ਲੰਡਨ— ਇੰਗਲੈਂਡ ਦੀ ਆਫ ਸਪਿਨਰ ਲੌਰਾ ਮਾਰਸ਼ ਨੇ 3 ਵਿਸ਼ਵ ਕੱਪ ਜਿਤਾਉਣ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। 33 ਸਾਲ ਦੀ ਮਾਰਸ਼ ਨੇ 2006 'ਚ ਬਤੌਰ ਤੇਜ਼ ਗੇਂਦਬਾਜ਼ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਤੇ ਬਾਅਦ 'ਚ ਉਹ ਸਪਿਨਰ ਬਣ ਗਈ। 13 ਸਾਲ ਤਕ ਇੰਗਲੈਂਡ ਦੇ ਲਈ ਖੇਡਣ ਵਾਲੀ ਮਾਰਸ਼ ਨੇ 103 ਵਨ ਡੇ, 67 ਟੀ-20 ਤੇ 9 ਟੈਸਟ ਮੈਚ ਖੇਡੇ ਹਨ। ਜਿਸ 'ਚ ਉਸ ਨੇ ਕੁਲ 17 ਅੰਤਰਰਾਸ਼ਟਰੀ ਵਿਕਟਾਂ ਹਾਸਲ ਕੀਤੀਆਂ ਹਨ। ਉਹ ਇੰਗਲੈਂਡ ਦੀ ਸਭ ਤੋਂ ਸਫਲ ਸਪਿਨਰ ਰਹਿ ਚੁੱਕੀ ਹੈ ਤੇ ਵਨ ਡੇ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੀ ਇੰਗਲੈਂਡ ਦੀ ਤੀਜੀ ਗੇਂਦਬਾਜ਼ ਹੈ।

ਮਾਰਸ਼ 2009 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੀ ਗੇਂਦਬਾਜ਼ ਬਣੀ ਸੀ। ਇੰਗਲੈਂਡ ਨੇ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਸੀ, ਉਹ ਉਨ੍ਹਾਂ 5 ਖਿਡਾਰੀਆਂ 'ਚ ਸ਼ਾਮਿਲ ਹੈ, ਜਿਨ੍ਹਾਂ ਨੇ ਫਿਰ ਤੋਂ ਲਾਰਡਸ ਵਿਚ 2017 'ਚ ਇੰਗਲੈਂਡ ਨੂੰ ਵਿਸ਼ਵ ਕੱਪ ਜਿਤਾਉਣ 'ਚ ਆਪਣਾ ਅਹਿਮ ਯੋਗਦਾਨ ਦਿੱਤਾ ਸੀ।
ਸਨਵੇ ਸਿਟਜਸ ਇੰਟਰਨੈਸ਼ਨਲ : ਪ੍ਰਗਿਆਨੰਦਾ ਦੀ ਲਗਾਤਾਰ ਚੌਥੀ ਜਿੱਤ
NEXT STORY