ਨਵੀਂ ਦਿੱਲੀ— ਦਿੱਲੀ ਡਾਇਨਾਮੋਜ਼ ਅਤੇ ਐੱਫ.ਸੀ. ਗੋਆ ਵਿਚਾਲੇ ਸੋਮਵਾਰ ਨੂੰ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡੇ ਗਏ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ.) ਦੇ ਪੰਜਵੇਂ ਸੈਸ਼ਨ ਦੇ 14ਵੇਂ ਦੌਰ ਦਾ ਮੈਚ ਗੋਲ ਰਹਿਤ ਬਰਾਬਰੀ 'ਤੇ ਰਿਹਾ। ਸਕੋਰ ਬੋਰਡ 'ਚ ਸਥਾਨ ਦੇ ਲਿਹਾਜ਼ ਨਾਲ ਦੋਹਾਂ ਟੀਮਾਂ ਨੂੰ ਇਸ ਡਰਾਅ ਨਾਲ ਕੋਈ ਫਾਇਦਾ ਨਹੀਂ ਹੋਇਆ।
ਗੋਆ ਦੀ ਟੀਮ ਨੇ ਜ਼ਰੂਰ ਦੂਜੇ ਸਥਾਨ 'ਤੇ ਆਉਣ ਦਾ ਮੌਕਾ ਗੁਆ ਦਿੱਤਾ। ਉਨ੍ਹਾਂ ਦੀ ਟੀਮ 14 ਮੈਚਾਂ ਤੋਂ 25 ਅੰਕ ਲੈ ਕੇ ਸਕੋਰ ਬੋਰਡ 'ਚ ਤੀਜੇ ਸਥਾਨ 'ਤੇ ਹੈ। ਉਹ ਦਿੱਲੀ ਨੂੰ ਹਰਾਉਣ ਦੀ ਸਥਿਤੀ 'ਚ ਦੂਜੇ ਸਥਾਨ 'ਤੇ ਪਹੁੰਚ ਜਾਂਦੀ। ਦਿੱਲੀ ਦੀ ਟੀਮ 11 ਅੰਕਾਂ ਦੇ ਨਾਲ ਅੱਠਵੇਂ ਸਥਾਨ 'ਤੇ ਰਹੀ। ਦਿੱਲੀ ਦੀ ਟੀਮ ਨੇ ਗੋਆ ਦੇ ਖਿਲਾਫ ਆਪਣਾ ਰਿਕਾਰਡ ਬਿਹਤਰ ਕੀਤਾ ਹੈ।
ਨਿਊਜ਼ੀਲੈਂਡ ਨੂੰ ਆਖਰੀ ਮੈਚ 'ਚ ਹਰਾਉਂਦੇ ਹੀ ਪਾਕਿਸਤਾਨ ਦੇ ਇਸ ਰਿਕਾਰਡ ਦੀ ਬਰਾਬਰੀ ਕਰੇਗਾ ਭਾਰਤ
NEXT STORY