ਕੈਕਸਿਆਡ ਡੋ ਸੁਲ/ਬ੍ਰਜ਼ੀਲ (ਏਜੰਸੀ)- ਭਾਰਤੀ ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਨੇ ਬ੍ਰਾਜ਼ੀਲ ਵਿਚ ਚੱਲ ਰਹੇ 24ਵੇਂ ਡੈਫ ਓਲੰਪਿਕ ਦੇ ਤੀਜੇ ਦਿਨ ਭਾਰਤ ਨੂੰ ਸੁਨਹਿਰੀ ਸ਼ੁਰੂਆਤ ਦਿਵਾਈ। ਉਨ੍ਹਾਂ ਨੇ ਪੁਰਸ਼ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਸੋਨ ਤਮਗਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ। ਧਨੁਸ਼ ਦੇ ਇਲਾਵਾ ਇਸ ਮੁਕਾਬਲੇ ਵਿਚ ਸ਼ੌਰਿਆ ਸੈਣੀ ਨੇ ਵੀ ਕਾਂਸੀ ਦਾ ਤਮਗਾ ਆਪਣੇ ਨਾਮ ਕੀਤਾ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ’ਤੇ ਲੱਗੀ ਪਾਬੰਦੀ, ਜਾਣੋ ਕਾਰਨ
ਡੈਫ ਓਲੰਪਿਕ ਦੇ ਤੀਜੇ ਦਿਨ 10 ਮੀਟਰ ਏਅਰ ਰਾਈਫਲ ਸ਼ੂਟਿੰਗ ਈਵੈਂਟ ਵਿਚ 8 ਖ਼ਿਡਾਰੀਆਂ ਦਰਮਿਆਨ ਫਾਈਨਲ ਮੁਕਾਬਲਾ ਸੀ। ਇਸ ਵਿਚ ਧਨੁਸ਼ ਨੇ 247.5 ਦੇ ਰਿਕਾਰਡ ਸਕੋਰ ਨਾਲ ਸੋਨ ਤਮਗੇ 'ਤੇ ਕਬਜ਼ਾ ਕੀਤਾ। ਦੱਖਣੀ ਕੋਰੀਆ ਦੇ ਕਿਮ ਵੂ 246.6 ਦੇ ਸਕੋਰ ਨਾਲ ਦੂਜੇ ਸਥਾਨ 'ਤੇ ਰਹੇ, ਉਥੇ ਹੀ ਸ਼ੌਰਿਆ ਸੈਣੀ ਨੇ 224.3 ਦਾ ਸਕੋਰ ਕਰਕੇ ਤੀਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ: ਕੋਵਿਡ-19 ਦੇ ਕਈ ਮਾਮਲਿਆਂ ਤੋਂ ਬਾਅਦ ਨਿਊਜ਼ੀਲੈਂਡ ਥਾਮਸ ਕੱਪ ਫਾਈਨਲ ਤੋਂ ਹਟਿਆ
ਭਾਰਤ ਨੂੰ ਇਸ ਡੈਫ ਓਲੰਪਿਕ ਵਿਚ ਬੈਡਮਿੰਟਨ ਦੇ ਟੀਮ ਮੁਕਾਬਲੇ ਵਿਚ ਵੀ ਗੋਲਡ ਮਿਲਿਆ ਹੈ। ਭਾਰਤੀ ਟੀਮ ਨੇ ਜਾਪਾਨ ਨੂੰ ਫਾਈਨਲ ਵਿਚ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਫਿਲਹਾਲ ਭਾਰਤੀ ਟੀਮ 2 ਸੋਨ ਤਮਗੇ ਅਤੇ 1 ਕਾਂਸੀ ਨਾਲ ਤਮਗਾ ਸੂਚੀ ਵਿਚ 8ਵੇਂ ਸਥਾਨ 'ਤੇ ਹੈ। ਸਾਬਕਾ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਗਗਨ ਨਾਰੰਗ ਨੇ ਧਨੁਸ਼ ਅਤੇ ਸ਼ੌਰਿਆ ਦੀ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰ ਲਿਖਿਆ, 'ਜਦੋਂ ਪੋਡੀਅਮ 'ਤੇ 2 ਭਾਰਤੀ ਝੰਡੇ ਇਕੱਠੇ ਲਹਿਰਾਉਂਦੇ ਹਨ ਤਾਂ ਇਸ ਤੋਂ ਚੰਗੀ ਫਿਲਿੰਗ ਹੋਰ ਕੁੱਝ ਨਹੀਂ ਹੋ ਸਕਦੀ। ਧਨੁਸ਼ ਅਤੇ ਸ਼ੌਰਿਆ ਤੁਸੀਂ ਪੂਰੇ ਭਾਰਤ ਨੂੰ ਮਾਣ ਮਹਿਸੂਸ ਕਰਾਇਆ ਹੈ। ਤੁਹਾਡੇ ਜੋਸ਼, ਜਜ਼ਬੇ ਅਤੇ ਮਿਹਨਤ ਨੂੰ ਸਲਾਮ ਹੈ।'
ਇਹ ਵੀ ਪੜ੍ਹੋ: ਆਈ. ਪੀ. ਐੱਲ. ਨਾਲ ਮੇਰੇ ਜੀਵਨ ’ਚ ਬਦਲਾਅ ਆਇਆ : ਵਿਰਾਟ ਕੋਹਲੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
IPL 2022: ਉਮਰਾਨ ਮਲਿਕ ਨੇ ਹਿਟ ਕੀਤੀ 157 km/h ਦੀ ਸਪੀਡ, ਬਣੇ ਨੰਬਰ ਇਕ
NEXT STORY