ਹੈਦਰਾਬਾਦ— ਲੰਬੇ ਸਮੇਂ ਬਾਅਦ ਆਈ. ਪੀ. ਐੱਲ. ਵਿਚ ਇਕ ਮਜ਼ਬੂਤ ਟੀਮ ਦੇ ਰੂਪ ਵਿਚ ਦਿਖਾਈ ਦੇ ਰਹੀ ਦਿੱਲੀ ਕੈਪੀਟਲਸ ਐਤਵਾਰ ਨੂੰ ਜਦੋਂ ਸਨਰਾਈਜ਼ਰਜ਼ ਹੈਦਰਾਬਾਦ ਵਿਰੁੱਧ ਆਈ. ਪੀ. ਐੱਲ.-12 ਮੁਕਾਬਲੇ ਵਿਚ ਉਤਰੇਗੀ ਤਾਂ ਉਸਦੀਆਂ ਨਜ਼ਰਾਂ ਜਿੱਤ ਦੀ ਹੈਟ੍ਰਿਕ 'ਤੇ ਲੱਗੀਆਂ ਹੋਣਗੀਆਂ।
ਦਿੱਲੀ ਨੇ ਆਪਣੇ ਪਿਛਲੇ ਦੋ ਮੈਚਾਂ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਬੈਂਗਲੁਰੂ ਵਿਚ ਚਾਰ ਵਿਕਟਾਂ ਨਾਲ ਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਕੋਲਕਾਤਾ ਵਿਚ 7 ਵਿਕਟਾਂ ਨਾਲ ਹਰਾਇਆ ਸੀ। ਦਿੱਲੀ ਦਾ ਹੁਣ ਮੁਕਾਬਲਾ ਹੈਦਰਾਬਾਦ ਵਿਚ ਹੈਦਰਾਬਾਦ ਨਾਲ ਹੈ ਤੇ ਦਿੱਲੀ ਇਸ ਮੁਕਾਬਲੇ ਵਿਚ ਵੀ ਜਿੱਤ ਹਾਸਲ ਕਰਕੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗੀ।
ਦਿੱਲੀ ਨੇ ਹੁਣ ਤਕ 7 ਮੈਚਾਂ ਵਿਚੋਂ 4 ਜਿੱਤੇ ਹਨ ਤੇ ਉਹ 8 ਅੰਕਾਂ ਨਾਲ ਅੰਕ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਹੈਦਰਾਬਾਦ ਨੇ ਟੂਰਨਾਮੈਂਟ ਵਿਚ ਚੰਗੀ ਸ਼ੁਰੂਆਤ ਕੀਤੀ ਸੀ ਪਰ ਹੁਣ ਉਹ 6 ਮੈਚਾਂ ਵਿਚੋਂ 3 ਜਿੱਤਾਂ ਤੇ 3 ਹਾਰ ਨਾਲ ਛੇਵੇਂ ਸਥਾਨ 'ਤੇ ਹੈ।
ਹੈਦਰਾਬਾਦ ਤੇ ਦਿੱਲੀ ਵਿਚਾਲੇ 4 ਅਪ੍ਰੈਲ ਨੂੰ ਦਿੱਲੀ ਵਿਚ ਮੁਕਾਬਲਾ ਹੋਇਆ ਸੀ, ਜਿਸ ਵਿਚ ਹੈਦਰਾਬਾਦ ਨੇ ਆਸਾਨੀ ਨਾਲ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਪਿਛਲੇ ਦੋ ਮੁਕਾਬਲਿਆਂ ਵਿਚ ਦਿੱਲੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੇ ਲਿਹਾਜ਼ ਨਾਲ ਕਾਫੀ ਸੰਤੁਲਿਤ ਨਜ਼ਰ ਆ ਰਹੀ ਹੈ ਤੇ ਉਸਦੀਆਂ ਨਜ਼ਰਾਂ ਹੁਣ ਲਗਾਤਾਰ ਤੀਜੀ ਜਿੱਤ 'ਤੇ ਲੱਗੀਆਂ ਹੋਣਗੀਆਂ।
ਧੋਨੀ ਨੂੰ ਰੋਕਣਾ ਕਾਰਤਿਕ ਲਈ ਵੱਡੀ ਚੁਣੌਤੀ
NEXT STORY