ਸਪੋਰਟਸ ਡੈਸਕ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ 2020 ਦੇ ਅਗਲੇ ਸੀਜ਼ਨ ਦੀ ਵੀਰਵਾਰ ਨੂੰ ਇੱਥੇ ਹੋਣ ਵਾਲੀ ਨਿਲਾਮੀ 'ਚ ਖਿਡਾਰੀਆਂ ਦੀ ਮੰਡੀ ਫਿਰ ਸੱਜਣ ਵਾਲੀ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਰਹੇਗੀ ਕਿ ਇਸ ਵਾਰ ਨਿਲਾਮੀ 'ਚ ਕਿਹੜਾ ਖਿਡਾਰੀ ਸਭ ਤੋਂ ਮਹਿੰਗਾ ਵਿੱਕਦਾ ਹੈ। ਉਥੇ ਹੀ ਨਿਲਾਮੀ ਤੋਂ ਪਹਿਲਾਂ ਹੀ ਖਬਰ ਆ ਰਹੀ ਹੈ 332 ਖਿਡਾਰੀਆਂ ਦੀ ਇਸ ਲਿਸਟ 'ਚ 6 ਖਿਡਾਰੀਆਂ ਦੇ ਨਾਂ ਹੋਰ ਜੁੱੜ ਗਏ ਹਨ। ਹੁਣ ਬੋਲੀ 'ਚ 338 ਖਿਡਾਰੀ ਹਨ। ਅੱਜ ਤੁਹਾਨੂੰ ਉਨ੍ਹਾਂ 6 ਨਵੇਂ ਖਿਡਾਰੀਆਂ ਬਾਰੇ ਦੱਸਦੇ ਹਾਂ ਜੋ ਆਈ. ਪੀ. ਐੱਲ 2020 ਦੀ ਨਿਲਾਮੀ 'ਚ ਆਪਣਾ ਭਵਿੱਖ ਤੈਅ ਕਰਨਗੇ।
ਇਨ੍ਹਾਂ ਨਵੇਂ 6 ਖਿਡਾਰੀਆਂ 'ਚ ਚਾਰ ਭਾਰਤੀ ਖਿਡਾਰੀ ਅਤੇ ਦੋ ਵਿਦੇਸ਼ੀ ਖਿਡਾਰੀ ਵੀ ਸ਼ਾਮਲ ਹਨ। ਉਥੇ ਨਵੇਂ ਸ਼ਾਮਲ ਖਿਡਾਰੀਆਂ 'ਚ ਭਾਰਤੀ ਕ੍ਰਿਕਟਰ ਵਿਨੇ ਕੁਮਾਰ,ਅਸ਼ੋਕ ਡਿੰਡਾ, ਰੌਬਿਨ ਬਿਸ਼ਟ ਅਤੇ ਸੰਜੈ ਯਾਦਵ ਦਾ ਨਾਂ ਹੈ। ਉਥੇ ਹੀ ਵਿਦੇਸ਼ੀ ਖਿਡਾਰੀਆਂ 'ਚ ਮੈਥਿਊ ਵੇਡ ਅਤੇ ਜੈਕ ਵੇਦਰਰੇਲਡ ਦਾ ਨਾਂ ਸ਼ਾਮਲ ਕੀਤਾ ਗਿਆ ਹੈ। ਆਈ. ਪੀ. ਐੱਲ ਦੇ 13ਵੇਂ ਸੀਜ਼ਨ ਦੀ ਨਿਲਾਮੀ ਵਲੋਂ ਪਹਿਲਾਂ 8 ਟੀਮਾਂ ਨੇ ਕੁਲ 35 ਵਿਦੇਸ਼ੀ ਖਿਡਾਰੀਆਂ ਸਣੇ 127 ਖਿਡਾਰੀਆਂ ਨੂੰ ਰਿਟੇਨ ਕੀਤਾ ਹੈ ਜਦ ਕਿ ਨਿਲਾਮੀ 'ਚ 29 ਵਿਦੇਸ਼ੀ ਖਿਡਾਰੀਆਂ ਸਹਿਤ 73 ਪਲੇਅਰਸ ਨੂੰ ਖਰੀਦਣ 'ਤੇ ਬੋਲੀ ਲੱਗੇਗੀ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਨਿਲਾਮੀ 'ਚ ਕੁੱਲ 332 ਖਿਡਾਰੀ ਕਿਸਮਤ ਆਜ਼ਮਾਉਣਗੇ ਅਤੇ ਇਨ੍ਹਾਂ 'ਚੋਂ 29 ਵਿਦੇਸ਼ੀਆਂ ਸਣੇ 73 ਖਿਡਾਰੀਆਂ ਨੂੰ ਖਰੀਦਿਆ ਜਾਣਾ ਹੈ। ਆਈ. ਪੀ. ਐੱਲ ਨਿਲਾਮੀ ਦਾ ਇਤਿਹਾਸ ਹੈ ਕਿ ਹਰ ਵਾਰ ਕੋਈ ਅਜਿਹਾ ਖਿਡਾਰੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਿਸ 'ਚੇ ਰੱਜ ਕੇ ਵੱਡੀ ਕੀਮਤ ਦੀ ਬੋਲੀ ਲੱਗਦੀ ਹੈ ਅਤੇ ਉਹ ਰਾਤੋਂ ਰਾਤ ਸਭ ਤੋਂ ਵੱਡਾ ਕਰੋੜਪਤੀ ਬਣ ਜਾਂਦਾ ਹੈ। ਆਈ. ਪੀ. ਐੱਲ ਟੀਮਾਂ ਨੇ ਜੋ ਖਿਡਾਰੀ ਰਿਟੇਨ ਕੀਤੇ ਹਨ ਉਨ੍ਹਾਂ 'ਚ ਰਾਇਲ ਚੈਲੇਂਜਰਸ ਬੇਂਗਲੁਰੂ ਟੀਮ ਦੇ ਕਪਤਾਨ ਵਿਰਾਟ ਕੋਹਲੀ 17 ਕਰੋੜ ਰੁਪਏ ਦੀ ਕੀਮਤ ਦੇ ਨਾਲ ਇਸ ਲੀਗ ਦੇ ਸਭ ਤੋਂ ਮਹਿੰਗੇ ਖਿਡਾਰੀ ਹਨ।
ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਵਿਚ ਕੋਰੋਬੋਵ ਕੋਲੋਂ ਹਾਰਿਆ ਪ੍ਰਗਿਆਨੰਦਾ
NEXT STORY