ਸਪੋਰਟਸ ਡੈਸਕ—ਟੀਮ ਇੰਡੀਆ ਅਮਰੀਕਾ ਦੇ ਫਲੋਰਿਡਾ ’ਚ ਵਿੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਆਖਰੀ ਦੋ ਮੈਚ ਖੇਡਣ ਲਈ ਤਿਆਰ ਹੈ। ਸ਼ਨੀਵਾਰ ਨੂੰ ਚੌਥਾ ਟੀ-20 ਮੀਂਹ ਕਾਰਨ ਲੇਟ ਹੋ ਗਿਆ। ਵਿੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਨੇ ਟਾਸ ਜਿੱਤ ਕੇ ਭਾਰਤ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਭਾਰਤ ਨੇ 20 ਓਵਰਾਂ ’ਚ 191 ਦੌੜਾਂ ਬਣਾਈਆਂ ਤੇ ਵੈਸਟਇੰਡੀਜ਼ ਨੂੰ ਜਿੱਤ ਲਈ 192 ਦੌੜਾਂ ਦਾ ਟੀਚਾ ਦਿੱਤਾ।
ਇਕ ਪਾਸੇ ਭਾਰਤੀ ਟੀਮ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਂ ਕਰਨਾ ਚਾਹੇਗੀ ਤਾਂ ਦੂਜੀ ਪਾਸੇ ਸੀਰੀਜ਼ ਬਰਾਬਰ ਕਰਨ ਲਈ ਵੈਸਟਇੰਡੀਜ਼ ਆਪਣਾ ਪੂਰਾ ਜ਼ੋਰ ਲਗਾਵੇਗੀ। ਵੈਸਟਇੰਡੀਜ਼ ਦੇ ਸੇਂਟ ਕਿਟਸ 'ਚ ਭਾਰਤ ਨੇ ਪਹਿਲਾ ਮੈਚ ਜਿੱਤ ਕੇ ਸੀਰੀਜ਼ ਦੀ ਸ਼ੁਰੂਆਤ ਕੀਤੀ ਸੀ। ਦੂਜੇ ਮੈਚ ਨੂੰ ਆਪਣੇ ਨਾਂ ਕਰਕੇ ਵੈਸਟਇੰਡੀਜ਼ ਨੇ ਸੀਰੀਜ਼ ਬਰਾਬਰ ਕੀਤੀ ਸੀ। ਤੀਜਾ ਮੈਚ ਭਾਰਤ ਨੇ ਜਿੱਤਿਆ ਸੀ, ਤੇ ਸੀਰੀਜ਼ 'ਚ 2-1 ਦੀ ਬੜ੍ਹਤ ਬਣਾ ਲਈ ਸੀ।
ਦੋਵੇਂ ਦੇਸ਼ਾਂ ਦੀਆਂ ਟੀਮਾਂ
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਸੰਜੂ ਸੈਮਸਨ, ਦੀਪਕ ਹੁੱਡਾ, ਦਿਨੇਸ਼ ਕਾਰਤਿਕ, ਅਕਸ਼ਰ ਪਟੇਲ, ਅਵੇਸ਼ ਖਾਨ, ਭੁਵਨੇਸ਼ਵਰ ਕੁਮਾਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ
ਵੈਸਟਇੰਡੀਜ਼ : ਬ੍ਰੈਂਡਨ ਕਿੰਗ, ਕਾਇਲ ਮੇਅਰਸ, ਨਿਕੋਲਸ ਪੂਰਨ (ਕਪਤਾਨ), ਰੋਵਮੈਨ ਪਾਵੇਲ, ਸ਼ਿਮਰੋਨ ਹੇਟਮੇਅਰ, ਡੇਵੋਨ ਥਾਮਸ (ਵਿਕਟਕੀਪਰ), ਜੇਸਨ ਹੋਲਡਰ, ਡੋਮਿਨਿਕ ਡਰੇਕਸ, ਅਕੀਲ ਹੋਸੈਨ, ਅਲਜ਼ਾਰੀ ਜੋਸੇਫ, ਓਬੇਦ ਮੈਕਕੋਏ।
CWG 2022 : ਮੁੱਕੇਬਾਜ਼ ਅਮਿਤ ਪੰਘਾਲ ਅਤੇ ਨੀਤੂ ਗੰਘਾਸ ਆਪਣੇ-ਆਪਣੇ ਵਰਗ ਦੇ ਫਾਈਨਲ ਵਿੱਚ
NEXT STORY