ਮੁੰਬਈ/ਮੋਰੱਕੋ - ਆਪਣੇ ਬਿਹਤਰੀਨ ਡਾਂਸ ਮੂਵਜ਼ ਅਤੇ ਗੀਤਾਂ ਰਾਹੀਂ ਬਾਲੀਵੁੱਡ ਦੇ ਨਾਲ-ਨਾਲ ਅੰਤਰਰਾਸ਼ਟਰੀ ਪੱਧਰ 'ਤੇ ਪਛਾਣ ਬਣਾਉਣ ਵਾਲੀ ਅਦਾਕਾਰਾ ਨੋਰਾ ਫਤੇਹੀ ਇਨੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਤਾਜ਼ਾ ਰਿਪੋਰਟਾਂ ਅਨੁਸਾਰ ਨੋਰਾ ਨੂੰ ਆਪਣਾ ਸੱਚਾ ਪਿਆਰ ਮਿਲ ਗਿਆ ਹੈ ਅਤੇ ਚਰਚਾ ਹੈ ਕਿ ਉਹ 2026 ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਸਕਦੀ ਹੈ।
ਕਰੋੜਪਤੀ ਫੁੱਟਬਾਲਰ ਨਾਲ 'ਦਿਲੀ' ਕੁਨੈਕਸ਼ਨ
ਸਰੋਤਾਂ ਅਨੁਸਾਰ ਨੋਰਾ ਫਤੇਹੀ ਇੱਕ ਕਰੋੜਪਤੀ ਫੁੱਟਬਾਲਰ ਨੂੰ ਡੇਟ ਕਰ ਰਹੀ ਹੈ। ਹਾਲਾਂਕਿ ਨੋਰਾ ਦਾ ਫੁੱਟਬਾਲ ਨਾਲ ਪੁਰਾਣਾ ਨਾਤਾ ਰਿਹਾ ਹੈ ਅਤੇ ਉਹ 2022 ਦੇ ਫੀਫਾ (FIFA) ਵਰਲਡ ਕੱਪ ਵਿੱਚ ਵੀ ਪਰਫਾਰਮ ਕਰ ਚੁੱਕੀ ਹੈ, ਪਰ ਹੁਣ ਉਨ੍ਹਾਂ ਦੇ ਇਸ ਖੇਡ ਦੇ ਇੱਕ ਖਿਡਾਰੀ ਨਾਲ ਰਿਸ਼ਤੇ ਦੀਆਂ ਖ਼ਬਰਾਂ ਤੇਜ਼ ਹਨ। ਦੱਸਿਆ ਜਾ ਰਿਹਾ ਹੈ ਕਿ ਨੋਰਾ ਆਪਣੇ ਇਸ ਕਥਿਤ ਸਾਥੀ ਨੂੰ ਸਪੋਰਟ ਕਰਨ ਲਈ ਅਫਰੀਕੀ ਕੱਪ ਆਫ ਨੇਸ਼ਨਜ਼ (AFCON) 2025 ਦੇ ਮੈਚ ਦੇਖਣ ਲਈ ਵਿਸ਼ੇਸ਼ ਤੌਰ 'ਤੇ ਮੋਰੱਕੋ ਪਹੁੰਚੀ ਹੈ।
ਦੁਬਈ ਅਤੇ ਮੋਰੱਕੋ ਵਿੱਚ ਇਕੱਠੇ ਦੇਖੇ ਗਏ
ਨੋਰਾ ਦੀ ਡੇਟਿੰਗ ਦੀਆਂ ਅਫਵਾਹਾਂ ਉਦੋਂ ਸ਼ੁਰੂ ਹੋਈਆਂ ਜਦੋਂ ਉਨ੍ਹਾਂ ਨੂੰ ਦੁਬਈ ਅਤੇ ਮੋਰੱਕੋ ਵਿੱਚ ਇੱਕ ਹੀ ਸ਼ਖਸ ਨਾਲ ਕਈ ਵਾਰ ਦੇਖਿਆ ਗਿਆ। ਰਿਪੋਰਟਾਂ ਅਨੁਸਾਰ, ਨੋਰਾ ਇਸ ਸਮੇਂ ਆਪਣੇ ਕੰਮ 'ਤੇ ਜ਼ਿਆਦਾ ਧਿਆਨ ਦੇ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਗੁਪਤ ਰੱਖਿਆ ਹੋਇਆ ਹੈ। ਹਾਲਾਂਕਿ ਉਹ ਸ਼ਖਸ ਕੌਣ ਹੈ, ਇਸ ਬਾਰੇ ਅਜੇ ਵੀ ਸਸਪੈਂਸ ਬਣਿਆ ਹੋਇਆ ਹੈ।
ਪਹਿਲਾਂ ਵੀ ਚਰਚਾ 'ਚ ਰਹੀ ਲਵ ਲਾਈਫ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੋਰਾ ਦਾ ਨਾਂ ਕਿਸੇ ਨਾਲ ਜੁੜਿਆ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਪ੍ਰਿੰਸ ਨਰੂਲਾ, ਅੰਗਦ ਬੇਦੀ, ਟੇਰੈਂਸ ਲੁਈਸ ਅਤੇ ਅਮਰੀਕੀ ਗੀਤਕਾਰ ਬੇਂਸਨ ਬੂਨ ਨਾਲ ਵੀ ਜੁੜ ਚੁੱਕਾ ਹੈ। ਹਾਲਾਂਕਿ, ਨੋਰਾ ਨੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ।
ਆਉਣ ਵਾਲੇ ਪ੍ਰੋਜੈਕਟਸ
ਨੋਰਾ ਜਲਦੀ ਹੀ ਸਾਊਥ ਸਿਨੇਮਾ ਵਿੱਚ ਵੀ ਆਪਣਾ ਸਿੱਕਾ ਜਮਾਉਣ ਜਾ ਰਹੀ ਹੈ। ਉਹ ਕੰਨੜ ਫਿਲਮ 'ਕੇਡੀ: ਦ ਡੈਵਿਲ' ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗੀ ਅਤੇ ਇਸ ਤੋਂ ਇਲਾਵਾ ਉਹ ਰਾਘਵ ਲਾਰੈਂਸ ਦੀ ਫਿਲਮ 'ਕੰਚਨਾ 4' ਵਿੱਚ ਵੀ ਨਜ਼ਰ ਆਵੇਗੀ।
ਮੈਲਬੌਰਨ 'ਚ ਇੰਗਲੈਂਡ ਦਾ ਇਤਿਹਾਸਕ ਧਮਾਕਾ; ਕਰੀਬ 15 ਸਾਲਾਂ ਬਾਅਦ ਆਸਟ੍ਰੇਲੀਆਈ ਧਰਤੀ 'ਤੇ ਜਿੱਤਿਆ ਟੈਸਟ ਮੈਚ
NEXT STORY