ਮੁੰਬਈ- ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਪਹਿਲਾਂ ਬੱਲੇਬਾਜ਼ੀ ਦੇ ਲਈ ਆਏ ਦਿੱਲੀ ਕੈਪੀਟਲਸ ਨੂੰ ਸਲਾਮੀ ਬੱਲੇਬਾਜ਼ਾਂ ਨੇ ਤੇਜ਼ ਸ਼ੁਰੂਆਤ ਦਿੱਤੀ। ਦਿੱਲੀ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਅਲੱਗ ਹੀ ਅੰਦਾਜ਼ ਵਿਚ ਬੱਲੇਬਾਜ਼ੀ ਕਰ ਰਹੇ ਸਨ। ਪ੍ਰਿਥਵੀ ਨੇ ਪਾਵਰ ਪਲੇਅ ਵਿਚ ਵਾਰਨਰ ਦੇ ਨਾਲ ਮਿਲ ਕੇ ਬਿਨਾਂ ਵਿਕਟ ਗੁਆਏ 68 ਦੌੜਾਂ ਜੋੜ ਲਈਆਂ। ਇਸ ਦੌਰਾਨ ਸ਼ਾਹ ਨੇ ਪਾਵਰ ਪਲੇਅ ਵਿਚ ਆਪਣੇ ਇਕ ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਦੇ ਹੀ ਉਨ੍ਹਾਂ ਨੇ ਸਹਿਵਾਗ ਦੇ ਰਿਕਾਰਡ ਦੀ ਬਰਾਬਰੀ ਕਰ ਲਈ।
ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਕੀਤਾ 217 ਦੌੜਾਂ 'ਤੇ ਢੇਰ
ਪ੍ਰਿਥਵੀ ਸ਼ਾਹ ਦਿੱਲੀ ਦੇ ਲਈ ਪਾਵਰ ਪਲੇਅ ਵਿਚ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਬੱਲੇਬਾਜ਼ ਬਣ ਗਏ ਹਨ। ਉਸ ਤੋਂ ਪਹਿਲਾਂ ਵਰਿੰਦਰ ਸਹਿਵਾਗ ਹੀ ਦਿੱਲੀ ਦੀ ਟੀਮ ਦੇ ਲਈ ਅਜਿਹਾ ਕਰਨ ਵਾਲੇ ਬੱਲੇਬਾਜ਼ ਪਰ ਸ਼ਾਹ ਨੇ ਅੱਜ ਮੁਕਾਮ ਹਾਸਲ ਕਰ ਲਿਆ ਹੈ। ਆਪਣੀ ਇਸ ਪਾਰੀ ਦੇ ਦੌਰਾਨ ਹੀ ਸ਼ਾਹ ਨੇ ਦਿੱਲੀ ਦੇ ਲਈ ਆਪਣੇ 50 ਛੱਕੇ ਵੀ ਪੂਰੇ ਕਰ ਲਏ ਹਨ। ਦੇਖੋ ਰਿਕਾਰਡ-
ਆਈ. ਪੀ. ਐੱਲ. ਵਿਚ ਦਿੱਲੀ ਕੈਪੀਟਲਸ ਦੇ ਲਈ ਸਭ ਤੋਂ ਜ਼ਿਆਦਾ ਛੱਕੇ
115- ਰਿਸਭ ਪੰਤ
88- ਸ਼੍ਰੇਅਸ ਅਈਅਰ
85- ਵਰਿੰਦਰ ਸਹਿਵਾਗ
58- ਡੇਵਿਡ ਵਾਰਨਰ
50- ਪ੍ਰਿਥਵੀ ਸ਼ਾਹ
ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਆਈ. ਪੀ. ਐੱਲ. ਪਾਵਰ ਪਲੇਅ ਵਿਚ ਦਿੱਲੀ ਦੇ ਲਈ ਸਭ ਤੋਂ ਜ਼ਿਆਦਾ ਦੌੜਾਂ
1250- ਵਰਿੰਦਰ ਸਹਿਵਾਗ
1000- ਪ੍ਰਿਥਵੀ ਸ਼ਾਹ
935- ਸ਼ਿਖਰ ਧਵਨ
2018 ਤੋਂ ਕੋਲਕਾਤਾ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼
395 - ਵਿਰਾਟ ਕੋਹਲੀ
392 - ਪ੍ਰਿਥਵੀ ਸ਼ਾਹ
358 - ਸ਼ਿਖਰ ਧਵਨ
341 - ਫਾਫ ਡੂ ਪਲੇਸਿਸ
337 - ਸੁਰਯਕੁਮਾਰ ਯਾਦਵ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕੁਲਦੀਪ ਯਾਦਵ ਦੀ ਜ਼ਬਰਦਸਤ ਫਾਰਮ, ਕੋਲਕਾਤਾ ਦੀਆਂ ਇਕੋ ਓਵਰ ’ਚ ਕੱਢੀਆਂ 3 ਵਿਕਟਾਂ
NEXT STORY