ਗੈਜੇਟ ਡੈਸਕ- ਇੰਸਟਾਗ੍ਰਾਮ ਹੌਲੀ-ਹੌਲੀ ਟਿਕਟਾਕ ਦੇ ਸਾਰੇ ਫੀਚਰਜ਼ ਜਾਰੀ ਕਰ ਰਿਹਾ ਹੈ। ਇੰਸਟਾਗ੍ਰਾਮ ਦੇ ਰੀਲਜ਼ ਦੀ ਸ਼ੁਰੂਆਤ ਹੀ ਭਾਰਤ 'ਚ ਟਿਕਟਾਕ ਦੇ ਬੈਨ ਹੋਣ ਤੋਂ ਬਾਅਦ ਹੋਈ ਸੀ ਅਤੇ ਅੱਜ ਭਾਰਤ 'ਚ 'ਇੰਸਟਾਗ੍ਰਾਮ ਰੀਲਜ਼' ਨੇ ਟਿਕਟਾਕ ਦੀ ਥਾਂ ਲੈ ਲਈ ਹੈ। ਹੁਣ ਕੰਪਨੀ ਨੇ ਇੰਸਟਾਗ੍ਰਾਮ ਰੀਲਜ਼ ਲਈ ਨਵਾਂ ਐਡਿਟਿੰਗ ਟੂਲ ਜਾਰੀ ਕੀਤਾ ਹੈ ਅਤੇ ਨਾਲ ਹੀ ਟ੍ਰੈਂਡਿੰਗ ਕੰਟੈਂਟ ਦੇ ਸਰਚ ਲਈ ਵੀ ਨਵਾਂ ਫੀਚਰ ਆਇਆ ਹੈ।
ਇਹ ਵੀ ਪੜ੍ਹੋ– ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ
ਵੀਡੀਓ ਐਡਿਟਿੰਗ ਨੂੰ ਲੈ ਕੇ ਇੰਸਟਾਗ੍ਰਾਮ ਰੀਲਜ਼ 'ਚ ਵੱਡਾ ਬਦਲਾਅ ਹੋਇਆ ਹੈ। ਨਵੀਂ ਅਪਡੇਟ ਤੋਂ ਬਾਅਦ ਤੁਸੀਂ ਇੰਸਟਾਗ੍ਰਾਮ ਰੀਲਜ਼ 'ਚ ਵੀਡੀਓ ਕਲਿੱਪ, ਆਡੀਓ, ਸਟੀਕਰ ਅਤੇ ਟੈਕਸਟ ਇਕ ਹੀ ਸਕਰੀਨ 'ਤੇ ਅਪਲੋਡ ਕਰ ਸਕੋਗੇ। ਪਹਿਲਾਂ ਇਹ ਸਾਰੇ ਕੰਮ ਵੱਖ-ਵੱਖ ਕਰਨੇ ਪੈਂਦੇ ਸਨ। ਨਵੀਂ ਅਪਡੇਟ ਤੋਂ ਬਾਅਦ ਇੰਸਟਾਗ੍ਰਾਮ ਰੀਲਜ਼ ਦੀ ਟਾਈਮਲਾਈਨ ਟਿਕਟਾਕ ਵਰਗੀ ਹੋ ਗਈ ਹੈ।
ਇਹ ਵੀ ਪੜ੍ਹੋ– ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ
ਇੰਸਟਾਗ੍ਰਾਮ ਯੂਜ਼ਰਜ਼ ਨੂੰ ਟ੍ਰੈਂਡਿੰਗ ਵੀਡੀਓ ਨੂੰ ਸਰਚ ਕਰਨ ਲਈ ਵੀ ਹੁਣ ਇਕ ਆਸਾਨ ਤਰੀਕਾ ਦੇ ਦਿੱਤਾ ਗਿਆ ਹੈ। ਹੁਣ ਇਕ ਨਵਾਂ ਰੀਲਜ਼ ਪੇਜ ਦਿਸੇਗਾ। ਨਵੀਂ ਅਪਡੇਟ ਦੇ ਨਾਲ ਕ੍ਰਿਏਟਰਾਂ ਲਈ ਨਵੇਂ ਟੂਲ ਵੀ ਆਏ ਹਨ ਜਿਸ ਵਿਚ ਕੰਟੈਂਟ ਦੇ ਪਲੇਟਫਾਰਮਸ ਦੀ ਜਾਣਕਾਰੀ ਮਿਲੇਗੀ। ਇੰਸਟਾਗ੍ਰਾਮ ਰੀਲਜ਼ ਦੀ ਨਵੀਂ ਅਪਡੇਟ 'ਚ ਗਿਫਟਿੰਗ ਫੀਚਰ ਵੀ ਜੁੜਿਆ ਹੈ। ਇਸ ਫੀਚਰ ਦੀ ਮਦਦ ਨਾਲ ਕ੍ਰਿਏਟਰਾਂ ਦੇ ਫੈਨ ਆਪਣੇ ਪਸੰਦੀਦਾ ਕ੍ਰਿਏਟਰਾਂ ਲਈ ਗਿਫਟ ਭੇਜ ਸਕਣਗੇ।
ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ
ਜੀਓ ਬਣਿਆ ਪੂਰੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ 5ਜੀ ਸੇਵਾਵਾਂ ਸ਼ੁਰੂ ਕਰਨ ਵਾਲਾ ਪਹਿਲਾ ਆਪ੍ਰੇਟਰ
NEXT STORY