ਸਿਡਨੀ : ਗੇਂਦ ਨਾਲ ਛੇੜਛਾੜ ਮਾਮਲੇ ਤੋਂ ਬਾਅਦ ਪਿਛਲੇ ਸਾਲ ਆਸਟਰੇਲੀਆ ਦੀ ਰਾਸ਼ਟਰੀ ਪੁਰਸ਼ ਟੀਮ ਦੀ ਕੋਚਿੰਗ ਛੱਡਣ ਵਾਲੇ ਡੇਰੇਨ ਲੀਮੈਨ ਨੇ ਕੋਚਿੰਗ 'ਚ ਵਾਪਸੀ ਕੀਤੀ ਹੈ ਅਤੇ ਵੀਰਵਾਰ ਨੂੰ ਬਿਗਬੈਸ਼ ਲੀਗ ਦੀ ਬ੍ਰਿਸਬੇਨ ਹੀਟ ਟੀਮ ਨੇ ਉਸ ਨੂੰ ਕੋਚ ਨਿਯੁਕਤ ਕੀਤਾ। ਲੀਮੈਨ ਨੇ ਹੀਟ ਦੇ ਨਾਲ ਵਾਪਸੀ ਕੀਤੀ ਹੈ ਜਿਸ ਨੇ ਉਸ ਦੀ ਅਗਵਾਈ 'ਚ 2013 ਬਿਗਬੈਸ਼ ਖਿਤਾਬ ਜਿੱਤਿਆ ਸੀ। ਲੀਮੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਮੈਨੂੰ ਲਗਦਾ ਹੈ ਕਿ ਬੁਰੇ ਸਮੇਂ ਦੌਰਾਨ ਤੁਸੀਂ ਕਾਫੀ ਕੁਝ ਸਿਖਦੇ ਹੋ ਅਤੇ ਮੇਰੇ ਲਈ ਇਹ ਖੇਡ ਦਾ ਮਜ਼ਾ ਲੈਣ ਦਾ ਸਮਾਂ ਹੈ।''

ਉਸ ਨੇ ਕਿਹਾ, ''ਮੈਂ ਇਕ ਵਾਰ ਫਿਰ ਇਸ ਖੇਡ ਨਾਲ ਪਿਆਰ ਕਰਨ ਲੱਗਿਆ ਹਾਂ ਇਸ ਲਈ ਮੈਂ ਕਾਫੀ ਹੁਨਰ ਵਾਲੇ ਕੁਝ ਨੌਜਵਾਨ ਖਿਡਾਰੀਆਂ ਦੇ ਨਾਲ ਫਿਰ ਕੰਮ ਕਰਨ ਨੂੰ ਲੈ ਕੇ ਬੇਤਾਬ ਹਾਂ। ਲੀਮੈਨ ਪਿਛਲੇ ਸਾਲ ਮਾਰਚ ਵਿਚ ਆਸਟਰੇਲੀਆ ਟੀਮ ਦੇ ਕੋਚ ਸਨ ਜਦੋਂ ਬੱਲੇਬਾਜ਼ ਕੈਮਰਾਨ ਬੈਨਕ੍ਰਾਫਟ ਨੂੰ ਕੇਪਟਾਊਨ ਵਿਚ ਦੱਖਣੀ ਅਫਰੀਕਾ ਖਿਲਾਫ ਤੀਜੇ ਟੈਸਟ ਦੌਰਾਨ ਰੇਗਮਾਲ ਨਾਲ ਗੇਂਦ ਨੂੰ ਘਸਾਉਣ ਦੀ ਕੋਸ਼ਿਸ਼ ਕਰਦਿਆਂ ਫੜਿਆ ਸੀ। ਉਸ ਸਮੇਂ ਟੀਮ ਦੇ ਕਪਤਾਨ ਸਟੀਵ ਸਮਿਥ ਅਤੇ ਉਪ ਕਪਤਾਨ ਡੇਵਿਡ ਵਾਰਨਰ ਨੂੰ ਸਿੱਧੇ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਬੈਨਕ੍ਰਾਫਟ ਦੇ ਨਾਲ ਇਨ੍ਹਾਂ ਦੋਵਾਂ 'ਤੇ ਵੀ ਦੀ ਪਾਬੰਦੀ ਲਾਈ ਗਈ ਸੀ। ਲੀਮੈਨ ਨੇ ਬਾਅਦ ਵਿਚ ਆਸਟਰੇਲਆ ਟੀਮ ਦਾ ਕੋਚ ਆਹੁਦਾ ਛੱਡ ਦਿੱਤਾ ਸੀ।

ਮੁਸ਼ਤਾਕ ਅਲੀ ਟੀ-20 ਸੁਪਰ ਲੀਗ 'ਚ ਮੁੰਬਈ ਦੀ ਅਗਵਾਈ ਕਰਨਗੇ ਸ਼੍ਰੇਅਸ ਅਈਅਰ
NEXT STORY