ਆਬੂ ਧਾਬੀ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.)-13 ਸੈਸ਼ਨ ਦਾ 15ਵਾਂ ਮੁਕਾਬਲਾ ਆਬੂ ਧਾਬੀ 'ਚ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਤੇ ਰਾਜਸਥਾਨ ਰਾਇਲਜ਼ ਵਿਚਾਲੇ ਖੇਡਿਆ ਗਿਆ। ਇਸ ਮੈਚ 'ਚ ਆਰ. ਸੀ. ਬੀ. ਦੇ ਬੱਲੇਬਾਜ਼ ਦੇਵਦੱਤ ਪਡੀਕਲ ਨੇ ਉਹ ਕਮਾਲ ਕਰ ਦਿਖਾਇਆ ਹੈ ਜੋ ਅੱਜਤਕ ਕੋਈ ਬੱਲੇਬਾਜ਼ ਨਹੀਂ ਕਰ ਸਕਿਆ। ਪਡੀਕਲ ਆਈ. ਪੀ. ਐੱਲ. ਦੇ ਪਹਿਲੇ ਅਜਿਹੇ ਖਿਡਾਰੀ ਬਣ ਗਏ ਹਨ, ਜਿਨ੍ਹਾਂ ਨੇ ਟੂਰਨਾਮੈਂਟ ਦੇ ਪਹਿਲੇ ਚਾਰ ਤੋਂ ਤਿੰਨ ਮੈਚਾਂ 'ਚ 50 ਤੋਂ ਜ਼ਿਆਦਾ ਸਕੋਰ ਬਣਾਏ ਹਨ।
ਦੇਵਦੱਤ ਨੇ ਰਾਜਸਥਾਨ ਵਿਰੁੱਧ 45 ਗੇਂਦਾਂ 'ਚ 6 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 63 ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਤਿੰਨ ਪਾਰੀਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਹਿਲੇ ਮੈਚ 'ਚ ਮੁੰਬਈ ਵਿਰੁੱਧ 40 ਗੇਂਦਾਂ 'ਚ 54 ਦੌੜਾਂ, ਕਿੰਗਜ਼ ਇਲੈਵਨ ਪੰਜਾਬ ਵਿਰੁੱਧ 2 ਗੇਂਦਾਂ 'ਤੇ ਇਕ ਦੌੜ ਅਤੇ ਹੈਦਰਾਬਾਦ ਵਿਰੁੱਧ 42 ਗੇਂਦਾਂ 'ਤੇ 56 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਉਹ ਆਈ. ਪੀ. ਐੱਲ. ਦੇ ਪਹਿਲੇ ਚਾਰ ਮੈਚਾਂ 'ਚੋਂ ਤਿੰਨ 'ਚ ਅਰਧ ਸੈਂਕੜੇ ਲਗਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।
IPL 2020 DC vs KKR : ਦਿੱਲੀ ਨੇ ਕੋਲਕਾਤਾ ਨੂੰ 18 ਦੌੜਾਂ ਨਾਲ ਹਰਾਇਆ
NEXT STORY