ਆਬੂ ਧਾਬੀ- ਰਾਜਸਥਾਨ ਰਾਇਲਜ਼ ਵਿਰੁੱਧ ਆਬੂ ਧਾਬੀ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੇ ਸਪਿਨਰ ਯੁਜਵੇਂਦਰ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 24 ਦੌੜਾਂ 'ਤੇ 3 ਵਿਕਟਾਂ ਹਾਸਲ ਕੀਤੀਆਂ। ਚਾਹਲ ਨੇ ਇਸ ਦੌਰਾਨ ਰਾਜਸਥਾਨ ਦੇ ਦਿੱਗਜ ਬੱਲੇਬਾਜ਼ ਸੰਜੂ ਸੈਮਸਨ ਦਾ ਇਕ ਵਾਪਸੀ ਕੈਚ ਵੀ ਕੀਤਾ। ਹਾਲਾਂਕਿ ਉਹ ਕੈਚ ਦੀ ਸਪੱਸ਼ਟਤਾ ਨੂੰ ਲੈ ਕੇ ਬਹੁਤ ਵਿਵਾਦ ਵੀ ਹੋਇਆ। ਚਾਹਲ ਨੇ ਪਹਿਲੀ ਪਾਰੀ ਖਤਮ ਹੋਣ ਤੋਂ ਬਾਅਦ ਕਿਹਾ ਕਿ ਮੈਂ ਹੁਣ ਕਲੀਨ ਕੈਚ ਕਰਨ 'ਤੇ ਬਹੁਤ ਮਿਹਨਤ ਕਰ ਰਿਹਾ ਹਾਂ।
ਚਾਹਲ- ਆਬੂ ਧਾਬੀ 'ਚ ਬਹੁਤ ਗਰਮੀ ਹੈ। ਇਸ ਗਰਮੀ 'ਚ 6 ਮਹੀਨੇ ਬਾਅਦ ਖੇਡਿਆ ਹਾਂ। ਅਸੀਂ ਸੋਚਿਆ ਸੀ ਕਿ 170 ਤੱਕ ਸਕੋਰ ਜਾ ਸਕਦਾ ਹੈ ਪਰ ਅਸੀਂ ਉਨ੍ਹਾਂ ਨੂੰ 155 ਤੱਕ ਰੋਕ ਦਿੱਤਾ। ਇਹ ਵਧੀਆ ਹੈ। ਚਾਹਲ ਬੋਲੇ- ਜਿਸ ਤਰ੍ਹਾਂ ਨਾਲ ਗੇਂਦ ਮੇਰੇ ਹੱਥ ਤੋਂ ਨਿਕਲ ਰਹੀ ਹੈ, ਉਸ ਤੋਂ ਮੈਂ ਬਹੁਤ ਖੁਸ਼ ਹਾਂ। ਜਦੋ ਮੈਂ ਤੀਜੇ ਓਵਰ 'ਚ ਗੇਂਦਬਾਜ਼ੀ ਕਰਨ ਆਇਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਇਕ ਹੋਲੀ ਵਿਕਟ ਹੈ ਅਤੇ ਮੈਂ ਗੁਗਲੀ 'ਤੇ ਜ਼ਿਆਦਾ ਧਿਆਨ ਨਹੀਂ ਦਿੱਤਾ।
ਚਾਹਲ ਬੋਲੇ- ਮੈਂ ਮਹਿਸੂਸ ਕੀਤਾ ਕਿ ਮੈਂ ਅੰਤਰਰਾਸ਼ਟਰੀ ਕ੍ਰਿਕਟ 'ਚ ਬਹੁਤ ਕੈਚ ਛੱਡ ਚੁੱਕਿਆ ਹਾਂ। ਇਸ ਲਈ ਮੈਂ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਪਰਪਲ ਕੈਪ ਨੂੰ ਲੈ ਕੇ ਚਿੰਤਤ ਨਹੀਂ ਹਾਂ। ਪੂਰੀ ਟੀਮ ਦਾ ਧਿਆਨ ਸਿਰਫ ਆਰ. ਸੀ. ਬੀ. ਦੇ ਲਈ ਟਰਾਫੀ ਜਿੱਤਣ 'ਤੇ ਹੈ।
IPL 2020 : ਦੇਵਦੱਤ ਨੇ ਬਣਾਇਆ ਵੱਡਾ ਰਿਕਾਰਡ, ਅਜਿਹਾ ਕਰਨ ਵਾਲੇ ਪਹਿਲੇ ਖਿਡਾਰੀ ਬਣੇ
NEXT STORY