ਜਲੰਧਰ— ਦੱਖਣੀ ਅਫਰੀਕਾ ਦੇ ਧਮਾਕੇਦਾਰ ਬੱਲੇਬਾਜ਼ ਤੇ ਵਨ ਡੇ ਕ੍ਰਿਕਟ 'ਚ ਸਭ ਤੋਂ ਤੇਜ਼ (31 ਗੇਂਦਾਂ) ਸੈਂਕੜਾ ਲਗਾਉਣ ਵਾਲੇ ਏ. ਬੀ. ਡੀਵਿਲੀਅਰਸ ਨੇ ਮਈ 'ਚ ਕ੍ਰਿਕਟ ਦੇ ਸਾਰੇ ਫਾਰਮੇਟਾਂ ਤੋਂ ਅਚਾਨਕ ਸੰਨਿਆਸ ਲੈਣ ਦਾ ਫੈਸਲਾ ਕਰ ਸਾਰਿਆਂ ਨੂੰ ਹਿਰਾਨ ਕਰ ਦਿੱਤਾ ਪਰ ਹੁਣ ਖਬਰ ਹੈ ਕਿ ਡੀਵਿਲੀਅਰਸ ਮੈਦਾਨ 'ਤੇ ਵਾਪਸੀ ਕਰਨ ਜਾ ਰਹੇ ਹਨ। ਡੀਵਿਲੀਅਰਸ ਨੇ ਖੁਦ ਦੀ ਪੁਸ਼ਟੀ ਕਰਦੇ ਹੋਏ ਟਵੀਟ ਕੀਤਾ ਹੈ। ਟਵੀਟ 'ਚ ਲਿਖਿਆ ਹੈ- ਹੁਣ ਸਮਾਂ ਪੀ. ਐੱਸ. ਐੱਲ. ਟੀ-20 ਲੀਗ ਦਾ ਹੈ। ਫਰਵਰੀ 'ਚ ਪਾਰਟੀ ਹੋਣ ਵਾਲੀ ਹੈ।
ਆਈ. ਪੀ. ਐੱਲ. 'ਚ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਲਈ ਖੇਡਣ ਵਾਲੇ ਡੀਵਿਲੀਅਰਸ ਪਾਕਿਸਤਾਨ ਸੁਪਰ ਲੀਗ 'ਚ ਕਿਸ ਟੀਮ ਵਲੋਂ ਖੇਡਣਗੇ। ਇਸ ਨੂੰ ਲੈ ਕੇ ਅਜੇ ਪੁਸ਼ਟੀ ਨਹੀਂ ਹੈ ਪਰ ਫੈਨਸ ਸਿਰਫ ਇਸ 'ਚ ਖੁਸ਼ ਨਜ਼ਰ ਆ ਰਹੇ ਹਨ ਕਿ ਇਕ ਵਾਰ ਫਿਰ ਤੋਂ ਉਨ੍ਹਾਂ ਨੂੰ ਆਪਣਾ ਮਨਪਸੰਦ ਸਟਾਰ ਖਿਡਾਰੀ ਮੈਦਾਨ 'ਤੇ ਦੌੜਾਂ ਬਣਾਉਦਾ ਨਜ਼ਰ ਆਵੇਗਾ। ਹਾਲਾਂਕਿ ਇਸ ਦੌਰਾਨ ਡੀਵਿਲੀਅਰਸ ਨੇ ਸਿਰਫ ਟਾਊਨ ਟਾਈਟਨ ਵਲੋਂ ਕ੍ਰਿਕਟ ਖੇਡਦੇ ਰਹਿਣ ਦੀ ਗੱਲ ਮੰਨੀ ਸੀ ਪਰ ਹੌਲੀ-ਹੌਲੀ ਡੀਵਿਲੀਅਰਸ ਨੇ ਇਸ ਦੀ ਵੀ ਪੁਸ਼ਟੀ ਕਰ ਦਿੱਤੀ ਸੀ ਕਿ ਉਹ ਆਈ. ਪੀ. ਐੱਲ 'ਚ ਵੀ ਖੇਡਣਗੇ ਹੁਣ ਪੀ. ਐੱਸ. ਐੱਲ. 'ਚ ਵੀ ਖੇਡਣਗੇ।
ਏਸ਼ੀਆ ਕੱਪ ਲਈ ਚੁਣੀ ਗਈ ਟੀਮ 'ਤੇ ਭੜਕੇ ਭੱਜੀ, ਇਹ ਖਿਡਾਰੀ ਕਿੱਥੇ ਹਨ?
NEXT STORY