ਕੋਲਕਾਤਾ— ਦੀਪਿਕਾ ਕੁਮਾਰੀ ਨੂੰ ਛੱਡ ਭਾਰਤ ਦਾ ਕੋਈ ਵੀ ਤੀਰਅੰਦਾਜ਼ ਇਸ ਸਾਲ ਉਮੀਦਾਂ 'ਤੇ ਖਰਾ ਨਹੀਂ ਉਤਰ ਸਕਿਆ ਪਰ ਚਾਰ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਖੇਡ ਦੇ ਪ੍ਰਸ਼ਾਸਨ 'ਚ ਆਏ ਬਦਲਾਅ ਨਾਲ ਭਵਿੱਖ ਲਈ ਉਮੀਦ ਦੀ ਇਕ ਨਵੀਂ ਕਿਰਨ ਪੈਦਾ ਹੋਈ ਹੈ। ਇਸ ਸਾਲ ਕੰਪਾਊਂਡ ਵਰਗ 'ਚ ਮਹਿਲਾਵਾਂ ਦੀ ਟੀਮ 22 ਸਾਲਾ ਜੋਤੀ ਸੁਰੇਖਾ ਵੇਨਮ ਦੀ ਅਗਵਾਈ 'ਚ ਪਹਿਲੀ ਪਾਰੀ ਵਿਸ਼ਵ ਰੈਂਕਿੰਗ 'ਚ ਚੋਟੀ 'ਤੇ ਪਹੁੰਚੀ।
ਖੇਡ ਮੰਤਰਾਲਾ ਨੇ 2012 'ਚ ਭਾਰਤੀ ਤੀਰਅੰਦਾਜ਼ੀ ਸੰਘ ਦੀ ਮਾਨਤਾ ਰੱਦ ਕਰ ਦਿੱਤੀ ਸੀ। ਆਖ਼ਰਕਾਰ ਇਸ ਖੇਡ ਮਹਾਸੰਘ ਦੀਆਂ ਚੋਣਾਂ ਹੋਈਆਂ ਅਤੇ ਸਾਬਕਾ ਆਈ.ਏ.ਐੱਸ. ਅਧਿਕਾਰੀ ਬੀ.ਵੀ.ਪੀ. ਰਾਵ ਨੂੰ ਪ੍ਰਧਾਨ ਚੁਣਿਆ ਗਿਆ। ਇਸ ਦੇ ਨਾਲ ਹੀ 1973 ਤੋਂ ਚਲਿਆ ਆ ਰਿਹਾ ਵਿਜੇ ਕੁਮਾਰ ਮਲਹੋਤਰਾ ਦਾ ਕਾਰਜਕਾਲ ਵੀ ਖਤਮ ਹੋ ਗਿਆ। ਸੁਪਰੀਮ ਕੋਰਟ ਤੋਂ ਅਜੇ ਇਨ੍ਹਾਂ ਚੋਣਾਂ ਦੇ ਨਤੀਜਿਆਂ ਦੀ ਪੁਸ਼ਟੀ ਬਾਕੀ ਹੈ ਪਰ ਕੌਮਾਂਤਰੀ ਪੱਧਰ 'ਤੇ ਪਾਬੰਦੀਸ਼ੁਦਾ ਹੋਣ ਦੀ ਕਗਾਰ 'ਤੇ ਖੜ੍ਹੇ ਇਸ ਖੇਡ ਨੁੰ ਇਸ ਨਾਲ ਰਾਹਤ ਜ਼ਰੂਰ ਮਿਲੀ ਹੈ। ਹੁਣ ਦੇਖਣਾ ਇਹ ਹੈ ਕਿ ਨਵਾਂ ਪ੍ਰਸ਼ਾਸਨ ਕੁਝ ਬਦਲਾਅ ਕਰਦਾ ਹੈ ਜਾਂ ਨਹੀਂ। ਫਿਲਹਾਲ ਰਿਕਰਵ ਤੀਰਅੰਦਾਜ਼ ਬਿਨਾ ਕਿਸੇ ਰਾਸ਼ਟਰੀ ਕੋਚ ਅਤੇ ਰੈਗੁਲਰ ਅਭਿਆਸ ਸਹੂਲਤਾਂ ਦੇ ਪੁਣੇ 'ਚ ਫੌਜੀ ਅਦਾਰੇ 'ਚ ਆਪਣੇ ਨਿੱਜੀ ਟ੍ਰੇਨਰ ਨਾਲ ਅਭਿਆਸ ਕਰ ਰਹੇ ਹਨ।
ਦੀਪਿਕਾ ਨੇ ਪਹਿਲੀ ਵਾਰ ਵਿਸ਼ਵ ਕੱਪ 'ਚ ਜਿੱਤਿਆ ਗੋਲਡ
ਏਸ਼ੀਆਈ ਖੇਡਾਂ 'ਚ ਤੀਰਅੰਦਾਜ਼ੀ 'ਚ ਰਿਕਰਵ 'ਚ ਭਾਰਤ ਦੀ ਝੋਲੀ ਖਾਲੀ ਰਹੀ। ਸਰਵਸ੍ਰੇਸ਼ਠ ਪ੍ਰਦਰਸ਼ਨ ਅਤਨੂ ਦਾਸ ਦਾ ਰਿਹਾ ਜੋ ਕੁਆਰਟਰ ਫਾਈਨਲ ਤਕ ਪਹੁੰਚੇ। ਉਨ੍ਹਾਂ ਤੋਂ ਇਲਾਵਾ ਜਗਦੀਸ਼ ਚੌਧਰੀ, ਸੁਖਚੈਨ ਸਿੰਘ,ਅੰਕਿਤਾ ਭਗਤ ਅਤੇ ਲਕਸ਼ਮੀਰਾਨੀ ਮਾਂਝੀ ਮੁੱਖ ਦੌਰ 'ਚ ਵੀ ਜਗ੍ਹਾ ਨਹੀਂ ਬਣਾ ਸਕੇ। ਟੀਮ ਵਰਗ 'ਚ ਭਾਰਤ ਮਹਿਲਾਵਾਂ ਦੇ ਮੁਕਾਬਲੇ 'ਚ ਪੰਜਵੇਂ, ਪੁਰਸ਼ਾਂ ਦੇ ਵਰਗ 'ਚ ਛੇਵੇਂ ਅਤੇ ਮਿਕਸਡ 'ਚ ਨੌਵੇਂ ਸਥਾਨ 'ਤੇ ਰਿਹਾ। ਚਾਰ ਵਿਸ਼ਵ ਕੱਪ ਅਤੇ ਇਕ ਵਿਸ਼ਵ ਕੱਪ ਫਾਈਨਲ 'ਚ ਦੀਪਿਕਾ ਕੁਮਾਰੀ ਨੂੰ ਛੱਡ ਕੋਈ ਵੀ ਰਿਕਰਵ ਤੀਰਅੰਦਾਜ਼ ਨਹੀਂ ਚਲ ਸਕਿਆ। ਚਾਰ ਵਾਰ ਵਿਸ਼ਵ ਕੱਪ ਫਾਈਨਲ 'ਚ ਚਾਂਦੀ ਦਾ ਤਮਗਾ ਜਿੱਤ ਚੁੱਕੀ ਦੀਪਿਕਾ ਨੇ 2012 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਦੇ ਨਿੱਜੀ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ। ਉਸ ਨੇ ਜਰਮਨੀ ਦੀ ਮਿਸ਼ੇਲੇ ਕ੍ਰੋਪੇਨ ਨੂੰ ਹਰਾਇਆ।

ਇਸ ਦੇ ਨਾਲ ਹੀ ਦੀਪਿਕਾ ਨੇ ਸਤਵੀਂ ਵਾਰ ਵਿਸ਼ਵ ਕੱਪ ਫਾਈਨਲ ਲਈ ਕੁਆਲੀਫਾਈ ਕੀਤਾ ਅਤੇ ਚਾਂਦੀ ਦਾ ਤਮਗਾ ਜਿੱਤਿਆ। ਜੋਤੀ ਨੇ ਇਸ ਸਾਲ ਤਿੰਨ ਵਿਸ਼ਵ ਕੱਪ 'ਚ ਟੀਮ ਮੁਕਾਬਲੇ 'ਚ ਚਾਂਦੀ ਦੇ ਤਮਗੇ ਜਿੱਤੇ। ਮਹਿਲਾ ਕੰਪਾਊਂਡ ਟੀਮ ਨੇ ਏਸ਼ੀਆਈ ਖੇਡਾਂ 'ਚ ਚਾਂਦੀ ਦਾ ਤਮਗਾ ਜਿੱਤਿਆ। ਜੋਤੀ ਅਤੇ ਅਭਿਸ਼ੇਕ ਵਰਮਾ ਨੇ ਕੰਪਾਊਂਡ ਮਿਕਸਡ ਵਰਗ 'ਚ ਚਾਰ ਵਿਸ਼ਵ ਕੱਪ ਦੇ ਚਾਰ ਗੇੜਾਂ 'ਚ ਕਾਂਸੀ ਤਮਗੇ ਜਿੱਤੇ। ਦੋਹਾਂ ਨੇ ਸੈਮਸਨ 'ਚ ਵਿਸ਼ਵ ਕੱਪ ਫਾਈਨਲ 'ਚ ਚਾਂਦੀ ਤਮਗੇ ਹਾਸਲ ਕੀਤੇ। ਪੁਰਸ਼ ਕੰਪਾਊਂਡ ਟੀਮ ਏਸ਼ੀਆਈ ਖੇਡਾਂ 'ਚ ਖਿਤਾਬ ਬਰਕਰਾਰ ਨਹੀਂ ਰਖ ਸਕੀ ਅਤੇ ਫਾਈਨਲ 'ਚ ਦੱਖਣੀ ਕੋਰੀਆ ਤੋਂ ਹਾਰ ਗਈ।
ਸਿੰਧੂ ਦੀ ਹਾਰ ਦੇ ਬਾਵਜੂਦ ਹੈਦਰਾਬਾਦ ਦੀ ਸ਼ਾਨਦਾਰ ਜਿੱਤ
NEXT STORY