ਮੁੰਬਈ : ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅੱਜ ਕਿਹਾ, '' ਮੈਚ ਦੌਰਾਨ ਆਪਣੀ ਬੇਟੀ ਜੀਵਾ ਦੀ ਮੌਜੂਦਗੀ 'ਚ ਉਸ ਨੂੰ ਤਣਾਅ ਤੋਂ ਬਾਹਰ ਆਉਣ 'ਚ ਮਦਦ ਮਿਲਦੀ ਹੈ ਅਤੇ ਉਸਦਾ ਹੌਂਸਲਾ ਬਣਿਆ ਰਹਿੰਦਾ ਹੈ। ਧੋਨੀ ਦੀ ਧੀ ਜੀਵਾ ਇਸ ਸਾਲ ਆਈ. ਪੀ. ਐੱਲ. ਦੌਰਾਨ ਆਪਣੀ ਮਾਂ ਸਾਕਸ਼ੀ ਦੇ ਨਾਲ ਪੂਰੇ ਸਮੇਂ ਸਟੇਡੀਅਮ 'ਚ ਮੌਜੂਦ ਰਹੀ। ਧੋਨੀ ਨਾਲ ਜਦੋਂ ਉਸਦੀ ਧੀ ਦੀ ਮੈਚਾਂ ਦੌਰਾਨ ਮੌਜੂਦਗੀ ਦੇ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, '' ਜੀਵਾ ਜਿਨਾਂ ਆਕਰਸ਼ਣ ਦਾ ਕੇਂਦਰ ਬਣੀ ਰਹਿੰਦੀ ਹੈ ਅਤੇ ਮੈਂ ਜਿੱਥੇ ਵੀ ਜਾਂਦਾ ਹਾਂ ਲੋਕ ਉਸ ਦੇ ਬਾਰੇ ਮੈਨੂੰ ਪੁੱਛਦੇ ਹਨ, ਇਹ ਮੈਨੂੰ ਪਸੰਦ ਹੈ ਜਾਂ ਨਹੀਂ ਇਹ ਅਲੱਗ ਗੱਲ ਹੈ ਪਰ ਉਸ ਦਾ ਮੇਰੇ ਆਲੇ-ਦੁਆਲੇ ਹੋਣਾ ਚੰਗਾ ਰਹਿੰਦਾ ਹੈ। ਉਹ (ਜੀਵਾ) ਅਜੇ ਸਿਰਫ ਸਾਢੇ ਤਿਨ ਸਾਲ ਦੀ ਹੈ ਪਰ ਉਸ ਦਾ ਆਪਣਾ ਅਲੱਗ ਤਰ੍ਹਾਂ ਦਾ ਵਰਤਾਅ ਹੈ। ਉਹ ਇਕ ਖਾਸ ਤਰੀਕੇ ਨਾਲ ਗੱਲ ਕਰਦੀ ਹੈ ਅਤੇ ਜੇਕਰ ਤੁਹਾਡੀ ਧੀ ਹਮੇਸ਼ਾ ਤੁਹਾਡੇ ਆਲੇ-ਦੁਆਲੇ ਹੋਵੇ ਤਾਂ ਮੁਸ਼ਕਲ ਹਾਲਾਤਾਂ ਵਿਚ ਵੀ ਹੌਂਸਲਾ ਮਿਲਦਾ ਹੈ।
ਅਫਰੀਕੀ ਟੀਮ ਨੂੰ ਵੱਡਾ ਝਟਕਾ, ਸੱਟ ਕਾਰਨ ਡੁ ਪਲੇਸਿਸ ਹੋਏ ਟੀਮ ਤੋਂ ਬਾਹਰ
NEXT STORY