ਮੁੰਬਈ- ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਮੁੰਬਈ ਇੰਡੀਅਨਜ਼ ਦੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਬੱਲੇਬਾਜ਼ੀ ਦੇ ਲਈ ਚੇਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਅਤੇ ਟੀਮ ਨੇ ਪਾਵਰ ਪਲੇਅ ਦੇ ਅੰਦਰ ਹੀ ਆਪਣੇ ਪਹਿਲੇ 5 ਵਿਕਟ ਗੁਆ ਦਿੱਤੇ। ਚੇਨਈ ਦੀ ਬੱਲੇਬਾਜ਼ੀ ਦੀ ਕਮਰ ਤੋੜਨ ਵਿਚ ਸਭ ਤੋਂ ਵੱਡਾ ਹੱਥ ਡੇਨੀਅਲ ਸੈਮਸ ਦਾ ਰਿਹਾ। ਸੈਮਸ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪਾਵਰ ਪਲੇਅ ਵਿਚ 3 ਵਿਕਟਾਂ ਆਪਣੇ ਨਾਂ ਕੀਤੀਆਂ।
ਇਹ ਖ਼ਬਰ ਪੜ੍ਹੋ- ਸੁੰਦਰਗੜ੍ਹ 'ਚ ਬਣ ਰਿਹਾ ਹੈ ਭਾਰਤ ਦਾ ਸਭ ਤੋਂ ਵੱਡਾ ਹਾਕੀ ਸਟੇਡੀਅਮ
ਡੇਨੀਅਲ ਸੈਮਸ ਮੁੰਬਈ ਇੰਡੀਅਨਜ਼ ਦੇ ਲਈ ਪਾਵਰ ਪਲੇਅ ਵਿਚ 3 ਵਿਕਟਾਂ ਹਾਸਲ ਕਰਨ ਵਾਲੇ 5ਵੇਂ ਗੇਂਦਬਾਜ਼ ਬਣ ਗਏ ਹਨ। ਸੈਮਸ ਤੋਂ ਪਹਿਲਾਂ ਮਿਸ਼ੇਲ ਜਾਨਸਨ, ਮਿਸ਼ੇਲ ਮੈਕਲਨ, ਟ੍ਰੈਂਟ ਬੋਲਟ ਅਤੇ ਐਡਮ ਮਿਲਨੇ ਅਜਿਹਾ ਕਰ ਚੁੱਕੇ ਹਨ। ਇਨ੍ਹਾਂ ਵਿਚ 3 ਗੇਂਦਬਾਜ਼ਾਂ ਦਾ ਇਹ ਸ਼ਾਨਦਾਰ ਪ੍ਰਦਰਸ਼ਨ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਹੀ ਆਇਆ ਹੈ।
ਇਹ ਖ਼ਬਰ ਪੜ੍ਹੋ-ਇੰਗਲਿਸ਼ ਪ੍ਰੀਮੀਅਰ ਲੀਗ : ਡਿ ਬਰੂਏਨ ਦੇ 4 ਗੋਲਾਂ ਨਾਲ ਮੈਨਚੈਸਟਰ ਸਿਟੀ ਦੀ ਵੱਡੀ ਜਿੱਤ
ਜੇਕਰ ਮੁੰਬਈ ਇੰਡੀਅਨਜ਼ ਦੇ ਲਈ ਪਾਵਰ ਪਲੇਅ ਵਿਚ ਸਭ ਤੋਂ ਜ਼ਿਆਦਾ ਕਾਮਯਾਬ ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਇਸ ਸੂਚੀ ਵਿਚ ਟ੍ਰੈਂਟ ਬੋਲਟ ਸਭ ਤੋਂ ਭਾਰ ਪਏ ਹਨ। ਬੋਲਟ ਨੇ ਪਾਵਰ ਪਲੇਅ ਦੇ ਓਵਰਾਂ ਵਿਚ 5 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ ਸਨ। ਜਦਕਿ ਦੂਜੇ ਨੰਬਰ 'ਤੇ ਮਿਸ਼ੇਲ ਜਾਨਸਨ ਦਾ ਨਾਂ ਆਉਂਦਾ ਹੈ। ਇਸ ਦੌਰਾਨ ਸੈਮਸ ਇਸ ਲਿਸਟ ਵਿਚ ਚੌਥੇ ਸਥਾਨ 'ਤੇ ਆ ਗਏ ਗਨ।
ਮੁੰਬਈ ਇੰਡੀਅਨਜ਼ ਦੇ ਲਈ ਪਾਵਰ ਪਲੇਅ ਵਿਚ ਸਭ ਤੋਂ ਵਧੀਆ ਗੇਂਦਬਾਜ਼ੀ
3/5 - ਟ੍ਰੈਂਟ ਬੋਲਟ
3/7 - ਮਿਸ਼ੇਲ ਜਾਨਸਨ
3/12 - ਮਿਸ਼ੇਲ ਮੈਕਲਨ
3/14 - ਡੇਨੀਅਲ ਸੈਮਸ
3/11 - ਐਡਮ ਮਿਲਨੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
IPL 2022 'ਤੇ ਸੱਟਾ ਲਗਾ ਰਹੇ ਗਿਰੋਹ ਦਾ ਪਰਦਾਫਾਸ਼, 6 ਗ੍ਰਿਫਤਾਰ
NEXT STORY