ਨਵੀਂ ਦਿੱਲੀ— ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਤਮਗਾ ਜੇਤੂ ਭਾਰਤੀ ਪੁਰਸ਼ ਪਹਿਲਵਾਨ ਦੀਪਕ ਪੂਨੀਆ ਨੇ ਆਪਣੇ ਨਾਂ ਇਕ ਹੋਰ ਉਪਲੱਬਧੀ ਜੋੜ ਲਈ ਹੈ। ਯੂਨਾਈਟਿਡ ਵਰਲਡ ਰੈਸਲਿੰਗ (ਯੂ. ਡਬਲਯੂ. ਡਬਲਯੂ.) ਨੇ ਦੀਪਕ ਨੂੰ 'ਜੂਨੀਅਰ ਫ੍ਰੀ ਸਟਾਈਲ ਰੈਸਲਰ ਆਫ ਦਿ ਯੀਅਰ' ਚੁਣਿਆ ਹੈ। ਜੂਨੀਅਰ ਤੋਂ ਸੀਨੀਅਰ ਵਰਗ ਵਿਚ ਸ਼ਿਫਟ ਹੋਏ ਪੂਨੀਆ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ 86 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦੇ 18 ਸਾਲ ਦੇ ਸੋਕੇ ਨੂੰ ਖਤਮ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਇਸ ਸਾਲ ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਵੀ ਆਪਣੇ ਡੈਬਿਊ ਵਿਚ 86 ਕਿ. ਗ੍ਰਾ. ਵਰਗ ਵਿਚ ਚਾਂਦੀ ਤਮਗਾ ਜਿੱਤਿਆ ਸੀ ਅਤੇ ਦੇਸ਼ ਨੂੰ ਟੋਕੀਓ ਓਲੰਪਿਕ ਦਾ ਕੋਟਾ ਦੁਆਇਆ ਸੀ।
ਪੂਨੀਆ ਨੇ ਇਸ ਸਨਮਾਨ 'ਤੇ ਕਿਹਾ ਕਿ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਦੁਨੀਆ ਭਰ ਦੇ ਪਹਿਲਵਾਨਾਂ ਵਿਚੋਂ ਚੁਣਿਆ ਜਾਣਾ ਮੇਰੇ ਲਈ ਇਹ ਬਹੁਤ ਸਨਮਾਨ ਦੀ ਗੱਲ ਹੈ। ਆਪਣੇ ਪ੍ਰਦਰਸ਼ਨ ਵਿਚ ਸੁਧਾਰ ਕਰਨ ਅਤੇ ਆਪਣਾ ਸਰਵਸ੍ਰੇਸ਼ਠ ਦੇਣ ਲਈ ਇਹ ਮੇਰੇ ਲਈ ਪ੍ਰੇਰਣਾ ਦਾ ਵੱਡਾ ਸਰੋਤ ਹੈ।
ਲੌਰਾ ਮਾਰਸ਼ ਨੇ ਕੀਤਾ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ
NEXT STORY