ਨਵੀਂ ਦਿੱਲੀ— ਦਿੱਲੀ ਦੇ ਖੱਬੇ ਹੱਥ ਦੇ ਬੱਲੇਬਾਜ਼ ਨਿਤੀਸ਼ ਰਾਣਾ ਨੂੰ 24 ਜੁਲਾਈ ਤੋਂ ਪੁਡੂਚੇਰੀ 'ਚ ਹੋਣ ਵਾਲੀ ਦੇਵਧਰ ਟਰਾਫੀ ਲਈ ਉੱਤਰੀ ਖੇਤਰ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਾਣਾ ਆਈ.ਪੀ.ਐੱਲ.2023 'ਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦਾ ਕਪਤਾਨ ਸੀ ਅਤੇ ਉਨ੍ਹਾਂ ਨੇ ਲੀਗ ਪੜਾਅ 'ਚ 14 ਮੈਚਾਂ 'ਚ ਤਿੰਨ ਅਰਧ ਸੈਂਕੜੇ ਲਗਾਏ ਸਨ। ਕੇਕੇਆਰ ਹਾਲਾਂਕਿ ਟੂਰਨਾਮੈਂਟ 'ਚ ਸੱਤਵੇਂ ਸਥਾਨ 'ਤੇ ਰਹੀ ਸੀ।
ਇਹ ਵੀ ਪੜ੍ਹੋ- FIH ਓਲੰਪਿਕ ਕੁਆਲੀਫਾਈਰ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ
ਅਭਿਸ਼ੇਕ ਸ਼ਰਮਾ, ਵਿਕਟਕੀਪਰ-ਬੱਲੇਬਾਜ਼ ਪ੍ਰਭਸਿਮਰਨ ਸਿੰਘ ਅਤੇ ਹਰਸ਼ਿਤ ਰਾਣਾ ਨੂੰ ਵੀ 15 ਮੈਂਬਰੀ ਟੀਮ 'ਚ ਜਗ੍ਹਾ ਮਿਲੀ ਹੈ। ਇਹ ਤਿੰਨੋਂ ਸ਼੍ਰੀਲੰਕਾ 'ਚ 13 ਤੋਂ 23 ਜੁਲਾਈ ਤੱਕ ਹੋਣ ਵਾਲੇ ਐਮਰਜਿੰਗ ਟੀਮ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਵੀ ਹਿੱਸਾ ਹਨ। ਜੇਕਰ ਭਾਰਤ ਐਮਰਜਿੰਗ ਟੀਮਾਂ ਏਸ਼ੀਆ ਕੱਪ ਦੇ ਫਾਈਨਲ 'ਚ ਪਹੁੰਚਦੀਆਂ ਹਨ ਤਾਂ ਇਹ ਤਿੰਨੇ ਖਿਡਾਰੀ ਉੱਤਰੀ ਖੇਤਰ ਦੀ ਟੀਮ 'ਚ ਦੇਰ ਨਾਲ ਸ਼ਾਮਲ ਹੋਣਗੇ। ਮਯੰਕ ਡਾਗਰ ਅਤੇ ਮਨਨ ਵੋਹਰਾ ਨੂੰ ਵਾਧੂ ਖਿਡਾਰੀਆਂ ਦੀ ਸੂਚੀ 'ਚ ਰੱਖਿਆ ਗਿਆ ਹੈ। ਉੱਤਰੀ ਖੇਤਰ ਚੋਣ ਕਮੇਟੀ ਦੇ ਕਨਵੀਨਰ ਅਨਿਰੁਧ ਚੌਧਰੀ ਨੇ ਕਿਹਾ, "ਜੇਕਰ ਭਾਰਤ ਫਾਈਨਲ 'ਚ ਪਹੁੰਚਦਾ ਹੈ ਤਾਂ ਉਨ੍ਹਾਂ ਨੂੰ ਟੀਮ 'ਚ ਸ਼ਾਮਲ ਹੋਣ 'ਚ ਦੇਰੀ ਹੋ ਸਕਦੀ ਹੈ।" ਉਸ ਸਥਿਤੀ 'ਚ, ਵਾਧੂ ਖਿਡਾਰੀ ਪਹਿਲਾ ਮੈਚ ਖੇਡਣਗੇ।
ਦੇਵਧਰ ਟਰਾਫੀ ਲਈ ਉੱਤਰ ਖੇਤਰ ਦੀ ਟੀਮ : ਨਿਤੀਸ਼ ਰਾਣਾ (ਕਪਤਾਨ), ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ ਸਿੰਘ, ਐੱਸਜੀ ਰੋਹਿਲਾ, ਐੱਸ ਖਜੂਰੀਆ, ਮਨਦੀਪ ਸਿੰਘ, ਹਿਮਾਂਸ਼ੂ ਰਾਣਾ, ਵਿਵਰੰਤ ਸ਼ਰਮਾ, ਨਿਸ਼ਾਂਤ ਸਿੰਧੂ, ਰਿਸ਼ੀ ਧਵਨ, ਯੁੱਧਵੀਰ ਸਿੰਘ, ਸੰਦੀਪ ਸ਼ਰਮਾ, ਹਰਸ਼ਿਤ ਰਾਣਾ, ਵੈਭਵ ਅਰੋੜਾ, ਮਯੰਕ ਮਾਰਕੰਡੇ।
ਵਾਧੂ ਖਿਡਾਰੀ- ਮਯੰਕ ਡਾਗਰ, ਮਯੰਕ ਯਾਦਵ, ਅਰਸਲਾਨ ਖਾਨ, ਸ਼ੁਭਮ ਅਰੋੜਾ, ਯੁਵਰਾਜ ਸਿੰਘ, ਮਨਨ ਵੋਹਰਾ, ਆਕਿਬ ਨਬੀ, ਸ਼ਿਵਾਂਕ ਵਸ਼ਿਸ਼ਟ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
FIH ਓਲੰਪਿਕ ਕੁਆਲੀਫਾਈਰ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ
NEXT STORY