ਸ਼੍ਰੀਨਗਰ—10 ਖਿਡਾਰੀ ਰਹਿ ਜਾਣ ਦੇ ਬਾਵਜੂਦ ਗੋਆ ਦੇ ਚਰਚਿਲ ਬ੍ਰਦਰਜ਼ ਨੇ ਰੀਅਲ ਕਸ਼ਮੀਰ ਐੱਫ. ਸੀ. ਨੂੰ 12ਵੀਂ ਹੀਰੋ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ 'ਚ ਮੰਗਲਵਾਰ ਗੋਲ-ਰਹਿਤ ਡਰਾਅ 'ਤੇ ਰੋਕ ਦਿੱਤਾ।
ਸ਼੍ਰੀਨਗਰ ਦੇ ਟੀ. ਆਰ. ਸੀ. ਮੈਦਾਨ 'ਤੇ ਅੱਜ ਇਤਿਹਾਸ ਰਚ ਗਿਆ ਤੇ ਜੰਮੂ-ਕਸ਼ਮੀਰ ਵਿਚ ਪਹਿਲੀ ਵਾਰ ਆਈ-ਲੀਗ ਦਾ ਕੋਈ ਮੈਚ ਖੇਡਿਆ ਗਿਆ।
ਦੋ ਵਾਰ ਦੇ ਸਾਬਕਾ ਚੈਂਪੀਅਨ ਚਰਚਿਲ ਦੇ ਗੋਲਕੀਪਰ ਜੇਮਸ ਕਿਥਨ ਨੂੰ ਪਹਿਲੇ ਹਾਫ ਤੋਂ ਠੀਕ ਪਹਿਲਾਂ ਬਾਹਰ ਭੇਜ ਦਿੱਤਾ ਗਿਆ ਸੀ। ਚਰਚਿਲ ਦੀ ਟੀਮ ਇਸ ਤੋਂ ਬਾਅਦ 10 ਖਿਡਾਰੀਆਂ ਨਾਲ ਖੇਡਣ ਲਈ ਮਜਬੂਰ ਹੋ ਗਈ ਪਰ ਉਸ ਨੇ ਰੀਅਲ ਕਸ਼ਮੀਰ ਨੂੰ ਇਸ ਮੌਕੇ ਦਾ ਫਾਇਦਾ ਨਹੀਂ ਚੁੱਕਣ ਦਿੱਤਾ। ਰੀਅਲ ਕਸ਼ਮੀਰ ਨੇ ਇਸ ਤੋਂ ਪਹਿਲਾਂ ਆਪਣੇ ਬਾਹਰੀ ਮੈਚ 'ਚ ਸਾਬਕਾ ਚੈਂਪੀਅਨ ਮਿਨਰਵਾ ਪੰਜਾਬ ਨੂੰ ਹਰਾਇਆ ਸੀ। ਚਰਚਿਲ ਦੇ 3 ਡਰਾਅ ਤੋਂ ਬਾਅਦ 3 ਅੰਕ ਹੋ ਗਏ ਹਨ, ਜਦਕਿ ਰੀਅਲ ਕਸ਼ਮੀਰ ਦੇ ਦੋ ਮੈਚਾਂ ਤੋਂ ਬਾਅਦ 4 ਅੰਕ ਹੋ ਗਏ ਹਨ।
ਵਿੰਡੀਜ਼ 'ਤੇ ਜਿੱਤ ਤੋਂ ਬਾਅਦ ਰੋਹਿਤ ਨੇ ਕੀਤੀ ਸ਼ਿਖਰ-ਖਲੀਲ ਦੀ ਸ਼ਲਾਘਾ
NEXT STORY