ਨਵੀਂ ਦਿੱਲੀ— ਦਿੱਲੀ ਦੀ ਗਰਾਊਂਡ 'ਤੇ ਕਿੰਗਸ ਇਲੈਵਨ ਪੰਜਾਬ ਦੇ ਨਾਲ ਹੋਏ ਰੋਮਾਂਚਕ ਮੈਚ 'ਚ ਹਾਰ ਤੋਂ ਬਾਅਦ ਦਿੱਲੀ ਡੇਅਰਡੇਵਿਲਜ਼ ਦੇ ਕਪਤਾਨ ਗੌਤਮ ਗੰਭੀਰ ਨੇ ਕਿਹਾ ਕਿ ਸ਼ੁਰੂਆਤੀ ਓਵਰਾਂ 'ਚ ਜੋ ਅਸੀਂ 3 ਵਿਕਟਾਂ ਗੁਆਈਆਂ ਜਿਸ ਕਾਰਨ ਅਸੀਂ ਆਖਰ ਤਕ ਉੱਭਰ ਨਹੀਂ ਸਕੇ। ਜਿਸ ਕਾਰਨ ਸਾਨੂੰ ਮੈਚ 'ਚ ਹਾਰ ਮੂੰਹ ਦੇਖਣਾ ਪਿਆ। ਗੰਭੀਰ ਨੇ ਕਿਹਾ ਕਿ ਪਹਿਲੇ ਓਵਰਾਂ 'ਚ ਹੀ ਵਿਕਟ ਗੁਆ ਕੇ ਪੰਜਾਬ ਦੇ ਹੱਥਾਂ 'ਚ ਮੈਚ ਦੇ ਦਿੱਤਾ ਸੀ। ਅਸੀਂ ਸਕੋਰ ਜ਼ਰੂਰ ਬਣਾ ਰਹੇ ਸੀ ਪਰ ਨਾਲ ਹੀ ਵਿਕਟਾਂ ਵੀ ਲਗਾਤਾਰ ਗੁਆ ਰਹੇ ਸੀ।
ਗੰਭੀਰ ਨੇ ਕਿਹਾ ਕਿ ਸਾਡੇ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕੀਤੀ। ਇਸ ਦੀ ਬਦੌਲਤ ਅਸੀਂ ਪੰਜਾਬ ਨੂੰ 143 ਦੌੜਾਂ 'ਤੇ ਰੋਕ ਦਿੱਤਾ। ਪ੍ਰਿਥਵੀ ਸ਼ਾਹ ਨੇ ਸ਼ਾਨਦਾਰ ਸ਼ੁਰੂਆਤ ਦਿੱਤੀ। ਇਸ ਤੋਂ ਬਾਅਦ ਅਈਅਰ ਨੇ ਸ਼ਾਨਦਾਰ ਖੇਡ ਦਿਖਾਇਆ। ਪੰਤ ਤੇ ਰਾਹੁਲ ਤਵੇਤੀਆ ਦੇ ਰੂਪ 'ਚ ਝੱਟਕਾ ਲੱਗਾ ਤਾਂ ਅਸੀਂ ਸਮਝ ਗਏ ਸੀ ਕਿ ਸਾਡੇ ਹੱਥੋਂ ਮੈਚ ਨਿਕਲ ਗਿਆ ਹੈ।
ਗੰਭੀਰ ਨੇ ਕਿਹਾ ਕਿ ਰਾਹੁਲ ਨੇ ਵਧੀਆ ਖੇਡ ਦਿਖਾਇਆ। ਇਹ ਉਸਦੀ ਬੱਲੇਬਾਜ਼ੀ ਸੀ ਕਿ ਅਸੀਂ ਆਖਰੀ ਓਵਰ ਤਕ ਮੈਚ ਨੂੰ ਲੈ ਕੇ ਗਏ। ਬਾਕੀ ਜਿੱਤ ਉਸਦੀ ਹੋਈ ਜਿਸ ਨੇ ਵਧੀਆ ਖੇਡਿਆ।
ਭਾਰਤ-ਪਾਕਿ ਦੋ-ਪੱਖੀ ਲੜੀ ਮਾਮਲੇ 'ਚ ਗੇਂਦ BCCI ਦੇ ਪਾਲੇ 'ਚ : PCB
NEXT STORY