ਮੁੰਬਈ- ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਵੱਡੇ ਅਰਧ ਸੈਂਕੜੇ ਨਾਲ ਦਿੱਲੀ ਕੈਪੀਟਲਸ ਨੇ ਮਯੰਕ ਅਗਰਵਾਲ ਤੇ ਲੋਕੇਸ਼ ਰਾਹੁਲ ਦੇ ਅਰਧ ਸੈਂਕੜਿਆਂ 'ਤੇ ਪਾਣੀ ਫੇਰਦੇ ਹੋਏ ਇੰਡੀਅਨ ਪ੍ਰੀਮੀਅਰ ਲੀਗ 'ਚ ਐਤਵਾਰ ਨੂੰ ਇੱਥੇ ਪੰਜਾਬ ਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਅਗਰਵਾਲ (36 ਗੇਂਦਾਂ, 69 ਦੌੜਾਂ, ਸੱਤ ਚੌਕੇ, 4 ਛੱਕੇ) ਤੇ ਕਪਤਾਨ ਲੋਕੇਸ਼ ਰਾਹੁਲ (51 ਗੇਂਦਾਂ, 61 ਦੌੜਾਂ,7 ਚੌਕੇ, 2 ਛੱਕੇ ) ਦੇ ਅਰਧ ਸੈਂਕੜੇ ਅਤੇ ਦੋਵਾਂ ਦੇ ਵਿਚਾਲੇ ਪਹਿਲੇ ਵਿਕਟ ਲਈ 122 ਦੌੜਾਂ ਦੀ ਸਾਂਝੇਦਾਰੀ ਨਾਲ ਪੰਜਾਬ ਕਿੰਗਜ਼ ਨੇ ਚਾਰ ਵਿਕਟਾਂ 'ਤੇ 195 ਦੌੜਾਂ ਬਣਾਈਆਂ।
ਦਿੱਲੀ ਦੀ ਟੀਮ ਨੇ ਇਸ ਦੇ ਜਵਾਬ 'ਚ ਧਵਨ (92) ਦੇ ਤੂਫਾਨੀ ਅਰਧ ਸੈਂਕੜੇ ਨਾਲ 18.2 ਓਵਰ 'ਚ ਚਾਰ ਵਿਕਟਾਂ 'ਤੇ 198 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਮਾਰਕਸ ਸਟੋਇੰਸ (13 ਗੇਂਦਾਂ 'ਚ ਅਜੇਤੂ 27, ਤਿੰਨ ਚੌਕੇ, ਇਕ ਛੱਕਾ) ਤੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ (32)ਨੇ ਵੀ ਸ਼ਾਨਦਾਰ ਪਾਰੀ ਖੇਡੀ। ਧਵਨ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ 13 ਚੌਕੇ ਤੇ 2 ਛੱਕੇ ਲਗਾਏ। ਰਿਚਰਡਸਨ ਪੰਜਾਬ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ, ਜਿਸ ਨੇ 41 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਮੁਹੰਮਦ ਸ਼ਮੀ ਬਹੁਤ ਮਹਿੰਗੇ ਸਾਬਤ ਹੋਏ। ਉਨ੍ਹਾਂ ਨੇ 53 ਦੌੜਾਂ 'ਤੇ ਕੋਈ ਵੀ ਵਿਕਟ ਹਾਸਲ ਨਹੀਂ ਕੀਤੀ।
ਪਲੇਇੰਗ ਇਲੈਵਨ
ਦਿੱਲੀ ਕੈਪਟੀਲਸ : ਪ੍ਰਿਥਵੀ ਸ਼ਾ, ਸ਼ਿਖਰ ਧਵਨ, ਸਟੀਵਨ ਸਵਿਥ, ਰਿਸ਼ਭ ਪੰਤ (ਵਿਕੇਟਕੀਪਰ ਅਤੇ ਕਪਤਾਨ), ਮਾਰਕਸ ਸਟੋਇਨਿਸ, ਲਲਿਤ ਯਾਦਵ, ਕ੍ਰਿਸ ਵੋਕਸ, ਕਗਿਸੋ ਰਬਾਡਾ, ਰਵਿਚੰਦਰਨ ਅਸ਼ਵਿਨ, ਕੈਗਿਸੋ ਰਬਾਡਾ , ਲੁਕਮਾਨ ਮੇਰੀਵਾਲਾ।
ਪੰਜਾਬ ਕਿੰਗਸ : ਕੇ.ਐੱਲ. ਰਾਹੁਲ (ਵਿਕੇਟ ਕੀਪਰ ਅਤੇ ਕਪਤਾਨ), ਮਯੰਕ ਅਗਰਵਾਲ, ਕ੍ਰਿਸ ਗੇਲ, ਦੀਪਕ ਹੁੱਡਾ, ਨਿਕੋਲਸ ਪੂਰਨ, ਸ਼ਾਹਰੁਖ ਖਾਨ, ਝੇ ਰਿਚਰਡਸਨ, ਜਲਜ ਸਕਸੈਨਾ, ਮੁਹੰਮਦ ਸ਼ਮੀ ਅਤੇ ਅਸ਼ਰਦੀਪ ਸਿੰਘ।
ਬਰਥਡੇ ਸਪੈਸ਼ਲ : KL ਰਾਹੁਲ ਨੇ ਡੈਬਿਊ ਵਨ-ਡੇ ਮੈਚ ’ਚ ਲਾਇਆ ਸੀ ਸੈਂਕੜਾ, ਜਾਣੋ ਹੋਰ ਖ਼ਾਸ ਰਿਕਾਰਡਸ ਬਾਰੇ
NEXT STORY