ਸਿਡਨੀ— ਆਸਟਰੇਲੀਆ ਕ੍ਰਿਕਟ ਦੀ ਸਾਖ ਨੂੰ ਧੁੰਧਲਾ ਕਰਨ ਵਾਲੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਜਾਂਚ ਰਿਪੋਰਟ ਆਉਣ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ ਨੇ ਆਪਣੇ ਵਿਵਾਦਗ੍ਰਸਤ ਚੇਅਰਮੈਨ ਡੇਵਿਡ ਪੀਵੇਰ ਨੂੰ ਫਿਰ ਇਸ ਅਹੁਦੇ 'ਤੇ ਨਿਯੁਕਤ ਕਰ ਦਿੱਤਾ ਹੈ। ਪਿਛਲੇ ਸਾਲ ਹੋਏ ਭੁਗਤਾਨ ਵਿਵਾਦ ਨੂੰ ਲੈ ਕੇ ਕਾਫੀ ਆਲੋਚਨਾ ਝੱਲ ਚੁੱਕੇ ਪੀਵੇਰ ਗੇਂਦ ਨਾਲ ਛੇੜਛਾੜ ਵਿਵਾਦ ਦੇ ਬਾਅਦ ਅਹੁਦੇ 'ਤੇ ਬਣੇ ਰਹਿਣ ਵਾਲੇ ਚੋਣਵੇਂ ਵੱਡੇ ਅਧਿਕਾਰੀਆਂ 'ਚੋਂ ਇਕ ਸਨ। ਕੋਚ ਡੇਰੇਨ ਲੀਮੈਨ ਇਸ ਤੋਂ ਬਾਅਦ ਅਹੁਦਾ ਛੱਡ ਚੁੱਕੇ ਹਨ ਜਦਕਿ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਅਤੇ ਕੈਮਰਨ ਬੇਨਕ੍ਰਾਫਟ ਪਾਬੰਦੀ ਝੱਲ ਰਹੇ ਹਨ।
ਵਿੰਡੀਜ਼ ਲਈ ਜਦ ਵੀ ਸ਼ਾਈ ਹੋਪ ਨੇ ਲਗਾਇਆ ਸੈਂਕਡ਼ਾ ਮੈਚ ਹੋਇਆ ਟਾਈ
NEXT STORY