ਕੋਲਕਾਤਾ— ਆਈ.ਪੀ.ਐੱਲ. 2019 ਦੇ ਦੌਰਾਨ ਸਨਰਾਈਜ਼ਰਜ਼ ਹੈਦਰਾਬਾਦ ਦੇ ਯੂਸੁਫ ਪਠਾਨ ਨੇ ਸ਼ਨੀਵਾਰ ਨੂੰ ਆਪਣੇ ਸਾਥੀ ਡੇਵਿਡ ਵਾਰਨਰ ਦੇ ਬਾਰੇ 'ਚ ਕਿਹਾ ਕਿ ਉਹ ਫਿਰ ਤੋਂ ਦਰਸ਼ਕਾਂ ਦੇ ਸਾਹਮਣੇ ਆਪਣੇ ਬੱਲੇ ਨਾਲ ਜਲਵਾ ਦਿਖਾਉ ਲਈ ਤਿਆਰ ਹਨ। ਗੇਂਦ ਨਾਲ ਛੇੜਛਾੜ ਦੇ ਸ਼ਰਮਨਾਕ ਮਾਮਲੇ ਨੂੰ ਪਿੱਛੇ ਛੱਡ ਕੇ ਵਾਰਨਰ ਹੈਦਰਾਬਾਦ ਦੀ ਟੀਮ 'ਚ ਵਾਪਸੀ ਕਰ ਚੁੱਕੇ ਹਨ, ਪਿਛਲੇ ਸਾਲ ਬੀ.ਸੀ.ਸੀ.ਈ. ਨੇ ਉਨ੍ਹਾਂ ਨੂੰ ਨਾ ਖੇਣ ਦੀ ਇਜਾਜ਼ਤ ਦਿੱਤੀ ਸੀ।
ਪਠਾਨ ਨੇ ਟੀਮ ਹੋਟਲ 'ਚ ਪੱਤਰਕਾਰਾਂ ਨੂੰ ਕਿਹਾ, ''ਉਹ ਕਾਫੀ ਲੰਬੇ ਸਮੇਂ ਬਾਅਦ ਪਰਤ ਰਹੇ ਹਨ ਇਸ ਲਈ ਕਾਫੀ ਜ਼ਿਆਦਾ ਲੋਕ ਉਨ੍ਹਾਂ ਨੂੰ ਫਿਰ ਤੋਂ ਖੇਡਦੇ ਹੋਏ ਦੇਖਣ ਲਈ ਆਉਣਗੇ। ਤੁਸੀਂ ਭਾਵੇਂ ਸਨਰਾਈਜ਼ਰਜ਼ ਹੈਦਰਾਬਾਦ ਦੇ ਪ੍ਰਸ਼ੰਸਕ ਹੋ ਜਾਂ ਨਹੀਂ, ਪਰ ਹਰ ਕੋਈ ਉਨ੍ਹਾਂ ਦੀ ਧਮਾਕੇਦਾਰ ਬੱਲੇਬਾਜ਼ੀ ਦਾ ਆਨੰਦ ਮਾਣਦਾ ਹੈ।''
ਭਾਰਤ ਦੇ ਅਜਿਹੇ 4 ਸਟਾਰ ਕ੍ਰਿਕਟਰਜ਼ ਜੋ ਕਦੀ ਖੁਦਕੁਸ਼ੀ ਕਰਨ ਬਾਰੇ ਸੋਚ ਰਹੇ ਸਨ
NEXT STORY