ਦੁਬਈ- ਏ ਬੀ ਡਿਵੀਲੀਅਰਸ ਨੇ ਕੋਵਿਡ-19 ਮਹਾਮਾਰੀ ਅਤੇ ਤੀਜੇ ਬੱਚੇ ਦੇ ਜਨਮ ਦੇ ਕਾਰਨ ਇਸ ਸਾਲ ਬਿੱਗ ਬੈਸ਼ ਲੀਗ (ਬੀ. ਬੀ. ਐੱਲ.) 'ਚ ਨਹੀਂ ਖੇਡਣ ਦਾ ਫੈਸਲਾ ਕੀਤਾ ਹੈ ਪਰ ਉਹ ਭਵਿੱਖ 'ਚ ਬ੍ਰਿਸਬੇਨ ਹੀਟ ਵਲੋਂ ਖੇਡਣ ਦੇ ਲਈ ਤਿਆਰ ਹਨ।
ਦੱਖਣੀ ਅਫਰੀਕਾ ਦਾ ਇਹ 36 ਸਾਲਾ ਖਿਡਾਰੀ ਹੁਣ ਯੂ. ਏ. ਈ. 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਵਲੋਂ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡ ਰਿਹਾ ਹੈ। ਡਿਵੀਲੀਅਰਸ ਨੇ ਬਿਆਨ 'ਚ ਕਿਹਾ ਕਿ ਜਲਦ ਹੀ ਮੇਰੇ ਬੱਚੇ ਦਾ ਜਨਮ ਹੋਣ ਵਾਲਾ ਹੈ। ਪਰਿਵਾਰ, ਕੋਵਿਡ-19 ਦੇ ਕਾਰਨ ਯਾਤਰਾ ਅਤੇ ਹਾਲਾਤਾਂ ਨੂੰ ਲੈ ਕੇ ਬਣੀ ਅਨਿਸ਼ਚਿਤਤਾ ਨੂੰ ਦੇਖਦੇ ਹੋਏ ਮੈਂ (ਬਿੱਗ ਬੈਸ਼ ਲੀਗ ਦੇ) ਇਸ ਸੈਸ਼ਨ 'ਚ ਹਿੱਸਾ ਨਹੀਂ ਲੈਣ ਦਾ ਫੈਸਲਾ ਕੀਤਾ ਹੈ। ਏ ਬੀ ਨੇ ਕਿਹਾ ਕਿ ਹੀਟ ਦੇ ਨਾਲ ਪਿਛਲਾ ਸੈਸ਼ਨ ਵਧੀਆ ਰਿਹਾ ਸੀ ਅਤੇ ਮੈਂ ਭਵਿੱਖ 'ਚ ਕਲੱਬ ਵਲੋਂ ਖੇਡਣ ਦੇ ਲਈ ਤਿਆਰ ਹਾਂ। ਬਿੱਗ ਬੈਸ਼ ਲੀਗ ਤਿੰਨ ਦਸੰਬਰ ਤੋਂ ਸ਼ੁਰੂ ਹੋਵੇਗੀ।
ਵਾਰਨਰ ਤੇ ਸਾਹਾ ਨੇ ਇੰਝ ਲਗਾਈ ਰਬਾਡਾ ਦੀ ਕਲਾਸ, 3 ਸਾਲ 117 ਦਿਨ ਬਾਅਦ ਹੋਇਆ ਅਜਿਹਾ
NEXT STORY