ਨਵੀਂ ਦਿੱਲੀ- ਆਈ.ਪੀ.ਐੱਲ. 2023 'ਚ ਸਭ ਤੋਂ ਖ਼ਰਾਬ ਸਥਿਤੀ 'ਚ ਚੱਲ ਰਹੀ ਦਿੱਲੀ ਕੈਪਿਟਲਸ ਟੀਮ ਨਾਲ ਜੁੜੀ ਇਕ ਬੜੀ ਹੀ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਕੈਪਿਟਲਸ ਦੀ ਟੀਮ ਦੇ ਖਿਡਾਰੀਆਂ ਦੇ ਬੈਟ, ਪੈਡ, ਗਲਵਜ਼ ਅਤੇ ਬੂਟ ਤਕ ਚੋਰੀ ਹੋ ਗਏ ਹਨ। ਇਸ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਸਭ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਵਿਦੇਸ਼ੀ ਖਿਡਾਰੀਆਂ ਦੇ ਬੈਟ ਵੀ ਚੋਰੀ ਹੋ ਗਏ ਹਨ, ਜਿਨ੍ਹਾਂ ਦੇ ਇਕ-ਇਕ ਬੈਟ ਦੀ ਕੀਮਤ ਲੱਖ ਰੁਪਏ ਤਕ ਹੈ। ਦਿੱਲੀ ਕੈਪਿਟਲਸ ਦੇ ਕਰੀਬ ਅੱਧਾ ਦਰਜ ਖਿਡਾਰੀਆਂ ਦੇ 16 ਬੈਟ ਚੋਰੀ ਹੋਏ ਹਨ।
ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ
ਇਹ ਵੀ ਪੜ੍ਹੋ– ਇੰਤਜ਼ਾਰ ਖ਼ਤਮ! ਮੁੰਬਈ 'ਚ ਖੁੱਲ੍ਹਾ ਦੇਸ਼ ਦਾ ਪਹਿਲਾ ਐਪਲ ਸਟੋਰ, CEO ਟਿਮ ਕੁੱਕ ਨੇ ਕੀਤਾ ਗਾਹਕਾਂ ਦਾ ਸਵਾਗਤ
ਜਾਣਕਾਰੀ ਮੁਤਾਬਕ, ਬੇਂਗਲੁਰੂ 'ਚ ਰਾਇਲ ਚੈਲੇਂਜਰਜ਼ ਬੈਂਗਲੋਰ ਦੇ ਖਿਲਾਫ ਮੁਕਾਬਲਾ ਖੇਡਣ ਤੋਂ ਬਾਅਦ ਜਦੋਂ ਦਿੱਲੀ ਕੈਪਿਟਲਸ ਦੇ ਖਿਡਾਰੀ ਦਿੱਲੀ ਪਹੁੰਚੇ ਅਤੇ ਉਨ੍ਹਾਂ ਕੋਲ ਉਨ੍ਹਾਂ ਦੇ ਕਿੱਟ ਬੈਗ ਪਹੁੰਚੇ ਤਾਂ ਦੇਖ ਕੇ ਉਨ੍ਹਾਂ ਦੇ ਹੋਸ਼ ਉਡ ਗਏ। ਕਪਤਾਨ ਡੇਵਿਡ ਵਾਰਨਰ ਦੇ 3 ਬੈਟ, ਮਿਚੇਲ ਮਾਰਸ਼ ਦੇ 2 ਬੈਟ, ਫਿਲ ਸਾਲਟ ਦੇ 3 ਅਤੇ ਯਸ਼ ਧੁਲ ਦੇ 5 ਬੈਟ ਚੋਰੀ ਹੋਏ ਹਨ। ਇਸਤੋਂ ਇਲਾਵਾ ਕਿਸੇ ਦੇ ਪੈਡ, ਕਿਸੇ ਦੇ ਗਲਵਜ਼ ਤਾਂ ਕਿਸੇ ਦੇ ਬੂਟ ਤੋਂ ਇਲਾਵਾ ਹੋਰ ਕ੍ਰਿਕੇਟਿੰਗ ਉਪਕਰਣ ਦਿੱਲੀ ਨਹੀਂ ਪਹੁੰਚੇ ਜੋ ਨਿਯਮਿਤ ਰੂਪ ਨਾਲ ਇਕ ਚੋਰੀ ਕਹੀ ਜਾਵੇਗੀ।
ਇਹ ਵੀ ਪੜ੍ਹੋ– ਐਂਡਰਾਇਡ ਯੂਜ਼ਰਜ਼ ਆਪਣੇ ਫੋਨ 'ਚੋਂ ਤੁਰੰਤ ਡਿਲੀਟ ਕਰਨ ਇਹ 36 ਐਪਸ, ਨਹੀਂ ਤਾਂ ਹੋ ਸਕਦੈ ਨੁਕਸਾਨ
ਹਾਲਾਂਕਿ, ਇਸ ਮਾਮਲੇ 'ਚ ਦਿੱਲੀ ਕੈਪਿਟਲਸ ਫ੍ਰੈਂਚਾਈਜ਼ੀ ਨੇ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਦਿੱਲੀ ਕੈਪਿਟਲਸ ਮੰਗਲਵਾਰ ਨੂੰ ਕਿਸੇ ਤਰ੍ਹਾਂ ਅਭਿਆਸ ਸੈਸ਼ਨ ਕਰਵਾਉਣ 'ਚ ਸਫਲ ਰਹੀ। ਬੱਲੇਬਾਜ਼ਾਂ 'ਚੋਂ ਕੁਝ ਨੇ ਆਪਣੇ ਏਜੰਟਾਂ ਨਾਲ ਸੰਪਰਕ ਕੀਤਾ ਅਤੇ ਆਪਣੀਆਂ ਬੈਟ ਕੰਪਨੀਆਂ ਨੂੰ ਅਪੀਲ ਕੀਤੀ ਕਿ ਅਗਲੇ ਮੈਚ ਤੋਂ ਪਹਿਲਾਂ ਕੁਝ ਬੈਟ ਭੇਜ ਦੇਣ। ਵਿਦੇਸ਼ੀ ਖਿਡਾਰੀਆਂ ਨੂੰ ਇੰਨੀ ਜਲਦੀ ਉਨ੍ਹਾਂ ਦੇ ਨਵੇਂ ਬੈਟ ਮਿਲਣਾ ਮੁਸ਼ਕਿਲ ਹੈ ਪਰ ਵਿਦੇਸ਼ੀ ਬੈਟਿੰਗ ਮੇਕਿੰਗ ਕੰਪਨੀਆਂ ਭਾਰਤ 'ਚ ਵੀ ਹਨ ਤਾਂ ਉਨ੍ਹਾਂ ਨੂੰ ਇੱਥੋਂ ਬੈਟ ਮਿਲ ਸਕਦੇ ਹਨ, ਜਿਸ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ– Instagram 'ਤੇ Reels ਬਣਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ, ਮਿਲਿਆ ਟਿਕਟਾਕ ਵਰਗਾ ਇਹ ਸ਼ਾਨਦਾਰ ਟੂਲ
IPL 2023 : MI vs SRH, ਅਰਜੁਨ ਤੇਂਦੁਲਕਰ ਨੇ ਆਖ਼ਰੀ ਓਵਰ 'ਚ ਮੁੰਬਈ ਨੂੰ ਦਿਵਾਈ ਜਿੱਤ
NEXT STORY