ਨਵੀਂ ਦਿੱਲੀ— ਮਿਡਲ ਆਰਡਰ ਦੇ ਬੱਲੇਬਾਜ਼ ਡੇਰੇਨ ਬ੍ਰਾਵੋ ਨੂੰ ਦੋ ਸਾਲ ਬਾਅਦ ਵੈਸਟਇੰਡੀਜ਼ ਦੀ ਵਨ ਡੇ ਟੀਮ 'ਚ ਜਗ੍ਹਾ ਦਿੱਤੀ ਗਈ ਹੈ। ਕੈਰੇਬਿਆਈ ਟੀਮ ਨੇ ਬੰਗਲਾਦੇਸ਼ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਲਈ 15 ਮੈਂਬਰੀ ਟੀਮ ਘੋਸ਼ਿਤ ਕੀਤੀ। ਖੱਬੇ ਹੱਥ ਦੇ ਬੱਲੇਬਾਜ਼ ਬ੍ਰਾਵੋ ਨੇ ਆਪਣੇ 96 ਵਨ ਡੇ ਮੈਚਾਂ 'ਚੋਂ ਆਖਰੀ ਮੈਚ ਅਕਤੂਬਰ 2016 'ਚ ਪਾਕਿਸਤਾਨ ਖਿਲਾਫ ਖੇਡਿਆ ਸੀ, ਉਹ ਭਾਰਤ ਖਿਲਾਫ ਟੀ-20 ਸੀਰੀਜ਼ ਦੌਰਾਨ ਵੈਸਟਇੰਡੀਜ਼ ਦੀ ਟੀਮ ਦਾ ਹਿੱਸਾ ਹਨ ਜਿਸ ਤੋਂ ਬਾਅਦ ਉਨ੍ਹਾਂ ਦੀ ਹੁਣ ਵਨ ਡੇ ਟੀਮ 'ਚ ਵਾਪਸੀ ਹੋਈ ਹੈ।
ਟੀ-20 ਕਪਤਾਨ ਕਾਰਲੋਸ ਬ੍ਰੇਥਵੇਟ ਅਤੇ ਰੋਸਟਨ ਚੇਜ਼ ਨੂੰ ਵੀ ਐਤਵਾਰ ਨੂੰ ਢਾਕਾ 'ਚ ਹੋਣ ਵਾਲੀ ਸੀਰੀਜ਼ ਲਈ ਵੈਸਟਇੰਡੀਜ਼ ਦੀ ਟੀਮ 'ਚ ਚੁਣਿਆ ਗਿਆ ਹੈ। ਬ੍ਰਾਵੋ ਨੂੰ ਸਿਲੈਕਟ ਕਰਨ ਤੋਂ ਬਾਅਦ ਚੋਣਕਾਰਾਂ ਦੀ ਕਮੇਟੀ ਦੀ ਚੀਫ ਕੋਰਟਨੀ ਬਰਾਊਨ ਦਾ ਕਹਿਣਾ ਸੀ,'2019 ਵਰਲਡ ਕੱਪ ਤੋਂ ਪਹਿਲਾਂ ਹੁਣ ਸਾਡੇ ਕੋਲ ਬਸ ਦੋ ਵਨ ਡੇ ਸੀਰੀਜ਼ ਹੀ ਬਚੀਆਂ ਹਨ। ਬੰਗਲਾਦੇਸ਼ ਖਿਲਾਫ ਸੀਰੀਜ਼ ਸਾਡੇ ਲਈ ਇਕ ਮੌਕਾ ਹੈ ਜਿਸ 'ਚ ਅਸੀਂ ਆਪਣੀ ਟੀਮ ਦੇ ਆਖਰੀ 15 ਖਿਡਾਰੀਆਂ ਲਈ ਪੂਲ ਨੂੰ ਛੋਟਾ ਕਰ ਸਕਦੇ ਹਨ। ਡੈਰੇਨ ਦਾ ਅਨੁਭਵ ਸਾਡੀ ਬੱਲੇਬਾਜ਼ੀ ਲਈ ਕੰਮ ਆਵੇਗੀ।'
ਰੋਹਿਤ ਨੇ ਬਣਾਇਆ ਛੱਕਿਆਂ ਦਾ ਇਹ ਰਿਕਾਰਡ ਪਰ ਸਹਿਵਾਗ ਤੋਂ ਫਿਰ ਵੀ ਪਿੱਛੇ
NEXT STORY