ਮੁੰਬਈ- ਦਿੱਲੀ ਕੈਪੀਟਲਜ਼ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪੰਜਾਬ ਕਿੰਗਜ਼ ਦੇ ਵਿਰੁੱਧ ਸ਼ਾਨਦਾਰ ਅਰਧ ਸੈਂਕੜਾ ਲਗਾਉਂਦੇ ਹੋਏ ਟੀਮ ਨੂੰ ਜਿੱਤ ਦਿਵਾਈ। ਵਾਰਨਰ ਨੇ ਪੰਜਾਬ ਦੇ ਵਿਰੁੱਧ 30 ਗੇਂਦਾਂ ਦਾ ਸਾਹਮਣਾ ਕਰਦੇ ਹੋਏ 60 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ 10 ਚੌਕੇ ਅਤੇ ਇਕ ਛੱਕਾ ਲਗਾਇਆ। ਆਪਣੀ ਇਸ ਤੂਫਾਨੀ ਪਾਰੀ ਦੇ ਦੌਰਾਨ ਵਾਰਨਰ ਨੇ ਕਈ ਵੱਡੇ ਰਿਕਾਰਡ ਵੀ ਆਪਣੇ ਨਾਂ ਕਰ ਲਏ। ਉਹ ਟੀਚੇ ਦਾ ਪਿੱਛਾ ਕਰਦੇ ਹੋਏ ਆਈ. ਪੀ. ਐੱਲ. ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ ਵਿਚ ਸਾਰੇ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋ ਰਿਕਾਰਡ-

ਆਈ. ਪੀ. ਐੱਲ. ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਜ਼ਿਆਦਾ 50 ਪਲਸ ਸਕੋਰ
29- ਡੇਵਿਡ ਵਾਰਨਰ
21- ਸ਼ਿਖਰ ਧਵਨ
20- ਗੌਤਮ ਗੰਭੀਰ
18- ਵਿਰਾਟ ਕੋਹਲੀ
18- ਕੇ. ਐੱਲ. ਰਾਹੁਲ

ਆਈ. ਪੀ. ਐੱਲ. ਸਭ ਤੋਂ ਜ਼ਿਆਦਾ 50 ਪਲਸ ਸਕੋਰ
57- ਡੇਵਿਡ ਵਾਰਨਰ
47- ਸ਼ਿਖਰ ਧਵਨ
47- ਵਿਰਾਟ ਕੋਹਲੀ
43- ਏ ਬੀ ਡਿਵੀਲੀਅਰਸ
41- ਰੋਹਿਤ ਸ਼ਰਮਾ
40- ਸੁਰੇਸ਼ ਰੈਨਾ

ਟੀਚੇ ਦਾ ਪਿੱਛਾ ਕਰਦੇ ਹੋਏ ਸਭ ਤੋਂ ਜ਼ਿਆਦਾ ਵਾਰ ਟਾਪ ਸਕੋਰਰ
31- ਡੇਵਿਡ ਵਾਰਨਰ
24- ਵਿਰਾਟ ਕੋਹਲੀ
23- ਰੋਹਿਤ ਸ਼ਰਮਾ
22- ਗੌਤਮ ਗੰਭੀਰ
ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
ਆਈ. ਪੀ. ਐੱਲ. ਵਿਚ ਪਹਿਲੇ 10 ਓਵਰਾਂ ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
26- ਡੇਵਿਡ ਵਾਰਨਰ
15- ਕ੍ਰਿਸ ਗੇਲ
13- ਵਰਿੰਦਰ ਸਹਿਵਾਗ
09- ਜੋਸ ਬਟਲਰ
09- ਪ੍ਰਿਥਵੀ ਸ਼ਾਹ
09- ਸ਼ਿਖਰ ਧਵਨ

ਆਈ. ਪੀ. ਐੱਲ. ਵਿਚ ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ
1018 - ਰੋਹਿਤ ਬਨਾਮ ਕੋਲਕਾਤਾ
1005 - ਵਾਰਨਰ ਬਨਾਮ ਪੰਜਾਬ
976 - ਵਾਰਨਰ ਬਨਾਮ ਕੋਲਕਾਤਾ
949 - ਕੋਹਲੀ ਬਨਾਮ ਚੇਨਈ
941 - ਧਵਨ ਬਨਾਮ ਚੇਨਈ
ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ
ਆਈ. ਪੀ. ਐੱਲ. ਵਿਚ ਸਫਲ ਦੌੜਾਂ ਚੇਜ਼ ਵਿਚ ਸਭ ਤੋਂ ਜ਼ਿਆਦਾ 50 ਪਲਸ ਸਕੋਰ
19- ਧਵਨ
18- ਵਾਰਨਰ
18 ਗੰਭੀਰ
13- ਵਾਟਸਨ
12- ਗੇਲ
ਆਈ. ਪੀ. ਐੱਲ. ਵਿਚ ਇਕ ਟੀਮ ਦੇ ਵਿਰੁੱਧ ਸਭ ਤੋਂ ਜ਼ਿਆਦਾ 50 ਪਲਸ ਸਕੋਰ
12- ਵਾਰਨਰ ਬਨਾਮ ਪੰਜਾਬ
10- ਵਾਰਨਰ ਬਨਾਮ ਬੈਂਗਲੁਰੂ
09- ਕੋਹਲੀ ਬਨਾਮ ਚੇਨਈ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪੀ. ਸੀ. ਬੀ. ਪ੍ਰਧਾਨ ਰਮੀਜ ਰਾਜਾ ਦਾ ਅਹੁਦਾ ਖਤਰੇ 'ਚ
NEXT STORY