ਮੁੰਬਈ :ਟੀ-20 ਵਿਸ਼ਵ ਕੱਪ 2026 ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਇੰਗਲੈਂਡ ਨੇ ਨੇਪਾਲ ਵਿਰੁੱਧ ਜ਼ਬਰਦਸਤ ਬੱਲੇਬਾਜ਼ੀ ਦਾ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 184 ਦੌੜਾਂ ਬਣਾਈਆਂ ਹਨ। ਐਤਵਾਰ ਨੂੰ ਮੁੰਬਈ ਵਿਖੇ ਖੇਡੇ ਗਏ ਇਸ ਮੈਚ ਵਿੱਚ ਇੰਗਲਿਸ਼ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ਼ ਅਪਣਾਇਆ। ਕਪਤਾਨ ਹੈਰੀ ਬਰੂਕ ਨੇ ਮੂਹਰੇ ਹੋ ਕੇ ਟੀਮ ਦੀ ਅਗਵਾਈ ਕੀਤੀ ਅਤੇ 53 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਦਕਿ ਜੈਕਬ ਬੈਥਲ ਨੇ ਵੀ 55 ਦੌੜਾਂ ਬਣਾ ਕੇ ਆਪਣਾ ਅਰਧ-ਸੈਂਕੜਾ ਪੂਰਾ ਕੀਤਾ।
ਇੰਗਲੈਂਡ ਦੀ ਪਾਰੀ ਨੂੰ ਮਜ਼ਬੂਤ ਕਰਨ ਵਿੱਚ ਵਿਲ ਜੈਕਸ ਨੇ ਵੀ ਅਹਿਮ ਭੂਮਿਕਾ ਨਿਭਾਈ, ਜਿਨ੍ਹਾਂ ਨੇ ਨਾਬਾਦ ਰਹਿੰਦਿਆਂ ਤੇਜ਼ੀ ਨਾਲ 39 ਦੌੜਾਂ ਜੋੜੀਆਂ। ਇਸ ਤੋਂ ਇਲਾਵਾ ਤਜਰਬੇਕਾਰ ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਨੇ 26 ਦੌੜਾਂ ਦਾ ਯੋਗਦਾਨ ਪਾਇਆ। ਦੂਜੇ ਪਾਸੇ, ਨੇਪਾਲੀ ਗੇਂਦਬਾਜ਼ਾਂ ਨੇ ਵੀ ਵਾਪਸੀ ਦੀ ਕੋਸ਼ਿਸ਼ ਕੀਤੀ। ਦੀਪੇਂਦਰ ਸਿੰਘ ਐਰੀ ਅਤੇ ਨੰਦਨ ਯਾਦਵ ਨੇ 2-2 ਵਿਕਟਾਂ ਝਟਕਾਈਆਂ, ਜਦਕਿ ਸ਼ੇਰ ਮੱਲਾ ਅਤੇ ਸਟਾਰ ਸਪਿਨਰ ਸੰਦੀਪ ਲਾਮਿਛਾਨੇ ਨੂੰ 1-1 ਸਫਲਤਾ ਮਿਲੀ।
ਸਪੇਨ 'ਚ ਭਾਰਤੀ ਮੁੱਕੇਬਾਜ਼ਾਂ ਦਾ 'ਗੋਲਡਨ' ਪੰਚ; ਲਵਲੀਨਾ ਤੇ ਅਰੁੰਧਤੀ ਦੀ ਅਗਵਾਈ 'ਚ ਜਿੱਤੇ 9 ਸੋਨ ਤਗਮੇ
NEXT STORY