ਕ੍ਰਾਲਜੇਵੋ— ਰਾਮਕੁਮਾਰ ਰਾਮਨਾਥਨ ਤੇ ਪ੍ਰਜਨੇਸ਼ ਗੁਣੇਸ਼ਵਰਨ ਦੀ ਸ਼ੁੱਕਰਵਾਰ ਨੂੰ ਹਾਰ ਦੇ ਨਾਲ ਭਾਰਤ ਮੇਜਬਾਨ ਸਰਬੀਆ ਖਿਲਾਫ ਡੇਵਿਸ ਕੱਪ ਵਿਸ਼ਵ ਗਰੁੱਪ ਪਲੇਆਫ ਮੁਕਾਬਲੇ 'ਚ 2-0 ਨਾਲ ਹਾਰ ਗਿਆ। ਰਾਮਕੁਮਾਰ ਨੂੰ ਪਹਿਲੇ ਸਿਗਲ ਮੁਕਾਬਲੇ 'ਚ ਸਰਬੀਆ ਦੇ ਲਾਸਲੋ ਜੇਰੇ ਨੇ 3-6, 6-4,7-6, 6-2 ਨਾਲ ਹਰਾ ਦਿੱਤਾ। ਜਦਕਿ ਦੂਜੇ ਸਿੰਗਲ ਮੁਕਾਬਲੇ 'ਚ ਪ੍ਰਜਨੇਸ਼ ਗੁਣੇਸ਼ਵਰਨ ਨੂੰ ਦੁਸਾਨ ਲਾਜੋਵਿਚ ਨੇ 6-4, 6-3, 6-4 ਨਾਲ ਹਰਾ ਕੇ ਸਰਬੀਆ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾ ਦਿੱਤਾ। ਭਾਰਤ ਨੂੰ ਮੁਕਾਬਲੇ 'ਚ ਪਹੁੰਚਣ ਲਈ ਸ਼ਨੀਵਾਰ ਨੂੰ ਯੁਗਲ ਮੈਚ 'ਚ ਰੋਹਨ ਬੋਪੰਨਾ ਤੇ ਐੱਨ ਸ਼੍ਰੀਰਾਮ ਬਾਲਾਜੀ ਦੀ ਜੋੜੀ ਨੂੰ ਨਿਕੋਲ ਮਿਲੋਜੈਵਿਚ ਤੇ ਡੇਨਿਲੋ ਪੇਤਰੋਵਿਚ ਦੀ ਚੁਣੌਤੀ ਨੂੰ ਪਾਰ ਕਰਨਾ ਹੋਵੇਗਾ ਤਾਂ ਭਾਰਤ ਕੋਲ ਐਤਵਾਰ ਨੂੰ ਉਲਟ ਸਿੰਗਲ ਮੈਚਾਂ 'ਚ ਕੁਝ ਉਮੀਦਾ ਰਹਿਣਗੀਆਂ। ਪਹਿਲੇ ਉਲਟ ਸਿੰਗਲ ਮੁਕਾਬਲੇ 'ਚ ਰਾਮਕੁਮਾਰ ਦਾ ਸਾਹਮਣਾ ਲੋਜੋਵਿਚ ਨਾਲ ਤੇ ਉਲਟ ਸਿੰਗਲ ਮੁਕਾਬਲੇ 'ਚ ਗੁਣੇਸ਼ਵਰਨ ਦਾ ਮੁਕਾਬਲਾ ਜੇਰੇ ਨਾਲ ਹੋਵੇਗਾ।
ਰਾਮਕੁਮਾਰ ਖੇਡੇਗਾ ਡੇਵਿਸ ਕੱਪ ਦਾ ਪਹਿਲਾ ਸਿੰਗਲਜ਼ ਮੁਕਾਬਲਾ
NEXT STORY