ਸ਼ਿਮਕੇਂਟ (ਭਾਸ਼ਾ)–ਭਾਰਤੀ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ ਐਤਵਾਰ ਨੂੰ ਇੱਥੇ ਏਸ਼ੀਆਈ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਪ੍ਰਤੀਯੋਗਿਤਾ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤਿਆ। ਜੂਨੀਅਰ ਪਰਸ਼ ਥ੍ਰੀ ਪੀ ਪ੍ਰਤੀਯੋਗਤਾ ਵਿਚ ਐਡ੍ਰੀਅਨ ਕ੍ਰਮਾਕਰ ਨੇ ਫਾਈਨਲ ਵਿਚ 463.8 ਦੇ ਏਸ਼ੀਆਈ ਜੂਨੀਅਰ ਰਿਕਾਰਡ ਦੇ ਨਾਲ ਸੋਨ ਤਮਗਾ ਜਿੱਤਿਆ। ਤੋਮਰ ਨੇ 462.5 ਦਾ ਸਕੋਰ ਕਰ ਕੇ ਚੋਟੀ ਦਾ ਸਥਾਨ ਹਾਸਲ ਕੀਤਾ।
ਇਸ ਪ੍ਰਤੀਯੋਗਿਤਾ ਵਿਚ ਹੋਰ ਭਾਰਤੀ ਨਿਸ਼ਾਨੇਬਾਜ਼ਾਂ ਵਿਚ ਚੈਨ ਸਿੰਘ ਚੌਥੇ ਸਥਾਨ ’ਤੇ ਰਿਹਾ ਜਦਕਿ ਅਖਿਲ ਸ਼ਯੋਰਾਣ ਫਾਈਨਲ ਵਿਚ ਪੰਜਵੇਂ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਤੋਮਰ, ਚੈਨ ਸਿੰਘ ਤੇ ਸ਼ਯੋਰਾਣ ਦੀ ਭਾਰਤੀ ਤਿੱਕੜੀ ਨੇ 50 ਮੀਟਰ ਰਾਈਫਲ 3 ਪੋਜੀ਼ਸ਼ਨ ਟੀਮ ਪ੍ਰਤੀਯੋਗਿਤਾ ਵਿਚ ਚਾਂਦੀ ਤਮਗਾ ਜਿੱਤਿਆ ਸੀ। ਤੋਮਰ ਦਾ ਇਸ ਪ੍ਰਤੀਯੋਗਿਤਾ ਵਿਚ ਦੂਜਾ ਏਸ਼ੀਆਈ ਖਿਤਾਬ ਸੀ। ਉਸ ਨੇ 2023 ਵਿਚ ਵੀ ਸੋਨ ਤਮਗਾ ਜਿੱਤਿਆ ਸੀ। ਜਕਾਰਤਾ ਵਿਚ 2024 ਸੈਸ਼ਨ ਵਿਚ ਹਾਲਾਂਕਿ ਉਸ ਨੂੰ ਸ਼ਯੋਰਾਣ ਹੱਥੋਂ ਹਾਰ ਜਾਣ ਤੋਂ ਬਾਅਦ ਉਸ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਸੀ।
ਏਸ਼ੀਆ ਕੱਪ ’ਚ ਰਾਸ਼ਿਦ ਸੰਭਾਲੇਗਾ ਅਫਗਾਨਿਸਤਾਨ ਦੀ ਕਮਾਨ
NEXT STORY