ਚੇਨਈ- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਵੀ. ਨਾਰਾਇਣਨ ਨੇ ਕਿਹਾ ਹੈ ਕਿ ਇਸਰੋ 2027 'ਚ ਤੈਅ ਆਪਣੇ ਮਹੱਤਵਪੂਰਨ ਗਗਨਯਾਨ ਮਿਸ਼ਨ ਦੇ ਪਹਿਲੇ ਮਨੁੱਖ ਰਹਿਤ ਮਿਸ਼ਨ ਵੱਲ ਕੰਮ ਕਰ ਰਿਹਾ ਹੈ। ਗਗਨਯਾਨ ਮਿਸ਼ਨ ਭਾਰਤ ਦਾ ਪਹਿਲਾ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਹੈ, ਜਿਸ 'ਤੇ ਮੌਜੂਦਾ ਸਮੇਂ ਕੰਮ ਜਾਰੀ ਹੈ। ਇਸ ਦਾ ਮਕਸਦ ਤਿੰਨ ਮੈਂਬਰੀ ਦਲ ਨੂੰ ਤਿੰਨ ਦਿਨਾ ਪੁਲਾੜ ਮਿਸ਼ਨ 'ਤੇ ਭੇਜਣਾ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੂਪ ਨਾਲ ਧਰਤੀ 'ਤੇ ਵਾਪਸ ਲਿਆਉਣਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਦੇਰ ਰਾਤ ਕਿਹਾ,''ਗਗਨਯਾਨ ਪ੍ਰੋਗਰਾਮ 2027 'ਚ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਤਿੰਨ ਮਨੁੱਖ ਰਹਿਤ ਮਿਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਅਸੀਂ ਪਹਿਲੇ ਮਨੁੱਖ ਰਹਿਤ ਮਿਸ਼ਨ ਵੱਲ ਕੰਮ ਕਰ ਰਹੇ ਹਾਂ।''
ਨਾਰਾਇਣਨ ਨੇ ਇਕ ਪ੍ਰਸ਼ਨ ਦੇ ਉੱਤਰ 'ਚ ਕਿਹਾ ਕਿ ਮੌਜੂਦਾ ਸਮੇਂ ਵਿਗਿਆਨੀ ਇਸ ਮਿਸ਼ਨ ਦੀ ਸਫ਼ਲਤਾ ਲਈ ਕਈ ਪ੍ਰੀਖਣ ਕਰਨ 'ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ,''ਕਈ ਪ੍ਰੀਖਣ ਜਾਰੀ ਹਨ। ਤੁਸੀਂ ਜਾਣਦੇ ਹੋ ਕਿ ਪੁਲਾੜ ਯਾਤਰਾ ਦੀ ਸੁਰੱਖਿਆ ਬੇਹੱਦ ਮਹੱਤਵਪੂਰਨ ਹੈ। ਇਸ ਲਈ ਸਾਨੂੰ 100 ਫੀਸਦੀ ਅੰਕ ਪ੍ਰਾਪਤ ਕਰਨੇ ਹੋਣਗੇ।'' ਨਾਰਾਇਣਨ ਨੇ ਕਿਹਾ,''ਸਾਡਾ ਟੀਚਾ (ਗਗਨਯਾਨ ਦੀ ਸਫ਼ਲਤਾ) ਹੈ। ਅਸੀਂ ਇਸ ਨੂੰ ਬਿਹਤਰੀਨ ਤਰੀਕੇ ਨਾਲ ਕਰਨਾ ਹੈ। ਸਾਨੂੰ ਇਸ ਨੂੰ ਬਿਹਤਰੀਨ ਤਰੀਕੇ ਨਾਲ ਕਰਨਾ ਹੈ। ਅਸੀਂ ਉਸੇ ਦਿਸ਼ਾ 'ਚ ਕੰਮ ਕਰ ਰਹੇ ਹਨ।'' ਪੀਐੱਸਐੱਲਵੀ-ਸੀ62 ਮਿਸ਼ਨ ਬਾਰੇ ਉਨ੍ਹਾਂ ਕਿਹਾ ਕਿ ਵਿਗਿਆਨੀ ਮਿਸ਼ਨ 'ਚ ਹਰ ਚੀਜ਼ ਦਾ ਅਧਿਐਨ ਕਰ ਰਹੇ ਹਨ ਤਾਂ ਕਿ ਸਭ ਕੁਝ ਠੀਕ ਤਰੀਕੇ ਨਾਲ ਕੀਤਾ ਜਾ ਸਕੇ। 12 ਜਨਵਰੀ ਨੂੰ ਪ੍ਰੀਖਣ ਤੋਂ ਬਾਅਦ ਰਾਕੇਟ ਦੇ ਤੀਜੇ ਪੜਾਅ 'ਚ ਇਕ ਗੜਬੜੀ ਆ ਗਈ ਸੀ, ਜਿਸ ਤੋਂ ਬਾਅਦ ਵਿਗਿਆਨੀਆਂ ਨੇ ਮਿਸ਼ਨ ਦਾ ਵਿਸਤ੍ਰਿਤ ਵਿਸ਼ਲੇਸ਼ਣ ਸ਼ੁਰੂ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੇਂਦਰ 'ਚ IG ਬਣਨ ਲਈ IPS ਅਧਿਕਾਰੀਆਂ ਲਈ ਨਵੀਂ ਸ਼ਰਤ, 2 ਸਾਲ ਦੀ ਕੇਂਦਰੀ ਡੈਪੂਟੇਸ਼ਨ ਹੋਈ ਲਾਜ਼ਮੀ
NEXT STORY