮਤਾ ਨਾਲ ਰਵੀ ਨੇ ਇਹ ਮੈਚ 14-4 ਨਾਲ ਜਿੱਤ ਲਿਆ।
ਫਾਈਨਲ (ਜਿੱਤ) : ਨਾਈਜੀਰੀਆ ਦੇ ਅਬੀਕੇਵੇਨਿਮੋ ਵੇਲਸਨ ਖਿਲਾਫ ਖੇਡੇ ਗਏ ਮੈਚ ’ਚ ਰਵੀ ਸ਼ੁਰੂ ਤੋਂ ਹੀ ਵਿਰੋਧੀ ’ਤੇ ਭਾਰੀ ਰਿਹਾ। ਉਸ ਨੇ ਸ਼ੁਰੂ ’ਚ ਹੀ ਵੇਲਸਨ ਨੂੰ ਪੈਰਾਂ ਤੋਂ ਫੜ ਕੇ ਘੁਮਾ ਦਿੱਤਾ। ਇਸ ਤੋਂ ਬਾਅਦ ਰਵੀ ਨੇ ਹਾਰ ਨਹੀਂ ਪਕੜ ਨਹੀਂ ਛੱਡੀ ਅਤੇ ਭਾਰਤ ਨੂੰ ਗੋਲਡ ਦਿਵਾਇਆ।
WI vs IND 4th T20i : ਭਾਰਤ ਨੇ ਵੈਸਟਇੰਡੀਜ਼ ਨੂੰ ਦਿੱਤਾ 192 ਦੌੜਾਂ ਦਾ ਟੀਚਾ
NEXT STORY