ਨਵੀਂ ਦਿੱਲੀ— ਭਾਰਤੀ ਡੇਵਿਸ ਕੱਪ ਟੀਮ ਨੇ ਕੜਾਕੇ ਦੀ ਠੰਡ 'ਚ ਇੱਥੇ ਆਯੋਜਿਤ ਕੈਂਪ 'ਚ ਗ੍ਰਾਸ ਕੋਰਟ 'ਤੇ ਖੇਡੇ ਜਾਣ ਵਾਲੇ ਪਾਕਿਸਤਾਨ ਖਿਲਾਫ ਹੋਣ ਵਾਲੇ ਡੇਵਿਸ ਕੱਪ ਮੈਚ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਿਆਰੀ ਕੈਂਪ ਵਿੱਚ ਟੀਮ ਦਾ ਧਿਆਨ ਅਭਿਆਸ ਅਤੇ ਦੂਜਾ ਸਿੰਗਲ ਮੈਚ ਖੇਡਣ ਵਾਲੇ ਖਿਡਾਰੀ ਦਾ ਫੈਸਲਾ ਕਰਨ 'ਤੇ ਹੋਵੇਗਾ।
ਦੇਸ਼ ਦੇ ਚੋਟੀ ਦੇ ਸਿੰਗਲਜ਼ ਖਿਡਾਰੀ ਸੁਮਿਤ ਨਾਗਲ (137ਵਾਂ ਰੈਂਕ) ਅਤੇ ਸ਼ਸ਼ੀ ਕੁਮਾਰ ਮੁਕੁੰਦ (463ਵਾਂ ਰੈਂਕ) ਨੇ ਇਸਲਾਮਾਬਾਦ ਵਿੱਚ 3 ਅਤੇ 4 ਫਰਵਰੀ ਨੂੰ ਹੋਣ ਵਾਲੇ ਮੈਚ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਨ੍ਹਾਂ ਦੀ ਗੈਰਹਾਜ਼ਰੀ ਦਾ ਮਤਲਬ ਹੈ ਕਿ ਰਾਮਕੁਮਾਰ ਰਾਮਨਾਥਨ ਟੀਮ ਵਿੱਚ ਸਿੰਗਲ ਸਪੈਸ਼ਲਿਸਟ ਖਿਡਾਰੀ ਹਨ। ਕਪਤਾਨ ਰੋਹਿਤ ਰਾਜਪਾਲ ਨੂੰ ਦੂਜਾ ਸਿੰਗਲਜ਼ ਖੇਡਣ ਲਈ ਯੂਕੀ ਭਾਂਬਰੀ ਅਤੇ ਐਨ ਸ੍ਰੀਰਾਮ ਬਾਲਾਜੀ ਵਿੱਚੋਂ ਇੱਕ ਨੂੰ ਚੁਣਨਾ ਹੋਵੇਗਾ।
ਏ. ਟੀ. ਪੀ. ਡਬਲਜ਼ ਰੈਂਕਿੰਗ 'ਚ 61ਵੇਂ ਸਥਾਨ 'ਤੇ ਕਾਬਜ਼ ਭਾਂਬਰੀ ਟੀਮ ਦਾ ਸਭ ਤੋਂ ਉੱਚਾ ਦਰਜਾ ਪ੍ਰਾਪਤ ਖਿਡਾਰੀ ਹੈ। ਇਹ ਲਗਭਗ ਤੈਅ ਹੈ ਕਿ ਉਹ ਡਬਲਜ਼ ਖੇਡਣਗੇ। ਭਾਰਤ ਦੇ ਸਰਵੋਤਮ ਡਬਲਜ਼ ਖਿਡਾਰੀ, ਅਨੁਭਵੀ ਰੋਹਨ ਬੋਪੰਨਾ ਨੇ ਡੇਵਿਸ ਕੱਪ ਤੋਂ ਸੰਨਿਆਸ ਲੈ ਲਿਆ ਹੈ। ਟੀਮ ਕੋਲ ਨਿੱਕੀ ਪੁਨਾਚਾ ਵਿੱਚ ਵੀ ਇੱਕ ਵਿਕਲਪ ਹੈ ਪਰ ਉਸ ਦੀ ਰੈਂਕਿੰਗ 783 ਹੈ। ਟੀਮ ਉਸ ਨੂੰ ਸਿੰਗਲਜ਼ ਵਿੱਚ ਮੈਦਾਨ ਵਿੱਚ ਉਤਾਰਨ ਦੇ ਜੋਖਮ ਤੋਂ ਬਚਣਾ ਚਾਹੇਗੀ।
ਭਾਂਬਰੀ ਅਤੇ ਬਾਲਾਜੀ ਦੋਵੇਂ ਆਸਟ੍ਰੇਲੀਅਨ ਓਪਨ ਵਿੱਚ ਹਿੱਸਾ ਲੈਣ ਤੋਂ ਬਾਅਦ ਸਿੱਧੇ ਮੈਲਬੌਰਨ ਤੋਂ ਸਫ਼ਰ ਕਰ ਗਏ ਅਤੇ ਇੱਕ ਦਿਨ ਦੀ ਛੁੱਟੀ ਲਈ। ਰਾਮਕੁਮਾਰ, ਪੂਨਾਚਾ ਅਤੇ ਸਾਕੇਤ ਮਾਈਨੇਨੀ ਨੇ ਢਾਈ ਘੰਟੇ ਤੱਕ ਚੱਲੇ ਹਲਕੇ ਅਭਿਆਸ ਸੈਸ਼ਨ ਵਿੱਚ ਹਿੱਸਾ ਲਿਆ। 'ਨੈਸ਼ਨਲ ਟੈਨਿਸ ਸੈਂਟਰ (ਐੱਨ. ਟੀ. ਸੀ.)' 'ਚ ਇਨ੍ਹਾਂ ਤਿੰਨਾਂ ਖਿਡਾਰੀਆਂ ਨੂੰ 'ਵਾਰਮ ਅੱਪ' 'ਚ ਮਦਦ ਕਰਨ ਲਈ ਉਦਿਤ ਕੰਬੋਜ ਅਤੇ ਮਾਨ ਕੇਸਰਵਾਨੀ ਦੇ ਰੂਪ 'ਚ ਦੋ ਸਹਾਇਕ ਸਨ।
ਰਾਜਪਾਲ ਨੇ ਕਿਹਾ, 'ਇਹ ਸਾਰੇ ਖਿਡਾਰੀ ਟੂਰਨਾਮੈਂਟ 'ਚ ਹਿੱਸਾ ਲੈਣ ਆ ਰਹੇ ਹਨ। ਅਸੀਂ ਚੰਗੀ ਤਰ੍ਹਾਂ ਅਭਿਆਸ ਕਰਨ ਦੀ ਯੋਜਨਾ ਬਣਾ ਰਹੇ ਹਾਂ। ਘਾਹ ਵਾਾਲੇ ਕੋਰਟ 'ਤੇ ਵੱਖਰੀ ਕਿਸਮ ਦੀ ਲੈਅ ਦੀ ਲੋੜ ਹੁੰਦੀ ਹੈ। ਇਸ ਵਿੱਚ ਬਹੁਤ ਜ਼ਿਆਦਾ ਦੌੜਨਾ ਅਤੇ ਨੈੱਟ ਦੀ ਚੰਗੀ ਤਰ੍ਹਾਂ ਵਰਤੋਂ ਕਰਨੀ ਪੈਂਦੀ ਹੈ। ਅਸੀਂ ਅੱਗੇ ਵਧਦੇ ਹੋਏ ਗਤੀ ਪ੍ਰਾਪਤ ਕਰਾਂਗੇ। ਉਸ ਨੇ ਕਿਹਾ, 'ਅਸੀਂ ਦੋ-ਤਿੰਨ ਦਿਨਾਂ ਵਿੱਚ ਆਪਣੇ ਦੂਜੇ ਸਿੰਗਲਜ਼ ਖਿਡਾਰੀ ਬਾਰੇ ਫੈਸਲਾ ਕਰ ਲਵਾਂਗੇ। ਮੈਂ ਖਿਡਾਰੀਆਂ ਨੂੰ ਗਰਾਸ ਕੋਰਟ 'ਤੇ ਖੇਡਦੇ ਦੇਖਿਆ ਹੈ।
ਰਾਜਪਾਲ ਨੇ ਕਿਹਾ, 'ਪਾਕਿਸਤਾਨ ਨੇ ਗ੍ਰਾਸ ਕੋਰਟ 'ਤੇ ਬਿਹਤਰ ਟੀਮਾਂ ਨੂੰ ਹਰਾਇਆ ਹੈ, ਅਜਿਹੇ 'ਚ ਸਾਨੂੰ ਆਪਣੀ ਤਿਆਰੀ 'ਚ ਸੁਧਾਰ ਕਰਨਾ ਹੋਵੇਗਾ ਅਤੇ ਕਿਸੇ ਵੀ ਚੀਜ਼ ਨੂੰ ਹਲਕੇ 'ਚ ਨਹੀਂ ਲੈਣਾ ਹੋਵੇਗਾ। ਉਨ੍ਹਾਂ ਦੇ ਖਿਡਾਰੀ ਗਰਾਸ ਕੋਰਟ ਦੀ ਵਰਤੋਂ ਕਰਨਾ ਜਾਣਦੇ ਹਨ। ਸਾਨੂੰ ਇਸ ਨਾਲ ਅਨੁਕੂਲ ਹੋਣਾ ਪਵੇਗਾ। ਅਸੀਂ ਆਪਣੀ ਤਿਆਰੀ ਦੀ ਯੋਜਨਾ ਉਸੇ ਅਨੁਸਾਰ ਬਣਾ ਰਹੇ ਹਾਂ, ਬਹੁਤ ਸਾਰੀਆਂ ਕਸਰਤਾਂ ਉਸ 'ਤੇ ਅਧਾਰਤ ਹਨ।
ਭਾਰਤੀ ਕੋਚ ਜ਼ੀਸ਼ਾਨ ਅਲੀ ਨੇ ਵੀ ਮੰਨਿਆ ਕਿ ਖਿਡਾਰੀਆਂ ਲਈ ਗ੍ਰਾਸ ਕੋਰਟ 'ਤੇ ਅਨੁਕੂਲ ਹੋਣਾ ਚੁਣੌਤੀਪੂਰਨ ਹੋਵੇਗਾ। ਉਨ੍ਹਾਂ ਕਿਹਾ, 'ਇਨ੍ਹਾਂ ਖਿਡਾਰੀਆਂ ਨੂੰ ਘਾਹ 'ਤੇ ਜ਼ਿਆਦਾ ਖੇਡਣ ਦਾ ਮੌਕਾ ਨਹੀਂ ਮਿਲਦਾ। ਸਤ੍ਹਾ ਦੇ ਅਨੁਕੂਲ ਹੋਣਾ ਸਫਲਤਾ ਦੀ ਕੁੰਜੀ ਹੈ। ਅਸੀਂ ਇਸ ਕੈਂਪ ਵਿੱਚ ਇਹੀ ਕੰਮ ਕਰਾਂਗੇ।
ਰੋਹਿਤ ਇਕ ਅਜਿਹਾ ਕਪਤਾਨ ਹੈ ਜੋ ਆਪਣੇ ਪ੍ਰਦਰਸ਼ਨ ਨਾਲ ਮਿਸਾਲ ਕਾਇਮ ਕਰਦਾ ਹੈ : ਜ਼ਹੀਰ ਖਾਨ
NEXT STORY