ਨਵੀਂ ਦਿੱਲੀ— ਸਾਈਕਲਿੰਗ ਟ੍ਰੈਕ ਏਸ਼ੀਆ ਕੱਪ ਦਾ ਛੇਵਾਂ ਸੈਸ਼ਨ ਇੱਥੇ ਸੋਮਵਾਰ ਨੂੰ ਸ਼ੁਰੂ ਹੋਵੇਗਾ ਜਿਸ ’ਚ 16 ਦੇਸ਼ਾਂ ਦੇ 150 ਤੋਂ ਵੱਧ ਸਾਈਕਲ ਚਾਲਕ ਚੋਟੀ ਦੇ ਖਿਤਾਬ ਦੇ ਨਾਲ ਓਲੰਪਿਕ ਕੋਟਾ ਹਾਸਲ ਕਰਨ ਲਈ ਮੁਕਾਬਲਾ ਕਰਨਗੇ। ਕੌਮਾਂਤਰੀ ਸਾਈਕਲਿੰਗ ਯੂਨੀਅਨ ਤੋਂ ਮਾਨਤਾ ਪ੍ਰਾਪਤ ਇਸ ਟੂਰਨਾਮੈਂਟ ’ਚ ਏਸ਼ੀਆ ਦੇ ਇਲਾਵਾ ਦੋ ਯੂਰਪੀ ਦੇਸ਼ ਲਾਤਵੀਆ ਅਤੇ ਸਲੋਵਾਕੀਆ ਵੀ ਹਿੱਸਾ ਲੈਣਗੇ। ਇੱਥੇ ਦੇ ਇੰਦਰਾ ਗਾਂਧੀ ਖੇਡ ਕੰਪਲੈਕਸ ਦੇ ਸਾਈਕਲਿੰਗ ਵੇਲੋਡ੍ਰਮ ’ਚ ਆਯੋਜਿਤ ਹੋਣ ਵਾਲੇ ਟੂਰਨਾਮੈਂਟ ਤੋਂ 2020 ਟੋਕੀਓ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੋਟਾ ਹਾਸਲ ਕੀਤਾ ਜਾ ਸਕਦਾ ਹੈ। ਭਾਰਤ ਦੀ ਨੁਮਾਇੰਦਗੀ 21 ਮੈਂਬਰੀ ਦਲ ਕਰੇਗਾ ਜਿਸ ’ਚ ਡੇਬੋਰਾਹ ਹੇਰਾਲਡ ਅਤੇ ਵਿਸ਼ਵ ਜੂਨੀਅਰ ਨੰਬਰ ਇਕ ਐਸੋ ਐਬਲੇਨ ¬ਕ੍ਰਮਵਾਰ ਮਹਿਲਾ ਅਤੇ ਪੁਰਸ ਟੀਮਾਂ ਵੱਲੋਂ ਤਮਗੇ ਦੇ ਦਾਅਵੇਦਾਰ ਹੋਣਗੇ।
17 ਸਾਲ ਦੇ ਐਸੋ ਮੌਜੂਦਾ ਸਮੇਂ ’ਚ ਯੂ.ਸੀ.ਆਈ. ਜੂਨੀਅਰ ਵਿਸ਼ਵ ਰੈਂਕਿੰਗ ’ਚ ਪੁਰਸ਼ ਸਪਿ੍ਰੰਟ ਅਤੇ ਪੁਰਸ਼ ਕੀਰਿਨ ’ਚ ਚੋਟੀ ਦੀ ਰੈਂਕਿੰਗ ਵਾਲੇ ਖਿਡਾਰੀ ਹਨ। ਉਹ ਇਸ ਟੂਰਨਾਮੈਂਟ ’ਚ ਸੀਨੀਅਰ ਵਰਗ ’ਚ ਮੁਕਾਬਲਾ ਕਰ ਰਹੇ ਹਨ। ਭਾਰਤੀ ਦਲ ’ਚ ਖੇਡੋ ਇੰਡੀਆ ਦੇ 6 ਸਾਈਕਿਲ ਖਿਡਾਰੀ ਸ਼ਾਮਲ ਹਨ ਜਿਨ੍ਹਾਂ ਨੇ ਇਸ ਟੂਰਨਾਮੈਂਟ ’ਚ ਕੌਮਾਂਤਰੀ ਪ੍ਰਤੀਯੋਗਿਤਾ ਦਾ ਅਨੁਭਵ ਮਿਲੇਗਾ। ਟੂਰਨਾਮੈਂਟ ’ਚ ਹਿੱਸੈ ਲੈਣ ਵਾਲੇ ਹੋਰ ਦੇਸ਼ਾਂ ’ਚ ਕਜ਼ਾਕਿਸਤਾਨ, ਹਾਂਗਕਾਂਗ, ਉਜਬੇਕਿਸਤਾਨ, ਯੂ.ਏ.ਈ., ਥਾਈਲੈਂਡ, ਮਲੇਸ਼ੀਆ, ਇੰਡੋਨੇਸ਼ੀਆ, ਈਰਾਨ, ਚੀਨ, ਮਿਆਂਮਾਰ, ਸਿੰਗਾਪੁਰ, ਨੇਪਾਲ, ਸ਼੍ਰੀਲੰਕਾ, ਲਾਤਵੀਆ ਅਤੇ ਸਲੋਵਾਕੀਆ ਸ਼ਾਮਲ ਹਨ। ਸੀ. ਐੱਫ. ਆਈ. ਪ੍ਰਧਾਨ ਓਂਕਾਰ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, ਇਹ ਯੂ.ਸੀ.ਆਈ. ‘ਵਰਗ ਇਕ’ ਮਾਨਤਾ ਪ੍ਰਾਪਤ ਟੂਰਨਾਮੈਂਟ ਹੈ, ਇਸ ਲਈ ਯੂਰਪੀ ਦੇਸ਼ਾਂ ਨ ਵੀ ਆਪਣੇ ਇੰਦਰਾਜ ਭੇਜੇ ਹਨ। ਉਹ ਟ੍ਰੈਕ ਏਸ਼ੀਆ ਕੱਪ ’ਚ ਹਿੱਸਾ ਲੈ ਰਹੇ ਹਨ। ਇਹ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ ਜਿੱਥੇ ਯੂਰਪੀ ਟੀਮਾਂ ਦੇ ਹੋਣ ਨਾਲ ਮੁਕਾਬਲਾ ਚੁਣੌਤੀਪੂਰਨ ਹੋਵੇਗਾ।’’
ਨੈੱਟ ਸੈਸ਼ਨ 'ਚ ਗੂੰਜਿਆ ਹਾਰਦਿਕ ਪੰਡਯਾ ਦਾ ਬੱਲਾ, ਵੀਡੀਓ ਸ਼ੇਅਰ ਲਿਖਿਆ - ਹੁਣ ਹੋਰ ਇੰਤਜ਼ਾਰ ਨਹੀਂ
NEXT STORY