ਸਪੋਰਟਸ ਡੈਸਕ– ਹਾਲ ਹੀ ਵਿਚ ਆਇਰਲੈਂਡ ਵਿਰੁੱਧ ਟੀ-20 ਮੈਚ ਦੇ ਰਾਹੀਂ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕਰਨ ਵਾਲੀ ਬੱਲੇਬਾਜ਼ ਇਮਨ ਫਾਤਿਮਾ ਨੂੰ ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਲਈ ਫਾਤਿਮਾ ਸਨਾ ਦੀ ਕਪਤਾਨੀ ਵਾਲੀ 15 ਮੈਂਬਰੀ ਪਾਕਿਸਤਾਨੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਇਮਨ ਨੇ ਮਈ ਵਿਚ ਪਾਕਿਸਤਾਨ ਦੇ ਰਾਸ਼ਟਰੀ ਟੀ-20 ਟੂਰਨਾਮੈਂਟ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਤੋਂ ਇਲਾਵਾ ਨਤਾਲੀਆ ਪਰਵੇਜ਼ (8 ਵਨ ਡੇ, 24 ਟੀ-20), ਰਮੀਨ ਸ਼ਮੀਮ (8 ਵਨ ਡੇ, 11 ਟੀ-20), ਸਦਫ ਸ਼ਮਾਸ (15 ਵਨ ਡੇ, 12 ਟੀ-20), ਸਾਦੀਆ ਇਕਬਾਲ (27 ਵਨ ਡੇ, 50 ਟੀ-20), ਸ਼ਵਾਲ ਜੁਲਫਿਕਾਰ (3 ਵਨ ਡੇ, 9 ਟੀ-20) ਤੇ ਸਈਦਾ ਆਰੂਬ ਸ਼ਾਹ (2 ਵਨ ਡੇ, 15 ਟੀ-20) ਵੀ ਪਹਿਲੀ ਵਾਰ ਵਿਸ਼ਵ ਕੱਪ ਖੇਡਣਗੀਆਂ। ਆਰੂਬ, ਸ਼ਵਾਲ ਤੇ ਇਮਨ ਨੇ 2023 ਵਿਚ ਅੰਡਰ-19 ਟੀ-20 ਵਿਸ਼ਵ ਕੱਪ ਖੇਡਿਆ ਸੀ।
ਪਿਛਲੇ ਵਿਸ਼ਵ ਕੱਪ ਵਿਚ ਪਾਕਿਸਤਾਨ ਲਈ ਖੇਡ ਚੁੱਕੀ 23 ਸਾਲਾ ਸਨਾ 30 ਸਤੰਬਰ ਤੋਂ 2 ਨਵੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਵਿਚ ਪਹਿਲੀ ਵਾਰ ਕਪਤਾਨੀ ਕਰੇਗੀ।
ਪਾਕਿਸਤਾਨੀ ਟੀਮ : ਫਾਤਿਮਾ ਸਨਾ (ਕਪਤਾਨ), ਮੁਨੀਬਾ ਅਲੀ ਸਿੱਦਿਕੀ, ਆਲੀਆ ਰਿਆਜ਼, ਡਾਇਨਾ ਬੇਗ, ਇਮਨ ਫਾਤਿਮਾ, ਨਸ਼ਰਾ ਸੰਧੂ, ਨਤਾਲੀਆ ਪਰਵੇਜ਼, ਓਮੈਸਾ ਸੋਹੇਲ, ਰਮੀਨ ਸ਼ਮੀਨ, ਸਦਫ ਸ਼ਮਾਸ, ਸਾਦੀਆ ਇਕਬਾਲ, ਸ਼ਵਾਲ ਜੁਲਫਿਕਾਰ, ਸਿਦਰਾ ਅਮੀਨ, ਸਿਦਰਾ ਨਵਾਜ਼, ਸਈਦਾ ਆਰੂਬ ਸ਼ਾਹ।
ਰਿਜ਼ਰਵ : ਗੁਲ ਫਿਰੋਜਾ, ਨਜੀਹਾ ਅਲਵੀ, ਤੁਬਾ ਹਸਨ, ਓਮ ਏ ਹਨੀ ਤੇ ਵਹੀਦਾ ਅਖਤਰ।
600 ਤੋਂ ਜ਼ਿਆਦਾ ਔਰਤਾਂ ਨਾਲ ਸੰਬੰਧ ਬਣਾ ਚੁੱਕਿਆ ਹੈ ਇਹ 'BAD BOY' ਕ੍ਰਿਕਟਰ
NEXT STORY