ਸਪੋਰਟਸ ਡੈਸਕ— ਆਸਟਰੇਲੀਆਈ ਕ੍ਰਿਕਟਰ ਡੇਵਿਡ ਵਾਰਨਰ ਤੀਜੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਕੈਂਡਿਸ ਨੇ ਇੰਗਲੈਂਡ ਦੇ ਇਕ ਨਿੱਜੀ ਹਸਪਤਾਲ 'ਚ ਆਪਣੀ ਤੀਜੀ ਧੀ ਨੂੰ ਜਨਮ ਦਿੱਤਾ। ਵਾਰਨਰ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਤਨੀ ਅਤੇ ਆਪਣੀਆਂ ਤਿੰਨ ਧੀਆਂ ਦੀ ਤਸਵੀਰ ਪੋਸਟ ਕਰਕੇ ਦਿੱਤੀ। ਪੋਸਟ 'ਤੇ ਵਾਰਨਰ ਨੇ ਲਿਖਿਆ, ''ਅਸੀਂ ਆਪਣੇ ਪਰਿਵਾਰ ਦੇ ਨਵੇਂ ਮੈਂਬਰ ਇਸਲਾ ਰੋਜ ਵਾਰਨਰ ਦਾ ਕੱਲ ਦੇਰ ਰਾਤ 10.30 ਵਜੇ ਸਵਾਗਤ ਕੀਤਾ। ਕੈਂਡਿਸ ਵਾਰਨਰ ਦੇ ਮੁਤਾਬਕ ਇਹ ਬਿਲਕੁਲ ਸ਼ਾਨਦਾਰ ਪਲ ਸੀ। ਮੱਮ ਅਤੇ ਬੱਬ ਬਹੁਤ ਚੰਗਾ ਕਰ ਰਹੇ ਹਨ ਅਤੇ ਉਨ੍ਹਾਂ ਦੀ ਵੱਡੀ ਭੈਣ ਚੰਨ 'ਤੇ ਹੈ।

ਵਾਰਨਰ ਨੇ ਜਿਵੇਂ ਹੀ ਇਹ ਤਸਵੀਰ ਇੰਸਟਾਗ੍ਰਾਮ 'ਤੇ ਪਾਈ। ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਜਿਵੇਂ ਤਾਂਤਾ ਹੀ ਲਗ ਗਿਆ। ਵਾਰਨਰ ਦੇ ਪ੍ਰਸ਼ੰਸਕਾਂ ਤੋਂ ਇਲਾਵਾ ਸਾਬਕਾ ਆਸਟਰੇਲੀਆਈ ਪਲੇਅਰ ਟਾਮ ਮੂਡੀ ਨੇ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਇਸੇ ਤਰ੍ਹਾਂ ਆਈ.ਪੀ.ਐੱਲ. 'ਚ ਵਾਰਨਰ ਜਿਸ ਫ੍ਰੈਂਚਾਈਜ਼ੀ ਲਈ ਖੇਡਦੇ ਸਨ ਭਾਵ ਸਨਰਾਈਜ਼ਰਜ਼ ਹੈਦਰਾਬਾਦ ਵੱਲੋਂ ਵੀ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਮਿਲੀਆਂ।

ਡੇਵਿਡ ਵਾਰਨਰ ਨੇ ਕੈਂਡਿਸ ਨਾਲ 2015 'ਚ ਵਿਆਹ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਕੈਂਡਿਸ ਡੇਵਿਡ ਦੀ ਵੱਡੀ ਧੀ ਈਵਾ ਨੂੰ ਜਨਮ ਦੇ ਚੁੱਕੀ ਸੀ। ਵਿਆਹ ਦੇ ਬਾਅਦ ਉਨ੍ਹਾਂ ਦੇ ਘਰ ਦੂਜੀ ਧੀ ਇੰਡੀ ਦਾ ਜਨਮ ਹੋਇਆ। ਹੁਣ ਤੀਜੀ ਧੀ ਦੇ ਰੂਪ 'ਚ ਉਨ੍ਹਾਂ ਦੇ ਘਰ ਇਸਲਾ ਆ ਗਈ ਹੈ।
ਬੰਗਲਾਦੇਸ਼ ਖਿਲਾਫ ਗਲਤੀਆਂ ਸੁਧਾਰਾਂਗੇ : ਰੋਹਿਤ
NEXT STORY