ਨਵੀਂ ਦਿੱਲੀ, (ਭਾਸ਼ਾ)- ਸਾਬਕਾ ਭਾਰਤੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਸ਼ੁੱਕਰਵਾਰ ਨੂੰ ਰੋਹਿਤ ਸ਼ਰਮਾ ਨੂੰ 'ਜ਼ਿੰਮੇਵਾਰੀ ਲੈਣ ਵਾਲਾ ਕਪਤਾਨ' ਦੱਸਦਿਆਂ ਕਿਹਾ ਕਿ ਉਹ ਇੰਗਲੈਂਡ ਦੇ ਖਿਲਾਫ ਪੰਜ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਕਪਤਾਨ ਅਤੇ ਬੱਲੇਬਾਜ਼ ਦੋਨਾਂ ਦੇ ਰੂਪ ਵਿੱਚ ਚੰਗਾ ਯੋਗਦਾਨ ਪਾਵੇਗਾ। ਜ਼ਹੀਰ ਨੇ 'ਜੀਓ ਸਿਨੇਮਾ' 'ਤੇ ਕਿਹਾ, ''ਹਰ ਕੋਈ ਜਾਣਦਾ ਹੈ ਕਿ ਰੋਹਿਤ ਨੇ ਪੂਰੀ ਟੀਮ 'ਤੇ ਕਿਸ ਤਰ੍ਹਾਂ ਦਾ ਪ੍ਰਭਾਵ ਪਾਇਆ ਹੈ।'' ਜ਼ਹੀਰ ਨੇ ਕਿਹਾ ਕਿ ਰੋਹਿਤ ਦੀ ਕਪਤਾਨੀ ਦੀ ਖਾਸੀਅਤ ਉਸ ਦੀ ਚੰਗੀ ਤਰ੍ਹਾਂ ਨਾਲ ਗੱਲਬਾਤ ਕਰਨ ਦੀ ਸਮਰੱਥਾ ਹੈ।
ਇਸ ਸਾਬਕਾ ਗੇਂਦਬਾਜ਼ ਨੇ ਕਿਹਾ, ''ਉਹ ਹਰ ਖਿਡਾਰੀ ਨਾਲ ਗੱਲਬਾਤ ਕਰਦਾ ਹੈ। ਉਹ ਹਰ ਖਿਡਾਰੀ ਨੂੰ ਲੋੜੀਂਦਾ ਵਿਸ਼ਵਾਸ ਦਿਵਾਉਂਦਾ ਹੈ ਅਤੇ ਉਸ ਤੋਂ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਜ਼ਿੰਮੇਵਾਰੀ ਲੈ ਕੇ ਕਪਤਾਨੀ ਕਰਨਾ ਪਸੰਦ ਕਰਦਾ ਹੈ। ਇਹ ਉਨ੍ਹਾਂ ਦੀ ਕਪਤਾਨੀ ਦੀ ਖਾਸੀਅਤ ਰਹੀ ਹੈ ਅਤੇ ਵਿਸ਼ਵ ਕੱਪ 'ਚ ਵੀ ਅਜਿਹਾ ਦੇਖਿਆ ਗਿਆ ਹੈ। ਉਹ ਖੁਦ ਚੰਗਾ ਪ੍ਰਦਰਸ਼ਨ ਕਰਕੇ ਦੂਜਿਆਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।'' ਜ਼ਹੀਰ ਨੇ ਕਿਹਾ, ''ਜਦੋਂ ਤੁਹਾਡੇ ਕੋਲ ਕੋਈ ਅਜਿਹਾ ਕਪਤਾਨ ਹੁੰਦਾ ਹੈ ਜੋ ਮਿਸਾਲ ਕਾਇਮ ਕਰਦਾ ਹੈ, ਤਾਂ ਇਹ ਪੂਰੇ ਗਰੁੱਪ ਦਾ ਆਤਮਵਿਸ਼ਵਾਸ ਵਧਾਉਂਦਾ ਹੈ।''
ਸ਼ਰਾਬ ਪੀਣ ਕਾਰਨ ਹਸਪਤਾਲ ਪਹੁੰਚਿਆ ਮੈਕਸਵੈੱਲ, ਕ੍ਰਿਕਟ ਆਸਟ੍ਰੇਲੀਆ ਕਰ ਰਹੀ ਹੈ ਜਾਂਚ
NEXT STORY