ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ 'ਤੇ ਨਿਸ਼ਾਨਾ ਲਾਉਂਦੀ ਸਨਾ ਗਾਂਗੁਲੀ ਦੀ ਪੋਸਟ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਤੋਂ ਵੱਖ ਰੱਖਣਾ ਚਾਹੀਦਾ ਹੈ। ਭਾਰਤ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਨੇ ਕਿਹਾ ਕਿ ਇੰਸਟਾਗ੍ਰਾਮ ਪੋਸਟ ਸੱਚ ਨਹੀਂ ਹੈ। ਗਾਂਗੁਲੀ ਨੇ ਟਵੀਟ ਕੀਤਾ, ''ਕਿਰਪਾ ਸਨਾ ਨੂੰ ਇਨ੍ਹਾਂ ਸਾਰਿਆਂ ਮਾਮਲਿਆਂ ਤੋਂ ਦੂਰ ਰੱਖੋ। ਉਹ ਪੋਸਟ ਸੱਚ ਨਹੀਂ ਹੈ। ਉਹ ਬਹੁਤ ਛੋਟੀ ਹੈ ਅਤੇ ਰਾਜਨੀਤੀ ਬਾਰੇ ਕੁਝ ਨਹੀਂ ਜਾਣਦੀ।''
ਸੋਸ਼ਲ ਮੀਡੀਆ 'ਤੇ ਇਕ ਇੰਸਟਾਗ੍ਰਾਮ ਪੋਸਟ ਦਾ ਸਕ੍ਰੀਨਸ਼ਾਟ ਵਾਇਰਲ ਹੋਇਆ ਹੈ ਜੋ ਸਨਾ ਨਾਂ ਤੋਂ ਹੈ। ਇਸ ਵਿਚ ਖੁਸ਼ਵੰਤ ਸਿੰਘ ਦੇ ਨਾਵਲ 'ਦਿ ਐਂਡ ਆਫ ਇੰਡੀਆ' 'ਚੋਂ ਕੁਝ ਲਾਈਨਾਂ ਪਾਈਆਂ ਗਈਆਂ ਹਨ। ਇਸ ਵਿਚ ਕਿਹਾ ਗਿਆ ਹੈ, ''ਨਫਰਤ ਦੀ ਬੁਨੀਆਦ 'ਤੇ ਖੜ੍ਹਾ ਕੀਤਾ ਗਿਆ ਆਂਦੋਲਨ ਲਗਾਤਾਰ ਡਰ ਅਤੇ ਸੰਘਰਸ਼ ਦਾ ਮਾਹੌਲ ਬਣਾ ਕੇ ਹੀ ਜ਼ਿੰਦਾ ਰਹਿ ਸਕਦਾ ਹੈ। ਜੋ ਇਹ ਸੋਚਦੇ ਹਨ ਕਿ ਮੁਸਲਮਾਨ ਜਾਂ ਈਸਾਈ ਨਹੀਂ ਹੋਣ ਦੀ ਵਜ੍ਹਾ ਤੋਂ ਉਹ ਸੁਰੱਖਿਅਤ ਹਨ ਉਹ ਮੂਰਖਾਂ ਦੀ ਦੁਨੀਆਂ ਵਿਚ ਜੀ ਰਹੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਕਿ ਸੰਘ ਪਹਿਲਾਂ ਤੋਂ ਹੀ ਇਤਿਹਾਸਕਾਰਾਂ ਅਤੇ ਪੱਛਮੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਕਲ ਸਕਅਰਟ ਪਹਿਨਣ ਵਾਲੀਆਂ ਮਹਿਲਾਵਾਂ, ਮਾਂਸ ਖਾਣ ਵਾਲੇ ਲੋਕਾਂ, ਸ਼ਰਾਬ ਪੀਣ, ਵਿਦੇਸ਼ੀ ਫਿਲਮਾਂ ਦੇਖਣ ਵਾਲਿਆਂ ਨਾਲ ਵੀ ਨਫਰਤ ਹੋਣ ਲੱਗ ਜਾਵੇਗੀ। ਦੰਤ ਮੰਜਨ ਦੀ ਜਗ੍ਹਾ ਟੂਥਪੇਸਟ ਦਾ ਇਸਤੇਮਾਲ ਕਰੋ, ਵੈਧ ਦੀ ਜਗ੍ਹਾ ਐਲੋਪੈਥਿਕ ਡਾਕਟਰ ਦੇ ਕੋਲ ਜਾਓ, ਜੈ ਸ਼੍ਰੀਰਾਮ ਦਾ ਨਾਅਰਾ ਲਾਉਣ ਦੀ ਜਗ੍ਹਾ ਹਾਥ ਮਿਲਾਓ। ਕੋਈ ਵੀ ਸੁਰੱਖਿਅਤ ਨਹੀਂ ਹੈ। ਜੇਕਰ ਭਾਰਤ ਨੂੰ ਜ਼ਿੰਦਾ ਰੱਖਣਾ ਹੈ ਤਾਂ ਸਾਨੂੰ ਇਹ ਸਮਝਣਾ ਹੋਵੇਗਾ।''

IPL 2020 ਦੀ ਨਿਲਾਮੀ 'ਚ ਜੁੜੇ 6 ਹੋਰ ਖਿਡਾਰੀ, ਹੁਣ 338 ਖਿਡਾਰੀਆਂ 'ਤੇ ਲੱਗੇਗੀ ਬੋਲੀ
NEXT STORY